Loading Now

ਤਨਖਾਹਾਂ ਨਾ ਮਿਲਣ ਕਾਰਨ ਸਰਾਕਰੀ ਬਸ ਮੁਲਾਜਮਾਂ ਨੇ ਕੀਤੀ ਹੜਤਾਲ

ਤਨਖਾਹਾਂ ਨਾ ਮਿਲਣ ਕਾਰਨ ਸਰਾਕਰੀ ਬਸ ਮੁਲਾਜਮਾਂ ਨੇ ਕੀਤੀ ਹੜਤਾਲ

ਪਟਿਆਲਾ, 17 ਜੂਨ – ਪੀਆਰਟੀਸੀ ਬੱਸ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪਟਿਆਲਾ ਬੱਸ ਅੱਡਾ ਬੰਦ ਕਰਕੇ 10 ਤੋਂ 12 (2 ਘੰਟੇ ਲਈ) ਹੜਤਾਲ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੀਆਰਟੀਸੀ ਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਦਾ ਸਾਹਮਣੇ ਕਰਨਾ ਪਿਆ। ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਥਾਈਂ ਜਾਣ ਲਈ ਪਟਿਆਲਾ ਬੱਸ ਅੱਡੇ ਉਤੇ ਪੁੱਜੇ ਹੋਏ ਸਨ, ਇਸ ਹੜਤਾਲ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਬਿਲੇਗੌਰ ਹੈ ਕਿ ਮੁਲਾਜ਼ਮਾਂ ਨੇ ਸਰਕਾਰ ਨੂੰ ਸੋਮਵਾਰ ਸ਼ਾਮ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਤਨਖਾਹ ਨਹੀਂ ਆਈ, ਇਸ ਦੇ ਚੱਲਦੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ।

ਤਨਖਾਹ ਨਾ ਮਿਲਣ ਦੇ ਰੋਸ ਵਿਚ ਮੰਗਲਵਾਰ ਨੂੰ 2 ਘੰਟੇ (ਸਵੇਰੇ 10 ਵਜੇ ਤੋਂ 12 ਵਜੇ ਤੱਕ) ਪੀ. ਆਰ. ਟੀ. ਸੀ. ਨਾਲ ਜੁੜੇ ਬੱਸ ਸਟੈਂਡ ਬੰਦ ਰਹਿਣਗੇ। ਮੁਲਾਜ਼ਮ ਬੱਸ ਸਟੈਂਡ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕਰਨਗੇ। ਜੇ ਫਿਰ ਵੀ ਹੱਲ ਨਾ ਨਿਕਲਿਆ ਤਾਂ 19 ਜੂਨ ਨੂੰ ਬੱਸਾਂ ਦਾ ਚੱਕਾ ਜਾਮ ਹੋਵੇਗਾ। ਰੋਡਵੇਜ਼, ਪਨਬਸ ਅਤੇ ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਬਿਨਾਂ ਤਨਖਾਹ ਮੁਲਾਜ਼ਮਾਂ ਨੂੰ ਘਰਾਂ ਦਾ ਖਰਚਾ ਕਰਨਾ ਔਖਾ ਹੋ ਰਿਹਾ ਹੈ। ਯੂਨੀਅਨ ਕਈ ਵਾਰ ਮੰਗ ਪੱਤਰ ਸੌਂਪ ਚੁੱਕੀ ਹੈ ਪਰ ਕੋਈ ਅਸਰ ਨਹੀਂ ਹੋਇਆ।

Share this content:

Post Comment