Loading Now

ਡਿਜੀਟਲ ਭੁਗਤਾਨ ਧੋਖਾਧੜੀ ‘ਤੇ ਲੱਗੇਗੀ ਬ੍ਰੇਕ

ਡਿਜੀਟਲ ਭੁਗਤਾਨ ਧੋਖਾਧੜੀ ‘ਤੇ ਲੱਗੇਗੀ ਬ੍ਰੇਕ

ਨਵੀਂ ਦਿੱਲੀ, 27 ਅਕਤੂਬਰ – ਭਾਰਤ ਦੁਨੀਆਂ ਦੇ ਉਹਨਾਂ ਦੇਸ਼ਾਂ ‘ਚੋਂ ਇੱਕ ਹੈ ਜਿੱਥੇ ਡਿਜ਼ੀਟਲ ਭੁਗਤਾਨ ਦਾ ਸਭ ਤੋਂ ਵੱਧ ਇਸਤੇਮਾਲ ਹੁੰਦਾ ਹੈ। ਵੱਡੇ ਮਾਲਾਂ ਤੋਂ ਲੈ ਕੇ ਛੋਟੀਆਂ ਫਲ ਤੇ ਸਬਜ਼ੀਆਂ ਦੀਆਂ ਦੁਕਾਨਾਂ ਤੱਕ ਹੁਣ ਆਨਲਾਈਨ ਭੁਗਤਾਨ ਦੀ ਸੁਵਿਧਾ ਉਪਲਬਧ ਹੈ। ਅੱਜ ਭਾਰਤ ਦੀ ਵੱਡੀ ਅਬਾਦੀ ਡਿਜ਼ੀਟਲ ਭੁਗਤਾਨ ਦੇ ਵਿਕਲਪਾਂ ਦਾ ਇਸਤੇਮਾਲ ਕਰ ਰਹੀ ਹੈ। ਪਰ ਜਿੱਥੇ ਡਿਜ਼ੀਟਲ ਭੁਗਤਾਨ ਵਧੇ ਹਨ, ਉੱਥੇ ਹੀ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ। ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ, ਸਾਲ 2024 ਵਿੱਚ 36,014 ਕਰੋੜ ਰੁਪਏ ਦੇ ਡਿਜ਼ੀਟਲ ਧੋਖਾਧੜੀ ਦੇ ਕੇਸ ਸਾਹਮਣੇ ਆਏ ਸਨ। ਇਸ ਧੋਖਾਧੜੀ ਨੂੰ ਰੋਕਣ ਲਈ ਦੇਸ਼ ਦੇ ਦੋ ਵੱਡੇ ਬੈਂਕ — ਸਟੇਟ ਬੈਂਕ ਆਫ ਇੰਡੀਆ (SBI) ਅਤੇ ਬੈਂਕ ਆਫ ਬਰੋਡਾ (BOB) — ਇਕੱਠੇ ਹੋ ਕੇ ਇੱਕ ਨਵੀਂ AI ਆਧਾਰਿਤ ਪ੍ਰਣਾਲੀ ਤਿਆਰ ਕਰ ਰਹੇ ਹਨ। ਐਸਬੀਆਈ ਅਤੇ ਬੈਂਕ ਆਫ ਬਰੋਡਾ ਮਿਲ ਕੇ ਇੱਕ ਅਜਿਹਾ ਸਿਸਟਮ ਤਿਆਰ ਕਰ ਰਹੇ ਹਨ, ਜਿਸ ਵਿੱਚ AI ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਰੀਅਲ ਟਾਈਮ (ਜਿਸ ਸਮੇਂ ਕੋਈ ਵਿਅਕਤੀ ਡਿਜ਼ੀਟਲ ਭੁਗਤਾਨ ਕਰ ਰਿਹਾ ਹੋਵੇ) ‘ਚ ਧੋਖਾਧੜੀ ਦੀ ਪਛਾਣ ਤੇ ਰੋਕਥਾਮ ਕੀਤੀ ਜਾ ਸਕੇਗੀ।

ਇਸ ਸਿਸਟਮ ਨੂੰ ਬਣਾਉਣ ਲਈ ਸ਼ੁਰੂਆਤੀ ਪੱਧਰ ‘ਤੇ ਦੋਵੇਂ ਬੈਂਕ 10-10 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਇਸਦੇ ਨਾਲ ਹੀ ਦੇਸ਼ ਦੇ ਹੋਰ ਸਰਕਾਰੀ ਬੈਂਕ ਵੀ ਇਸ ਪਹਿਲ ਦਾ ਹਿੱਸਾ ਬਣ ਸਕਦੇ ਹਨ। ਇਸ ਸਮੇਂ ਬੈਂਕ ਆਰਬੀਆਈ ਵੱਲੋਂ ਵਿਕਸਿਤ ਕੀਤੀ ਗਈ ‘ਮਿਊਲਹੰਟਰ AI’ ਤਕਨੀਕ ‘ਤੇ ਕੰਮ ਕਰ ਰਹੇ ਹਨ। ਇਸ ਤਕਨੀਕ ਦੀ ਮਦਦ ਨਾਲ ਬੈਂਕ ਉਹਨਾਂ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਦੇ ਹਨ, ਜਿਨ੍ਹਾਂ ਦਾ ਇਸਤੇਮਾਲ ਧੋਖਾਧੜੀ ਨਾਲ ਪ੍ਰਾਪਤ ਪੈਸਿਆਂ ਦੀ ਲੈਣ-ਦੇਣ ਲਈ ਕੀਤਾ ਜਾਂਦਾ ਹੈ। ਅਜਿਹੇ ਖਾਤਿਆਂ ਨੂੰ “ਮਿਊਲ ਅਕਾਊਂਟ” ਕਿਹਾ ਜਾਂਦਾ ਹੈ। ਭਾਰਤੀ ਰਿਜ਼ਰਵ ਬੈਂਕ ਇਨੋਵੇਸ਼ਨ ਹਬ ਵੱਲੋਂ ਇਹ ਮਿਊਲਹੰਟਰ AI ਤਿਆਰ ਕੀਤੀ ਗਈ ਹੈ।

Share this content:

Post Comment