Loading Now

ਟਰੰਪ ਨੇ ਰੂਸ ਨੂੰ ਯੂਕਰੇਨ ਨਾਲ 50 ਦਿਨਾਂ ਵਿੱਚ ਜੰਗ ਖ਼ਤਮ ਨਾ ਕਰਨ ‘ਤੇ 100% ਟੈਰਿਫ਼ ਲਗਾਉਣ ਦੀ ਦਿੱਤੀ ਧਮਕੀ

ਟਰੰਪ ਨੇ ਰੂਸ ਨੂੰ ਯੂਕਰੇਨ ਨਾਲ 50 ਦਿਨਾਂ ਵਿੱਚ ਜੰਗ ਖ਼ਤਮ ਨਾ ਕਰਨ ‘ਤੇ 100% ਟੈਰਿਫ਼ ਲਗਾਉਣ ਦੀ ਦਿੱਤੀ ਧਮਕੀ

ਵਾਸ਼ਿੰਗਟਨ, 15 ਜੁਲਾਈ – ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਯੂਕਰੇਨ ਨਾਲ ਪੰਜਾਹ ਦਿਨਾਂ ਦੇ ਅੰਦਰ-ਅੰਦਰ ਜੰਗ ਬੰਦ ਕਰਨ ਲਈ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਇਸ ਵੱਲੋਂ ਰੂਸ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਹ ਐਲਾਨ ਨਾਟੋ ਦੇ ਸਕੱਤਰ ਜਨਰਲ ਮਾਰਕ ਰੈੱਟ ਨਾਲ ਇੱਥੇ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ,‘ਜੇ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਾ ਹੋਇਆ ਤਾਂ ਅਸੀਂ ਬਹੁਤ ਭਾਰੀ ਟੈਕਸ ਲਗਾਵਾਂਗੇ। ਉਨ੍ਹਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਟੈਕਸ ਕਿਵੇਂ ਲਾਗੂ ਕੀਤੇ ਜਾਣਗੇ।

Share this content:

Post Comment