ਜੀ-ਰਾਮ-ਜੀ ਬਨਾਮ ਮਗਨਰੇਗਾ
ਜਦੋਂ ਸਾਡੇ ਆਗੂਆਂ ਨੂੰ ਲੋਕ ਸਭਾ ਵਿੱਚ ਦੇਸ਼ ਨੂੰ ਦਰਪੇਸ਼ ਕਈ ਅਹਿਮ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸੰਸਦ ਦੀ ਥਾਂ ਇਥੋਪੀਆ ਦੀ ਸੰਸਦ ’ਚ ਮੌਜੂਦ ਸਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਿਊਨਿਖ ਵਿੱਚ ਇੱਕ ਫੈਂਸੀ ਮੋਟਰਸਾਈਕਲ ਚਲਾਉਂਦੇ ਦਿਸੇ ਜਦੋਂਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰਾਜ ਸਭਾ ਦੀ ਬਜਾਏ ਇਜ਼ਰਾਈਲ ਦੌਰੇ ’ਤੇ ਸਨ। ਲੰਘੇ ਹਫ਼ਤੇ ਸੰਸਦ ਦੇ ਇਸ ਵਾਰ ਦੇ ਸਰਦ ਰੁੱਤ ਦੇ ਸੈਸ਼ਨ ਦੌਰਾਨ ਤਿੰਨ ਪ੍ਰਮੁੱਖ ਨੇਤਾਵਾਂ ਦੇ ਸਦਨ ’ਚੋਂ ਗ਼ੈਰਹਾਜ਼ਰ ਹੋਣ ਕਾਰਨ ਤੁਸੀਂ ਸੋਚ ਸਕਦੇ ਹੋ: ਕੀ ਸੰਸਦ ਆਪਣੀ ਪ੍ਰਸੰਗਿਕਤਾ ਪੂਰੀ ਤਰ੍ਹਾਂ ਗੁਆ ਚੁੱਕੀ ਹੈ?
ਇਹ ਸਰਦ ਰੁੱਤ ਇਜਲਾਸ ਹਾਲੀਆ ਇਤਿਹਾਸ ਦੇ ਸਭ ਤੋਂ ਛੋਟੇ ਸੈਸ਼ਨਾਂ ਵਿੱਚੋਂ ਇੱਕ ਸੀ, ਪਰ ਇਸ ਦੌਰਾਨ ਚਰਚਾ ਕਰਨ ਲਈ ਅਹਿਮ ਕਾਨੂੰਨਾਂ ਦੀ ਘਾਟ ਨਹੀਂ ਸੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਅਹਿਮ ਪ੍ਰਤੀ ਪਰਿਵਾਰ ਹਰ ਸਾਲ 125 ਦਿਨਾਂ ਦੇ ਕੰਮ ਲਈ ਤਨਖ਼ਾਹ ਨਾਲ ਸਬੰਧਿਤ ਜੀ-ਰਾਮ-ਜੀ ਬਿੱਲ ਸੀ, ਜੋ ਸੈਸ਼ਨ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਪਾਸ ਕਰ ਦਿੱਤਾ ਗਿਆ ਸੀ। ਸੱਤਾਧਾਰੀ ਪਾਰਟੀ ਕੋਲ ਬਿੱਲ ਪਾਸ ਕਰਨ ਲਈ ਲੋੜੀਂਦੀ ਗਿਣਤੀ ਵਿੱਚ ਸੰਸਦ ਮੈਂਬਰ ਹੋਣ ਦੇ ਮੱਦੇਨਜ਼ਰ ਜੀ-ਰਾਮ-ਜੀ ਨੇ ਮਗਨਰੇਗਾ ਦੀ ਥਾਂ ਲੈ ਹੀ ਲੈਣੀ ਸੀ, ਭਾਵੇਂ ਕਾਂਗਰਸ ਸੰਸਦ ਭਵਨ ਦੇ ਬਾਹਰ ਗਾਂਧੀ ਦੇ ਬੁੱਤ ਸਾਹਮਣੇ ਕਿੰਨੇ ਵੀ ਵਿਰੋਧ ਪ੍ਰਦਰਸ਼ਨ ਕਰ ਲੈਂਦੀ।
ਵਿਰੋਧੀ ਧਿਰ ਨੇ ਇਹ ਵੀ ਪੁੱਛਿਆ ਕਿ ਇਸ ਬਿੱਲ ਦਾ ਨਾਮ ਕਿਉਂ ਬਦਲਿਆ ਜਾ ਰਿਹਾ ਹੈ? MGNREGA ਸ਼ਬਦ ਵਿੱਚ ਐੱਮ ਜੀ ਜਾਂ ਮਹਾਤਮਾ ਗਾਂਧੀ ਦੇ ਨਾਂ ਨੂੰ ਦਰਸਾਉਂਦੇ ਪਹਿਲੇ ਦੋ ਅੱਖਰਾਂ ਦੀ ਥਾਂ RAM (ਰਾਮ) ਕਿਉਂ ਵਰਤਿਆ ਜਾ ਰਿਹਾ ਹੈ, ਇਸ ਵਾਸਤੇ ਸਰਕਾਰ ਕੋਈ ਹੋਰ ਅੱਖਰ ਵੀ ਤਾਂ ਚੁਣ ਸਕਦੀ ਸੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਿੱਲ ਵਧੀਆ ਢੰਗ ਨਾਲ ਪੇਸ਼ ਕੀਤਾ ਸੀ, ਪਰ ਉਨ੍ਹਾਂ ਕੋਲ ਕਾਂਗਰਸ ਦੇ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਸੀ। ਸੰਸਦ ਵਿੱਚ ਮਹਾਤਮਾ ਗਾਂਧੀ ਦੇ ‘ਰਾਮ ਰਾਜ’ ਦੇ ਆਦਰਸ਼ ਵਿੱਚ ਵਿਸ਼ਵਾਸ ਅਤੇ ਭਗਵਾਨ ਸ੍ਰੀ ਰਾਮ ਪ੍ਰਤੀ ਉਨ੍ਹਾਂ ਦੀ ਸ਼ਰਧਾ ਬਾਰੇ ਭਾਸ਼ਣ ਦਿੱਤੇ ਗਏ, ਪਰ ਸੱਤਾਧਾਰੀ ਧਿਰ ਨੇ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਕਿ ਅੱਖਰੀ ਅਤੇ ਅਮਲੀ ਰੂਪ ਵਿੱਚ ‘ਮਗਨਰੇਗਾ’ ਕਾਨੂੰਨ ਕਿਉਂ ਬਦਲਿਆ ਜਾ ਰਿਹਾ ਹੈ?
ਦਿਲਚਸਪ ਗੱਲ ਇਹ ਹੈ ਕਿ ਜੀ-ਰਾਮ-ਜੀ ਬਿੱਲ ਨੂੰ ਪਹਿਲਾ ‘ਪੂਜਯ ਬਾਪੂ ਗ੍ਰਾਮੀਣ ਰੁਜ਼ਗਾਰ ਯੋਜਨਾ’ ਨਾਮ ਦਿੱਤਾ ਗਿਆ ਪਰ ਇਹ ਸਿਰਫ਼ 24 ਘੰਟੇ ਹੀ ਚੱਲਿਆ। ਦਰਅਸਲ, ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੀ ਗਾਰੰਟੀ ਸਬੰਧੀ ਕਾਨੂੰਨ ਨੂੰ ਨਵਾਂ ਰੂਪ ਦੇਣ ਦੇ ਇਰਾਦੇ ਨਾਲ ਇਸ ਨੂੰ ਇਹ ਨਾਂ ਦਿੱਤਾ ਗਿਆ ਸੀ, ਜੋ ਕਿ ਇੱਕ ਤਰ੍ਹਾਂ ਨਾਲ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (MGNREGA) ਦਾ ਲਗਭਗ ਹਿੰਦੀ ਅਨੁਵਾਦ ਸੀ। ਪ੍ਰਤੱਖ ਹੈ ਕਿ ਅਖ਼ੀਰ ਭਾਜਪਾ ਨੇ ਇਸ ਕਾਨੂੰਨ ਦੇ ਨਾਂ ਵਿੱਚ ਮਹਾਤਮਾ ਗਾਂਧੀ ਜਾਂ ਪੂਜਯ ਬਾਪੂ ਸ਼ਬਦਾਂ ਦੀ ‘ਰਾਮ’ ਲਿਖਣ ਦਾ ਫ਼ੈਸਲਾ ਕੀਤਾ।
ਕਿਉਂ? ਅਸੀਂ ਨਹੀਂ ਜਾਣਦੇ। ਕੁਝ ਲੋਕ ਕਹਿ ਸਕਦੇ ਹਨ, ‘‘ਨਾਮ ਵਿੱਚ ਕੀ ਰੱਖਿਆ ਏ?’’ ਕੁਝ ਲੋਕ ਜਵਾਬ ਦੇ ਸਕਦੇ ਹਨ, ‘‘ਸਭ ਕੁਝ ਹੀ ਨਾਂ ਵਿੱਚ ਰੱਖਿਆ ਏ।’’ ਬਾਪੂ (ਮਹਾਤਮਾ ਗਾਂਧੀ) ਦੀ ਮੌਤ ਤੋਂ ਲਗਭਗ 78 ਸਾਲ ਬਾਅਦ ਉਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਦਾ ਮਹੱਤਵ ਅਸੀਂ ਸ਼ਾਇਦ ਹਾਲੇ ਵੀ ਨਾ ਸਮਝ ਸਕੇ ਹੋਈਏ।
ਗਾਂਧੀ ਮਾਂ-ਧੀ ਦੀ ਜੋੜੀ ਭਾਵ ਸੋਨੀਆ ਗਾਂਧੀ ਅਤੇ ਉਨ੍ਹਾਂ ਦੀ ਧੀ ਪ੍ਰਿਯੰਕਾ ਗਾਂਧੀ ਨੇ ਨਾਅਰੇ ਲਗਾਏ ਅਤੇ ਸਦਨ ਤੋਂ ਬਾਹਰ ਆ ਗਈਆਂ, ਪਰ ਇਹ ਬਹੁਤੀ ਅਹਿਮ ਕਾਰਵਾਈ ਨਹੀਂ ਸੀ। ਇਸ ਵਿਵਾਦ ਦਰਮਿਆਨ ਕਾਂਗਰਸ ਪਾਰਟੀ ਨੇ ਦੱਸਿਆ ਕਿ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਂਧੀ ਮਿਊਨਿਖ ਵਿੱਚ ਬੀ ਐੱਮ ਡਬਲਿਊ ਨਾਲ ਭਾਈਵਾਲੀ ਕਰਕੇ ਬਣਾਏ ਜਾ ਰਹੇ ਟੀ ਵੀ ਐੱਸ 450ਸੀਸੀ ਮੋਟਰਸਾਈਕਲ ਦੀ ਸਵਾਰੀ ਕਰਨ ਤੋਂ ਇਲਾਵਾ ‘ਪਾਰਟੀ ਦੇ ਵਿਚਾਰਧਾਰਕ ਪਸਾਰ ਲਈ ਰਣਨੀਤੀਆਂ’ ਬਾਰੇ ਚਰਚਾ ਕਰਨ ਲਈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਰਹੇ ਹਨ। ਸਵਾਲ ਇਹ ਹੈ ਕਿ ਅਜਿਹਾ ਉਹ ਕਿਹੜੇ ਮੁਲਕ ਵਿੱਚ ਕਰਨਾ ਚਾਹੁੰਦੇ ਹਨ?
ਕੁਝ ਮਹੀਨੇ ਪਹਿਲਾਂ ਰਾਹੁਲ ਗਾਂਧੀ ਨੇ ਬਿਹਾਰ ਚੋਣਾਂ ਵਿੱਚ ਚੰਗਾ ਮੁਕਾਬਲਾ ਕਰਨ ਦੀ ਬਜਾਏ ਪਾਰਟੀ ਦਾ ਵਿਸਥਾਰ ਕਰਨ ਲਈ ਦੱਖਣੀ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਇਸ ਹਫ਼ਤੇ ਜਾਪਦਾ ਹੈ ਕਿ ਜਰਮਨੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਪੈਰ ਲੱਗ ਗਏ ਹਨ।
ਅੱਜਕੱਲ੍ਹ ਇਹ ਜਾਪਦਾ ਹੈ ਜਿਵੇਂ ਸ਼ਾਇਦ ਵਿਰੋਧੀ ਧਿਰ ਆਪਣੀ ਕਬਰ ਆਪ ਖੋਦ ਰਹੀ ਹੈ। ਜੇਕਰ ਹੋਰ ਲੰਮਾ ਸਮਾਂ ਅਜਿਹਾ ਜਾਰੀ ਰਿਹਾ ਤਾਂ ਕਾਂਗਰਸ ਪਾਰਟੀ ਨੂੰ ਮੁੜ ਬੰਨ੍ਹ ਕੇ ਰੱਖਣਾ ਨਾਮੁਮਕਿਨ ਹੋ ਜਾਵੇਗਾ, ਜੋ ਇਸ ਲਈ ਘਾਤਕ ਹੋਵੇਗਾ। ਹੁਣ ਤੱਕ ਅਸੀਂ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਸੰਸਦ ਵਿੱਚ ਇਸ ਕਰਕੇ ਮੌਜੂਦ ਨਹੀਂ ਸਨ ਕਿਉਂਕਿ ਯੂਕੇ ਤੋਂ ਬਾਅਦ ਹੁਣ ਓਮਾਨ ਨਾਲ ਮੁਕਤ ਵਪਾਰ ਸਮਝੌਤਾ ਹੋਣ ਵਾਲਾ ਸੀ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਥੋਪੀਆ ਅਤੇ ਜਾਰਡਨ ਨਾਲ ਸਮਝੌਤਾ ਕਰਨ ਲਈ ਇੰਤਜ਼ਾਰ ਕਿਉਂ ਨਹੀਂ ਕੀਤਾ ਜਾ ਸਕਿਆ। ਜੌਰਡਨ ਦੇ ਰਾਜਾ ਹੁਸੈਨ ਨੇ ਦੋ ਸਾਲ ਪਹਿਲਾਂ ਭਾਰਤ ਦਾ ਦੌਰਾ ਕੀਤਾ ਸੀ ਤੇ ਪ੍ਰਧਾਨ ਮੰਤਰੀ ਜਵਾਬੀ ਦੌਰੇ ਲਈ ਕਿਸੇ ਹੋਰ ਸਮੇਂ ਦੀ ਚੋਣ ਕਰ ਸਕਦੇ ਸਨ। ਜੇ ਇਥੋਪੀਆ ਦੀ ਗੱਲ ਕਰੀਏ ਤਾਂ ਚੀਨ ਨੇ ਸਿਰਫ ਇਥੋਪੀਆ ਦੀ ਸੰਸਦ ਦੀ ਇਮਾਰਤ ਹੀ ਨਹੀਂ ਬਣਾਈ ਜਿੱਥੇ ਸ੍ਰੀ ਮੋਦੀ ਨੂੰ ਸੰਬੋਧਨ ਲਈ ਸੱਦਾ ਮਿਲਿਆ ਸੀ, ਸਗੋਂ ਉਸ ਨੇ ਅਦੀਸ ਅਬਾਬਾ ਵਿੱਚ ਇਥੋਪੀਆ ਦੀ ਸੰਸਦ ਦੇ ਨੇੜੇ ਹੀ ਅਫ਼ਰੀਕੀ ਯੂਨੀਅਨ ਦਾ ਮੁੱਖ ਦਫ਼ਤਰ ਵੀ ਬਣਾਇਆ ਹੈ। ਦਰਅਸਲ, ਚੀਨੀ ਕਮਿਊਨਿਸਟ ਪਾਰਟੀ ਨੇ ਅਫ਼ਰੀਕਾ ਭਰ ਵਿੱਚ 15 ਸੰਸਦ ਭਵਨ ਬਣਾਏ ਹਨ, ਇਹ ਲੋਕਤੰਤਰ ਪ੍ਰਤੀ ਚੀਨ ਦੀ ‘ਸਮਰਪਣ ਭਾਵਨਾ’ ਹੈ।
ਖ਼ੈਰ, ਸ੍ਰੀ ਮੋਦੀ ਨੂੰ ਇਸ ਹਫ਼ਤੇ ਇਥੋਪੀਆ ਅਤੇ ਓਮਾਨ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਦਿੱਤੇ ਗਏ ਹਨ, ਜੋ ਉਨ੍ਹਾਂ ਨੂੰ ਮਿਲੇ 28ਵੇਂ ਅਤੇ 29ਵੇਂ ਕੌਮਾਂਤਰੀ ਪੁਰਸਕਾਰ ਹਨ। ਇਸੇ ਦੌਰਾਨ ਰਾਹੁਲ ਗਾਂਧੀ ਜਰਮਨੀ ਵਿੱਚ ਛੁੱਟੀਆਂ ਮਨਾ ਰਹੇ ਸਨ ਤਾਂ ਕਾਂਗਰਸ ਨੇ ਬਿਨਾਂ ਸੋਚੇ ਸਮਝੇ ਹੀ ਸਦਨ ਵਿੱਚ ਹਮਲਾਵਰ ਰੁਖ਼ ਅਪਣਾ ਲਿਆ। ਪਰ ਕਾਂਗਰਸ ਦੀ ਥਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਦੇਰ ਰਾਤ ਤੱਕ ਦਿੱਲੀ ਦੀ ਕੰਬਣੀ ਛੇੜਦੀ ਠੰਢ ਵਿੱਚ ਸੰਸਦ ਦੀਆਂ ਪੌੜੀਆਂ ’ਤੇ ਬੈਠ ਕੇ ਜੀ-ਰਾਮ-ਜੀ ਬਿੱਲ ਦੇ ਪਾਸ ਹੋਣ ਦਾ ਵਿਰੋਧ ਕੀਤਾ। ਸੰਸਦ ਦੀ ਅਪ੍ਰਸੰਗਿਕਤਾ ਦੀ ਗੱਲ ਤਾਂ ਛੱਡੋ, ਕਾਂਗਰਸ ਦਾ ਇੱਕ ਤਰ੍ਹਾਂ ਅਪ੍ਰਸੰਗਿਕ ਹੋਣਾ ਅਤੇ ਸਿੱਟੇ ਵਜੋਂ ਕੌਮੀ ਸਿਆਸੀ ਦ੍ਰਿਸ਼ ਤੋਂ ਇੱਕ ਤਰ੍ਹਾਂ ਲੋਪ ਹੋਣਾ ਸ਼ਾਇਦ ਇਸ ਹਫ਼ਤੇ ਦੀ ਸਭ ਤੋਂ ਵੱਧ ਅਹਿਮ ਘਟਨਾ ਹੈ। ਸਾਡੀਆਂ ਅੱਖਾਂ ਸਾਹਮਣੇ ਅਜਿਹਾ ਹੋ ਰਿਹਾ ਹੈ ਅਤੇ ਕੋਈ ਵੀ ਅਜਿਹਾ ਹੋਣੋਂ ਰੋਕਣ ਦੇ ਸਮਰੱਥ ਨਹੀਂ ਦਿਸਦਾ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਗਾਂਧੀ ਪਰਿਵਾਰ ਦੇ ਚੰਗੇ ਦੋਸਤ ਹਨ। ਜਨਾਬ ਅਬਦੁੱਲਾ ਨੇ ਹਾਲ ਹੀ ਵਿੱਚ ਸੰਖੇਪ ’ਚ ਕਿਹਾ ਹੈ ਕਿ ‘ਇੰਡੀਆ’ ਬਲਾਕ ਹੁਣ ਆਖ਼ਰੀ ਸਾਹਾਂ ’ਤੇ ਹੈ।
ਲੋਕ ਸਭਾ ਵਿੱਚ ਪ੍ਰਿਯੰਕਾ ਗਾਂਧੀ ਦਾ ਸ਼ੁੱਧ ਹਿੰਦੀ ਵਿੱਚ ਸੱਤਾਧਾਰੀ ਧਿਰ ਦੇ ਮੈਂਬਰਾਂ ਨੂੰ ਟੋਕਣਾ ਅਤੇ ਵਿੱਚ ਵਿੱਚ ਦਿੱਤੀ ਜਾਂਦੀ ਪਿਆਰੀ ਮੁਸਕਰਾਹਟ ਵੀ ਬੇਹੀਆਂ ਰੋਟੀਆਂ ਵਾਂਗ ਬਹੁਤੀ ਕਾਰਗਰ ਨਹੀਂ ਰਹੀ। ਪ੍ਰਿਯੰਕਾ ਗਾਂਧੀ ਦਾ ਮਸ਼ੋਬਰਾ ’ਚ ਉਸ ਦੇ ਘਰ ਦੇ ਰਾਹ ’ਚ ਪੈਂਦੀ ‘ਚੰਡੀਗੜ੍ਹ ਤੋਂ ਸ਼ਿਮਲਾ’ ਵਾਲੀ ਸੜਕ ਦੀ ਹਾਲਤ ’ਤੇ ਚਰਚਾ ਕਰਨ ਲਈ ਨਿਤਿਨ ਗਡਕਰੀ ਤੋਂ ਮੁਲਾਕਾਤ ਲਈ ਸਮਾਂ ਮੰਗਣਾ ਵੀ ਸਿਆਸਤ ਦੇ ਊੜੇ ਐੜੇ ਵਾਲੀ ਭਾਵ ਸਾਧਾਰਨ ਜਿਹੀ ਗੱਲ ਸੀ। ਜੇਕਰ ਪ੍ਰਤਾਪ ਭਾਨੂ ਮਹਿਤਾ ਵਰਗੇ ਬੁੱਧੀਜੀਵੀਆਂ ਦੀ ਹਾਲੀਆ ਦਲੀਲ ਮੁਤਾਬਿਕ ਭਾਜਪਾ ਸੱਚਮੁੱਚ ਦੇਸ਼ ਨੂੰ ਇੱਕ-ਪਾਰਟੀ ਰਾਜ ਵਿੱਚ ਬਦਲ ਰਹੀ ਹੈ ਤਾਂ ਤੱਥ ਇਹ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਇਸ ਨੂੰ ਅਜਿਹਾ ਕਰਨ ਦੇ ਰਹੀ ਹੈ।
ਤੁਸੀਂ ਕਾਂਗਰਸੀ ਵਰਕਰਾਂ ਦੀ ਦੱਬੀ ਜ਼ੁਬਾਨ ’ਚ ਕੀਤੀ ਜਾਂਦੀ ਬੁੜਬੁੜ ਸੁਣ ਸਕਦੇ ਹੋ। ਉੜੀਸਾ ਦੇ ਸਾਬਕਾ ਵਿਧਾਇਕ ਮੁਹੰਮਦ ਮੁਕੀਮ ਨੇ ਸੋਨੀਆ ਗਾਂਧੀ ਨੂੰ ਇਹ ਦੱਸਣ ਦੀ ਦਲੇਰੀ ਦਿਖਾਈ ਕਿ ਉਹ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ ਹੈ, ਪਰ ਮਿਲ ਨਹੀਂ ਸਕਿਆ। ਇਹ ਕਨਸੋਆਂ ਹਨ ਕਿ ਗਾਂਧੀ ਪਰਿਵਾਰ ’ਤੇ ਕੁਝ ਆਗੂਆਂ ਦਾ ਇੰਨਾ ਗਲਬਾ ਹੈ ਕਿ ਅਲਾਪੁੜਾ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸ਼ਕਤੀਸ਼ਾਲੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਤੱਕ ਜੇਕਰ ਤੁਹਾਡੀ ਪਹੁੰਚ ਨਹੀਂ ਤਾਂ ਤੁਹਾਡੀ ਕੋਈ ਅਹਿਮੀਅਤ ਨਹੀਂ। ਇਸ ਲਈ ਹੁਣ ਜਦੋਂ ਨਵਾਂ ਸਾਲ ਆਉਣ ਵਾਲਾ ਹੈ ਤਾਂ ਮਹਾਤਮਾ ਗਾਂਧੀ ਦਾ ਸਿਧਾਂਤ ‘ਭਾਰਤ ਆਪਣੇ ਰਾਜਾਂ ਵਿੱਚ ਰਹਿੰਦਾ ਹੈ’ ਹੋਰ ਵੀ ਵਾਜਬ ਹੋਵੇਗਾ। ਅਸਾਮ, ਪੱਛਮੀ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿੱਚ ਹੋਣ ਵਾਲੀਆਂ ਚੋਣਾਂ 2026 ਵਿੱਚ ਭਾਰਤੀ ਗਣਤੰਤਰ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਦੇਸ਼ ਅਜੇ ਵੀ ਇਸ ਦੇ ਹਿੰਦਸਿਆਂ ਦਾ ਜੋੜ ਨਹੀਂ ਹੋਵੇਗਾ ਕਿਉਂਕਿ ਭਾਜਪਾ ਸਿਆਸੀ ਜ਼ਿਹਨੀ ਸਪੇਸ ਲਈ ਜੂਝੇਗੀ।
Share this content:



Post Comment