ਜੀਡੀਐੱਸ ਭਰਤੀ ਲਈ ਪਹਿਲੀ ਮੈਰਿਟ ਲਿਸਟ ਜਾਰੀ
ਨਵੀਂ ਦਿੱਲੀ, 7 ਮਾਰਚ – ਭਾਰਤੀ ਡਾਕ ਵਿਭਾਗ ਵੱਲੋਂ ਗ੍ਰਾਮੀਣ ਡਾਕ ਸੇਵਕ (GDS)-2026 ਭਰਤੀ ਲਈ ਪਹਿਲੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਨੇ ਡਾਕ ਵਿਭਾਗ ਵਿੱਚ ਜੀਡੀਐੱਸ ਦੀਆਂ ਪੋਸਟਾਂ ਲਈ ਰਜਿਸਟ੍ਰੇਸ਼ਨ ਕੀਤੀ ਸੀ, ਹੁਣ ਉਹ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਮੈਰਿਟ ਲਿਸਟ ਵਿੱਚ ਆਪਣਾ ਰਜਿਸਟ੍ਰੇਸ਼ਨ ਨੰਬਰ ਚੈੱਕ ਕਰ ਸਕਦੇ ਹਨ। ਮੈਰਿਟ ਲਿਸਟ ਡਵੀਜ਼ਨ ਵਾਈਜ਼ ਜਾਰੀ ਕੀਤੀ ਗਈ ਹੈ। ਉਮੀਦਵਾਰ ਆਪਣੇ ਖੇਤਰ ਅਨੁਸਾਰ ਮੈਰਿਟ ਲਿਸਟ ਡਾਊਨਲੋਡ ਕਰ ਸਕਦੇ ਹਨ।
ਇਨ੍ਹਾਂ ਸਟੈਪਸ ਨਾਲ ਡਾਊਨਲੋਡ ਕਰੋ ਪਹਿਲੀ ਮੈਰਿਟ ਲਿਸਟ
ਭਾਰਤੀ ਡਾਕ ਨੇ ਜੀਡੀਐੱਸ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ ਰਿਜ਼ਲਟ ਡਾਊਨਲੋਡ ਕਰ ਸਕਦੇ ਹਨ। ਰਿਜ਼ਲਟ ਦੇਖਣ ਅਤੇ ਡਾਊਨਲੋਡ ਕਰਨ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾਓ। ਹੁਣ ਵੈੱਬਸਾਈਟ ਦੇ ਹੋਮਪੇਜ ‘ਤੇ ‘Click here’ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ‘India Post GDS Merit List 2026’ ਲਿਸਟ ‘ਤੇ ਕਲਿੱਕ ਕਰਨ ਤੋਂ ਬਾਅਦ ਡਵੀਜ਼ਨ ‘ਤੇ ਕਲਿੱਕ ਕਰੋ। ਆਪਣੇ ਡਵੀਜ਼ਨ ‘ਤੇ ਕਲਿੱਕ ਕਰਨ ਤੋਂ ਬਾਅਦ ਰਿਜ਼ਲਟ ਤੁਹਾਡੀ ਸਕ੍ਰੀਨ ‘ਤੇ ਓਪਨ ਹੋ ਜਾਵੇਗਾ। ਅੰਤ ਵਿੱਚ ਇਸ ਦਾ ਇੱਕ ਪ੍ਰਿੰਟ ਆਊਟ ਵੀ ਕੱਢ ਲਓ।
ਰਿਜ਼ਲਟ ਜਾਰੀ ਹੋਣ ਤੋਂ ਬਾਅਦ ਦੀ ਪ੍ਰਕਿਰਿਆ
ਜਿਨ੍ਹਾਂ ਉਮੀਦਵਾਰਾਂ ਦਾ ਨਾਮ ਪਹਿਲੀ ਮੈਰਿਟ ਲਿਸਟ ਵਿੱਚ ਸ਼ਾਮਲ ਹੈ, ਹੁਣ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ 23 ਮਾਰਚ, 2026 ਤੋਂ ਪਹਿਲਾਂ ਦਸਤਾਵੇਜ਼ ਪੜਤਾਲ (Document Verification) ਪ੍ਰਕਿਰਿਆ ਲਈ ਸ਼ਾਮਲ ਹੋਣਾ ਹੋਵੇਗਾ। ਦਸਤਾਵੇਜ਼ ਪੜਤਾਲ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਅਸਲ ਕਾਪੀ (Original Copy) ਅਤੇ ਦਸਤਾਵੇਜ਼ਾਂ ਦੇ 2 ਸੈੱਟਾਂ ਦੇ ਨਾਲ ਡਵੀਜ਼ਨਲ ਆਫਿਸ ਵਿੱਚ ਵੈਰੀਫਾਈ ਕਰਵਾਉਣ ਲਈ ਜਾਣਾ ਪਵੇਗਾ।
ਕਿੰਨੇ ਅਹੁਦਿਆਂ ‘ਤੇ ਹੋਵੇਗੀ ਭਰਤੀ?
ਇਸ ਭਰਤੀ ਮੁਹਿੰਮ ਤਹਿਤ ਕੁੱਲ 28,636 ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ। ਜਿਸ ਵਿੱਚ:
ਸਧਾਰਨ (General): 12,696 ਅਹੁਦੇ
ਓਬੀਸੀ (OBC): 5,694 ਅਹੁਦੇ
ਐੱਸਸੀ (SC): 3,942 ਅਹੁਦੇ
ਐੱਸਟੀ (ST): 2,716 ਅਹੁਦੇ
ਈਡਬਲਿਊਐੱਸ (EWS): 2,719 ਅਹੁਦੇ
ਦਿਵਿਆਂਗ (PwD): 869 ਅਹੁਦੇ ਰਾਖਵੇਂ ਰੱਖੇ ਗਏ ਹਨ।
Share this content:



Post Comment