Loading Now

ਚਾਰ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ

ਚਾਰ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ

ਮਹਾਂਰਾਸ਼ਟਰ, 28 ਅਗਸਤ – ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿਰਾਰ ’ਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਢਹਿ ਗਈ ਸੀ। ਇਮਾਰਤ ਦੇ ਮਲਬੇ ਵਿੱਚ 20 ਤੋਂ 25 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।। ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ।

ਜਦਕਿ ਐਨਡੀਆਰਐਫ ਵੱਲੋਂ ਚਲਾਇਆ ਜਾ ਰਿਹਾ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਇਹ ਇਮਾਰਤ ਇੰਨੀ ਤੰਗ ਗਲੀ ਵਿੱਚ ਸੀ ਕਿ ਨਾ ਤਾਂ ਉਥੇ ਰੈਸਕਿਊ ਲਈ ਕੋਈ ਗੱਡੀ ਜਾ ਸਕਦੀ ਹੈ ਅਤੇ ਨਾ ਹੀ ਐਂਬੂਲੈਂਸ। ਅਜਿਹੀ ਸਥਿਤੀ ਵਿੱਚ ਐਨਡੀਆਰਐਫ ਦੀ ਟੀਮ ਨੂੰ ਆਪਣੇ ਹੱਥੀਂ ਬਚਾਅ ਕਾਰਜ ਕਰਨਾ ਪੈ ਰਿਹਾ ਹੈ। ਜਿਸ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਹੈ।

Share this content:

Post Comment