Loading Now

ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ ਐਮ ਪੀ ਡਾ. ਚੱਬੇਵਾਲ, ਹਰਜੀ ਮਾਨ ਹਲਕਾ ਇੰਚਾਰਜ ਅਤੇ ਮੇਅਰ ਰਾਮ ਪਾਲ ਉਪਲ ਵਲੋਂ ਗ੍ਰਾਂਟਾਂ ਜਾਰੀ

ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ ਐਮ ਪੀ ਡਾ. ਚੱਬੇਵਾਲ, ਹਰਜੀ ਮਾਨ ਹਲਕਾ ਇੰਚਾਰਜ ਅਤੇ ਮੇਅਰ ਰਾਮ ਪਾਲ ਉਪਲ ਵਲੋਂ ਗ੍ਰਾਂਟਾਂ ਜਾਰੀ

-ਲੇਖਕਾਂ ਪ੍ਰੋ. ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪ੍ਰਿ. ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ ਨੇ ਕੀਤਾ ਧੰਨਵਾਦ

ਫਗਵਾੜਾ, 23 ਫਰਵਰੀ (ਏ.ਡੀ.ਪੀ ਨਿਊਜ਼) – ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਾਮਲ ਹੋਏ ਡਾ. ਰਾਜਕੁਮਾਰ ਚੱਬੇਵਾਲ ਐਮਪੀ ਹੁਸ਼ਿਆਰਪੁਰ, ਵਲੋਂ ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ 20 ਲੱਖ ਰੁਪਏ ਆਪਣੇ ਐਮਪੀ ਲੈਡ ਫੰਡ ਵਿੱਚੋਂ ਦੇਣ ‘ਤੇ ਫਗਵਾੜਾ ਦੇ ਲੇਖਕਾਂ, ਪੱਤਰਕਾਰਾਂ ਨੇ ਧੰਨਵਾਦ ਕੀਤਾ ਹੈ।

ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ, ਪ੍ਰੋ. ਜਸਵੰਤ ਸਿੰਘ ਗੰਡਮ, ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ, ਪੰਜਾਬੀ ਸਾਹਿਤ ਤੇ ਕਲਾ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੇਖਕਾਂ ਤੇ ਸ਼ਹਿਰੀਆਂ ਦੀ ਇਹ ਚਿਰ ਪੁਰਾਣੀ ਮੰਗ ਸੀ ਕਿਉਂਕਿ ਇਹ ਲਾਇਬ੍ਰੇਰੀ ਪੈਪਸੂ ਵੇਲੇ ਤੋਂ ਚੱਲਦੀ ਸੀ ਅਤੇ 50 ਸਾਲ ਪਹਿਲਾਂ ਇਸ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਜੋ ਮੁੜ ਖਸਤਾ ਹਾਲ ‘ਚ ਹੋ ਗਈ ਅਤੇ ਲਾਇਬ੍ਰੇਰੀ ਬੰਦ ਹੋ ਗਈ ਸੀ।

ਲੇਖਕਾਂ ਸ਼ਹਿਰੀਆਂ ਦੀ ਮੰਗ ਵੱਲ ਧਿਆਨ ਦਿੰਦਿਆ ਮੇਅਰ ਫਗਵਾੜਾ ਕਾਰਪੋਰੇਸ਼ਨ ਰਾਮਪਾਲ ਉਪਲ ਅਤੇ ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਇਸ ਦੀ ਮੁੜ ਸੁਰਜੀਤੀ ਲਈ ਕਾਰਪੋਰੇਸ਼ਨ ਫੰਡਾਂ ਵਿੱਚੋਂ 22.5 ਲੱਖ ਪ੍ਰਵਾਨ ਕੀਤੇ, ਜਿਸਦੀ ਉਸਾਰੀ ਲਈ ਟੈਂਡਰ ਲਗਾ ਦਿੱਤੇ ਹਨ। ਜਿਸ ਦੀ ਉਸਾਰੀ ਜਲਦ ਸ਼ੁਰੂ ਹੋਏਗੀ।

ਲੇਖਕਾਂ ਨੇ ਡਾ. ਰਾਜਕੁਮਾਰ ਚੱਬੇਵਾਲ, ਹਰਜੀਮਾਨ ਹਲਕਾ ਇੰਚਾਰਜ ਅਤੇ ਮੇਅਰ ਰਾਮਪਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਲਾਇਬ੍ਰੇਰੀ ਦੇ ਸੰਚਾਲਨ ਲਈ ਲੇਖਕਾਂ ਦੀ ਇਕ ਕਮੇਟੀ ਬਣਾਈ ਜਾਵੇ।

Share this content:

Post Comment