ਗਰੀਬ ਘਰ ਦੀਆਂ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਪਾਸ ਕੀਤੀ UGC NET ਦੀ ਪ੍ਰੀਖਿਆ
ਮਾਨਸਾ, 28 ਜੁਲਾਈ – ਬੁਢਲਾਡਾ ਦੀਆਂ ਰਹਿਣ ਵਾਲਿਆਂ ਤਿੰਨ ਸਕੀਆਂ ਭੈਣਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਫਲਤਾ ਦੀ ਇਕ ਨਵੀ ਮਿਸਾਲ ਕਾਇਮ ਕੀਤੀ ਹੈ।ਦੱਸ ਦਈਏ ਕਿ ਤਿੰਨਾਂ ਧੀਆਂ ਨੇ ਬਿਨ੍ਹਾਂ ਕੋਚਿੰਗ ਦੇ ਇਕੱਠੇ UGC NET ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਵਿੱਚ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਰਿੰਪੀ ਕੌਰ (28 ਸਾਲ), ਬੇਅੰਤ ਕੌਰ (26 ਸਾਲ) ਅਤੇ ਹਰਦੀਪ ਕੌਰ (23 ਸਾਲ) ਦਾ ਪਿਤਾ ਇਕ ਗ੍ਰੰਥੀ ਸਿੰਘ ਹੈ ਅਤੇ ਮਾਂ ਦਿਹਾੜੀ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ। ਤਿੰਨਾਂ ਭੈਣਾਂ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਰਾਸ਼ਟਰੀ ਯੋਗਤਾ ਪ੍ਰੀਖਿਆ (UGC NET) ਪਾਸ ਕੀਤੀ ਹੈ। ਬੇਅੰਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਦਿੱਤਾ ਹੈ। ਉਸਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਸਿਰਫ਼ ਵਿੱਦਿਆ ਹੀ ਸਾਨੂੰ ਗਰੀਬੀ ਤੋਂ ਬਾਹਰ ਕੱਢ ਸਕਦੀ ਹੈ’।
Share this content:



Post Comment