Loading Now

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਵੱਲੋ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਮੋਹਾਲੀ ਵਿਖੇ ਜਲ ਤੋਪਾਂ ਨਾਲ ਕੀਤੀਆਂ ਗਈਆਂ ਤੇਜ਼ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਵੱਲੋ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਮੋਹਾਲੀ ਵਿਖੇ ਜਲ ਤੋਪਾਂ ਨਾਲ ਕੀਤੀਆਂ ਗਈਆਂ ਤੇਜ਼ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ

ਫਗਵਾੜਾ, 9 ਮਾਰਚ (ਏ.ਡੀ.ਪੀ ਨਿਊਜ਼) – ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਰਾਜਾਂ ਵਿੱਚ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਉਪ ਮੰਡਲ ਅਫਸਰਜ਼ / ਕਾਰਜਕਾਰੀ ਇੰਜੀਨੀਅਰਜ਼ (ਜੇ.ਈ. ਕਾਡਰ ਤੋਂ ਪਦ ਉੱਨਤ) ਦੀ ਪ੍ਰਤੀਨਿੱਧ ਜੱਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਚੇਅਰਮੈਨ ਇੰਜੀ: ਮਨਜਿੰਦਰ ਸਿੰਘ ਮੱਤੇਨੰਗਲ , ਇੰਜ: ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ), ਇੰਜ: ਦਿਲਪ੍ਰੀਤ ਸਿੰਘ ਲੋਹਟ ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਅਤੇ ਸੂਬਾ ਪ੍ਰਧਾਨ ਡੀ: ਈ: ਏ; ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ, ਇੰਜ: ਵਾਸੁਦੇਵ ਸ਼ਰਮਾ ਫਾਊਂਡਰ ਆਗੂ ਕੌਸਲ, ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ , ਇੰਜ: ਗੁਰਵਿੰਦਰ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ ਕੌਂਸਲ , ਇੰਜ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਕੌਂਸਲ ਅਤੇ ਸੂਬਾ ਵਰਕਿੰਗ ਪ੍ਰਧਾਨ ਡੀ: ਈ: ਏ: ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ , ਇੰਜ: ਮਹਿੰਦਰ ਕੁਮਾਰ ਡਾਬੀ ਸੂਬਾ ਜਨਰਲ ਸਕੱਤਰ ਡੀ: ਈ: ਏ: ਪੰਜਾਬ, ਇੰਜ: ਰਾਜਿੰਦਰ ਕੁਮਾਰ ਕੱਕੜ ਸੂਬਾ ਸਲਾਹਕਾਰ, ਇੰਜ: ਥਰੂ ਰਾਮ ਸੂਬਾ ਸਲਾਹਕਾਰ ਡੀ: ਈ: ਏ: ਪੰਜਾਬ (ਬਿਜਲੀ ਵਿੰਗ), ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ ਸੂਬਾ ਪ੍ਰਧਾਨ ਇੰਜੀਨੀਅਰਜ਼ ਪੈਂਨਸਨਰਜ਼ ਐਸ਼ੋਸੀਏਸ਼ਨ ਪੰਜਾਬ ਅਤੇ ਸਰਪ੍ਰਸਤ ਕੌਸਲ , ਇੰਜ: ਸੁਖਰਾਜ ਸਿੰਘ ਸੰਧੂ ਮੋਗਾ, ਇੰਜ: ਸੰਤੋਖ ਸਿੰਘ ਸੰਮੀ ਸੂਬਾ ਸਲਾਹਕਾਰ, ਇੰਜ: ਵੀ: ਕੇ: ਕਪੂਰ ਸਾਬਕਾ ਕਾਰਜਕਾਰੀ ਇੰਜੀਨੀਅਰ ਸੂਬਾ ਸਲਾਹਕਾਰ ਕੌਂਸਲ , ਇੰਜ: ਭੁਪਿੰਦਰ ਸਿੰਘ ਸੈਣੀ, ਇੰਜ: ਰਣਜੀਤ ਸਿੰਘ ਧਾਲੀਵਾਲ ਪੈਨਸ਼ਨਰ ਆਗੂ, ਇੰਜ: ਹਰਿੰਦਰ ਸਿੰਘ ਗਿੱਲ, ਇੰਜ: ਐਨ. ਕੇ. ਧਵਨ ਪੈਨਸ਼ਨਰ ਆਗੂ ਪਠਾਨਕੋਟ , ਇੰਜ: ਅਮਰਿੰਦਰ ਸਿੰਘ ਅੰਮ੍ਰਿਤਸਰ, ਇੰਜ: ਸਤਵੰਤ ਸਿੰਘ ਭਾਟੀਆ ਲੁਧਿਆਣਾ, ਇੰਜ: ਸੁਖਦੇਵ ਸਿੰਘ ਫਗਵਾੜਾ ਸਲਾਹਕਾਰ ,ਇੰਜ: ਕੁਲਦੀਪ ਸਿੰਘ ਬੋਪਾਰਾਏ ਪੈਂਨਸਨਰ ਆਗੂ , ਇੰਜ: ਹਰਜੀਤ ਸਿੰਘ ਬੈਨੀਪਾਲ ਸਲਾਹਕਾਰ , ਇੰਜ: ਹਰਮਨਜੀਤ ਸਿੰਘ ਧਾਲੀਵਾਲ ਸੀਨੀਅਰ ਵਾਈਸ ਚੇਅਰਮੈਨ ਕੌਂਸਲ, ਇੰਜ: ਪਰਵਿੰਦਰ ਕੁਮਾਰ ਵਾਈਸ ਚੇਅਰਮੈਨ ਕੌਂਸਲ ਅਤੇ ਸੂਬਾ ਸਲਾਹਕਾਰ ਡੀ:ਈ:ਏ: ਪੰਜਾਬ, ਇੰਜ: ਮਹਿੰਦਰ ਸਿੰਘ ਮਲੋਆ ਸਲਾਹਕਾਰ ਕੌਂਸਲ, ਇੰਜ: ਕੁਮਾਰ ਗੌਰਵ ਸੂਬਾ ਮੀਤ ਪ੍ਰਧਾਨ ਡੀ: ਈ: ਏ: ਪੰਜਾਬ , ਇੰਜ: ਹਰਪ੍ਰੀਤ ਸਿੰਘ ਮੋਹਾਲੀ ਸੂਬਾ ਸੀਨੀਅਰ ਮੀਤ ਪ੍ਰਧਾਨ ਡੀ:ਈ:ਏ: ਪੰਜਾਬ, ਇੰਜ: ਸਰੂਪ ਸਿੰਘ ਸੂਬਾ ਮੀਤ ਪ੍ਰਧਾਨ ਡੀ: ਈ: ਏ: ਪੰਜਾਬ , ਇੰਜ: ਜਤਿੰਦਰ ਸਿੰਘ ਫਗਵਾੜਾ ਵਧੀਕ ਸੂਬਾ ਜਨਰਲ ਸਕੱਤਰ ਡੀ: ਈ: ਏ: ਪੰਜਾਬ, ਇੰਜ: ਮੁਨੀਸ਼ ਬਾਂਸਲ ਸਰਕਲ ਪ੍ਰਧਾਨ ਚੰਡੀਗੜ੍ਹ, ਇੰਜ: ਗੁਰਪ੍ਰੀਤ ਸਿੰਘ ਸੂਬਾ ਮੀਤ ਪ੍ਰਧਾਨ ਡੀ: ਈ: ਏ: ਪੰਜਾਬ ਇੰਜ: ਮੋਹਨ ਸਿੰਘ ਸਹੋਤਾ ਸਲਾਹਕਾਰ ਕੌਂਸਲ, ਇੰਜ: ਚੰਦਰ ਸ਼ੇਖਰ ਫ਼ਾਜਿਲਕਾ ਤਕਨੀਕੀ ਸਲਾਹਕਾਰ , ਇੰਜ: ਬਿਕਰਮਜੀਤ ਸਿੰਘ ਪਟਿਆਲਾ ਤਕਨੀਕੀ ਮੀਡੀਆ ਸਲਾਹਕਾਰ, ਇੰਜ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ ਕੌਂਸਲ, ਇੰਜ: ਰਾਜ ਕੁਮਾਰ ਲੁਧਿਆਣਾ ਆਦਿ ਆਗੂਆਂ ਵੱਲੋਂ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀਆਂ ਆਪਣੀਆਂ ਹੱਕੀ, ਜਾਇਜ਼ ਤੇ ਵਾਜ਼ਬ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਧਾਨ ਸਭਾ ਵੱਲ ਲੋਕਤੰਤਰਿਕ ਸਾਂਤਮਈ ਤਰੀਕੇ ਨਾਲ ਰੋਸ ਮਾਰਚ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਜ਼ਬਰਦਸਤੀ ਢੰਗ ਨਾਲ ਰੋਕਦੇ ਹੋਏ ਜਲ ਤੋਪਾਂ ਦੀਆਂ ਤੇਜ਼ ਬੁਛਾੜਾਂ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਅਣ ਮਨੁੱਖੀ ਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਕੌਸਲ ਦੇ ਇਨ੍ਹਾਂ ਆਗੂਆਂ ਵੱਲੋਂ ਇਸ ਅਣ ਮਨੁੱਖੀ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਲ ਤੋਪਾਂ ਦੀਆਂ ਤੇਜ਼ ਬੁਛਾੜਾਂ ਨਾਲ ਮੁਲਾਜ਼ਮ ਅਤੇ ਪੈਂਨਸਨਰ ਆਗੂਆਂ ਤੇ ਪੰਜਾਬ ਪੁਲਿਸ ਦੇ ਕਈ ਜਵਾਨਾਂ ਦੀਆਂ ਪੱਗਾਂ ਲਹਿ ਗਈਆਂ ਤੇ ਪਾਣੀ ਦੀਆਂ ਤੇਜ਼ ਬੁਛਾੜਾ ਨਾਲ ਕਈ ਮੁਲਾਜ਼ਮ ਤੇ ਪੈਨਸ਼ਨਰ ਆਗੂ ਜਖਮੀ ਵੀ ਹੋ ਗਏ ਜੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਤੇ ਸਖਤ ਸ਼ਬਦਾਂ ਵਿੱਚ ਨਿੰਦਣਯੋਗ ਕਾਰਵਾਈ ਹੈ। ਇਨ੍ਹਾਂ ਜੱਥੇਬੰਦਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ/ ਮਸਲਿਆਂ ਉੱਤੇ ਤਰੁੰਤ ਗੌਰ ਕਰਕੇ ਇਨ੍ਹਾਂ ਹੱਕੀ, ਜਾਇਜ਼ ਤੇ ਵਾਜ਼ਬ ਮੰਗਾਂ ਦਾ ਤਰੁੰਤ ਨਿਪਟਾਰਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਮੁਲਾਜ਼ਮ ਅਤੇ ਪੈਂਨਸਨਰ ਵਰਗ ਵਿੱਚ ਪੈਦਾ ਹੋਏ ਸਖਤ ਰੋਸ ਨੂੰ ਸਾਂਤ ਕੀਤਾ ਜਾ ਸਕੇ।

Share this content:

Post Comment