Loading Now

ਕੈਨੇਡਾ ਵਿਚ ਵਾਪਰੇ ਹਾਦਸੇ ‘ਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ

ਕੈਨੇਡਾ ਵਿਚ ਵਾਪਰੇ ਹਾਦਸੇ ‘ਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ

ਵੈਨਕੂਵਰ, 4 ਫਰਵਰੀ – ਕੈਨੇਡਾ ਦੇ ਅਲਬਰਟਾ ਵਿਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਨੌਜਵਾਨ ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਮ੍ਰਿਤਕ ਖਿਡਾਰੀ ਅਲਬਰਟਾ ਦੀ ਇਕ ਜੂਨੀਅਰ ਹਾਕੀ ਟੀਮ ਨਾਲ ਸਬੰਧਤ ਸਨ ਅਤੇ ਭਵਿੱਖ ਦੇ ਉਭਰਦੇ ਸਿਤਾਰੇ ਮੰਨੇ ਜਾਂਦੇ ਸਨ।

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸੜਕ ਰਾਹੀਂ ਯਾਤਰਾ ਕਰ ਰਹੇ ਸਨ। ਪੁਲਿਸ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾ ਰਹੀ ਹੈ। ਹਾਕੀ ਸੰਸਥਾਵਾਂ, ਖਿਡਾਰੀਆਂ, ਕੋਚਾਂ ਅਤੇ ਪ੍ਰਸ਼ੰਸਕਾਂ ਵਲੋਂ ਮ੍ਰਿਤਕਾਂ ਦੇ ਪ੍ਰਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Share this content:

Post Comment