ਕੁਦਰਤ ਨਾਲ ਛੇੜਛਾੜ ਕਰਨ ਖਿਲਾਫ ਖਬਰਦਾਰ ਕਰਨ ਵਾਲਾ ਗੁਜ਼ਰ ਗਿਆ
ਪੁਣੇ, 9 ਜਨਵਰੀ – ਉਘੇ ਚੌਗਿਰਦਾ ਮਾਹਿਰ ਮਾਧਵ ਗਾਡਗਿਲ ਦਾ ਸੰਖੇਪ ਬਿਮਾਰੀ ਬਾਅਦ ਦੇਹਾਂਤ ਹੋ ਗਿਆ। ਉਹ ਬੀਤੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਨੂੰ ਪੱਛਮੀ ਘਾਟਾਂ ਦੀ ਸੰਭਾਲ ਸਬੰਧੀ ਕੰਮਾਂ ਲਈ ਜਾਣਿਆ ਜਾਂਦਾ ਹੈ। ਉਹ 83 ਸਾਲਾਂ ਦੇ ਸਨ। ਉਨ੍ਹਾਂ ਬੁੱਧਵਾਰ ਨੂੰ ਪੁਣੇ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੇ ਭਾਰਤ ਦੇ ਚੌਗਿਰਦੇ ਦੀ ਖੋਜ ਅਤੇ ਸੰਭਾਲ ਨੀਤੀ ਤਿਆਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੁਰੂ ਵਿਖੇ ਚੌਗਿਰਦਾ ਵਿਗਿਆਨ ਕੇਂਦਰ ਦੇ ਸੰਸਥਾਪਕ ਅਤੇ ਪੱਛਮੀ ਘਾਟ ਚੌਗਿਰਦਾ ਮਾਹਿਰ ਪੈਨਲ ਦੇ ਚੇਅਰਮੈਨ ਸਨ, ਜਿਸ ਨੂੰ ਗਾਡਗਿਲ ਕਮਿਸ਼ਨ ਵਜੋਂ ਜਾਣਿਆ ਜਾਂਦਾ ਹੈ। ਸਾਲ 2024 ਵਿੱਚ, ਸੰਯੁਕਤ ਰਾਸ਼ਟਰ ਨੇ ਗਾਡਗਿਲ ਨੂੰ ਸਾਲਾਨਾ ਚੈਂਪੀਅਨਜ਼ ਆਫ ਦਿ ਅਰਥ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਉਨ੍ਹਾਂ ਨੂੰ ਇਹ ਸਨਮਾਨ ਘਾਟਾਂ ਦੀ ਸੰਭਾਲ ਲਈ ਦਿੱਤਾ ਗਿਆ ਸੀ।
Share this content:



Post Comment