ਕਾਂਗਰਸ ਦਾ ਇਹ ਆਗੂ ਪਰਿਵਾਰ ਸਮੇਤ ‘ਆਪ’ ਵਿੱਚ ਸ਼ਾਮਿਲ
ਖੰਨਾ, 19 ਜਨਵਰੀ – ਖੰਨਾ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਕਾਂਗਰਸੀ ਆਗੂ ਅਤੇ 4 ਵਾਰ ਕੌਂਸਲਰ ਰਹੇ ਸਵਰਗੀ ਵਿਜੇ ਸ਼ਰਮਾ ਦਾ ਪਰਿਵਾਰ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਿਆ ਹੈ। ਖੰਨਾ ਵਿੱਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰਾਜਨੀਤੀ ਵਿੱਚ ਇੱਕ ਹੋਰ ਬਦਲਾਅ ਵੇਖਣ ਨੂੰ ਮਿਲਿਆ, ਜਦੋਂ ਖੰਨਾ ਦੀ ਰਾਜਨੀਤੀ ਦੇ ਭੀਸ਼ਮ ਮੰਨੇ ਜਾਂਦੇ ਰਹੇ ਸਵਰਗੀ ਵਿਜੇ ਸ਼ਰਮਾ ਦੇ ਸਮੂਹ ਪਰਿਵਾਰ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਨਾਲ ਖੰਨਾ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਿਜੈ ਸ਼ਰਮਾ ਦੇ ਬੇਟੇ ਅੰਕੁਰ ਸ਼ਰਮਾ, ਭਤੀਜੇ ਨਿਤਿਨ ਸ਼ਰਮਾ ਦੇ ਨਾਲ ਅਨੂ ਸ਼ਰਮਾ, ਨਿਰਮਲ ਸ਼ਰਮਾ, ਧਰਮਿੰਦਰ ਸ਼ਰਮਾ, ਵਿਕਰਮ ਜੋਸ਼ੀ, ਰੋਹਿਤ ਜੋਸ਼ੀ, ਚੰਦਨ ਪੁਰੀ, ਸਚਿਨ ਪੁੰਜ, ਸਮੀਰ ਸ਼ਰਮਾ, ਕੇਸ਼ਵ ਸ਼ਰਮਾ, ਡੋਗਰ ਸਿੰਘ, ਪ੍ਰਦੀਪ ਸਿੰਘ, ਭਿੰਦਰ ਸਿੰਘ, ਅਮਰਜੀਤ ਕੌਰ ਅਤੇ ਜਸਵੰਤ ਕੌਰ ਸ਼ਾਮਲ ਹਨ।
Share this content:



Post Comment