Loading Now

ਕਵਿਤਾ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦਲਜੀਤ ਸਿੰਘ ਕਾਹਲੋਂ

ਚਾਚਾ ਚਾਚਾ ਕਰਦਿਆਂ ਚਾਅ ਪਿੰਡ ਚੜ੍ਹਿਆ।

ਚਾਚਾ ਆਖਿਰ ਪਿੰਡ ਜਾ ਵੜਿਆ॥

ਚਾਚੇ ਸੰਗ ਚਾਚੀ ਵੀ ਨਾਲ।

ਲੋਕੀਂ ਕਹਿੰਦੇ ਵਾਹ-ਕਮਾਲ॥

ਜੱਗੋਂ ਤੇਹਰਵੀਂ ਕਰ ਵਿਖਾਈ।

ਚਾਚੇ ਹੱਥ ਤੇ ਸਰੋਂ ਜਮਾਈ॥

ਕੋਈ ਕੰਨਾਂ ਵਿੱਚ ਫੂਕਾਂ ਮਾਰੇ ਕੋਈ ਮਾਰਦਾ ਕੂਹਣੀ।

ਕਹਿਣ ਚਾਚੇ ਦੀ ਪਿਰਤ ਸ਼ੁਰੂ ਤੋਂ ‘ਅਣਹੋਣੀ ਕੋ ਹੋਣੀ ਕਰਦੇ, ਹੋਣੀ ਕੋ ਅਣਹੋਣੀ॥

’ਏਦਾਂ ਕੋਈ ਨਹੀਂ ਮੁੜਕੇ ਆਇਆ।

ਇੱਕੋ ਈ ਵੇਖਿਆ ਮਾਂ ਦਾ ਜਾਇਆ॥

ਮੋਹ ਮਿੱਟੀ ਦੀ ਖਿੱਚ ਲਿਆਈ।

ਜਿਸਨੇ ਆਪਣੀ ਪਕੜ ਵਿਖਾਈ॥

ਚਾਚੇ ਪਿੰਡ ਜਾ ਲਾਏ ਡੇਰੇ।

ਸਖੇ ਸਬੰਧੀ ਫਿਰਨ ਚੁਫੇਰੇ॥

ਚਾਚਾ + ਚਾਚੀ ਮੁੜ ਪਿੰਡ ਆ ਗਏ।

ਸੱਭ ਦੇ ਮੰਨ ਨੂੰ ਬਹੁਤਾ ਈ ਭਾਅ ਗਏ॥

ਦੌੜ ਗਈ ਸੀ ਖੁਸ਼ੀ ਦੀ ਲਹਿਰ ।

ਪਿੰਡ ਵਿੱਚ ਲੱਗ ਗਈ ਲਹਿਰ ਤੇ ਬਹਿਰ॥

ਨਾ ਅੱਗੇ ਨਾ ਪਿੱਛੇ ਵੇਖਿਆ।

ਪਹਿਲਾਂ ਜਾਂਦਿਆਂ ਮੱਥਾ ਟੇਕਿਆ।

ਭਾਈ ਸਾਹਿਬ ਕਰਤੀ ਅਰਦਾਸ।

ਸਮਝੋ ਆਉਣਾ ਹੋ ਗਿਆ ਰਾਸ॥

ਚਾਚਾ ਵੇਖ ਹੈਰਾਨ ਜਿਹਾ ਹੋਇਆ।

ਤਾਈ ਸਵਰਨੀ ਤੇਲ ਸੀ ਚੋਇਆ॥

ਦਹਿਲੀਜ਼ ਅੰਦਰ ਚਾਚੀ ਪੈਰ ਜੁ ਪਾਇਆ।

ਪਰਸ ਚੋਂ ਕੱਢ ਇੱਕ ਨੋਟ 💵ਫੜਾਇਆ॥

ਸੀਸਾਂ ਦਿੰਦੀ ਤੁਰ ਪਈ ਤਾਈ।

ਝੱਟਪੱਟ ਕਰਕੇ ਚਾਹ ਬਣਾਈ॥

ਬਾਰੋ ਬਾਰੀ ਆਈ ਜਾਵਣ।

ਚਾਚੇ ਨੂੰ ਗਲ ਲਾਈ ਜਾਵਣ॥

ਸੁੱਖ-ਸਾਂਦ ਪੁੱਛ ਇੱਕ ਦੂਜੇ ਤੋਂ।

ਮੁੜਕੇ ਘਰਾਂ ਨੂੰ ਜਾਈ ਜਾਵਣ॥

ਵਾਹਵਾ ਰੌਣਕ ਮੇਲਾ ਲੱਗ ਗਿਆ।

ਵਾਂਗ ਵਿਆਹ ਦੇ ਘਰ ਸੀ ਭਰ ਗਿਆ॥

ਕਹਿੰਦੇ ਚਾਚਾ ਹੁਣ ਨਾ ਜਾਂਈਂ।

ਪੱਕੇ ਡੇਰੇ ਇੱਥੇ ਲਾਈਂ॥

ਸੁਣ ਚਾਚੇ ਨੂੰ ਆਇਆ ਹਾਸਾ।

ਦਿੱਤਾ ਸੱਭਨਾਂ ਤਾਂਈਂ ਦਿਲਾਸਾ।

ਐਨੀ ਚਿੰਤਾ ਕਰਦੇ ਕਾਹਤੋਂ?

ਠੰਡੇ ਹੌਕੇ ਭਰਦੇ ਕਾਹਤੋਂ?

ਆਇਆ ਮੁੜ ਮੈਂ ਕਿਤੇ ਨੀ ਜਾਂਦਾ।

ਕਰੂੰਗਾ ਉਹ ਜੋ ਮੰਨ ਨੂੰ ਭਾਉਂਦਾ॥

ਢਲਦੀ ਉਮਰੇ ਇੱਥੇ ਰਹਿ ਜਾਊਂ।

ਮੈਂ ਤਾਂ ਛਾਉਣੀ ਪਾ ਕੇ ਬਹਿ ਜਾਊਂ॥

ਬਹੁਤੀ ਨਾਲ ਲਿਆਇਆ ਮਾਇਆ।

ਬਦਲ ਦਊਂਗਾ ਪਿੰਡ ਦੀ ਕਾਇਆ॥

ਸੰਝ ਪਈ ਢਲ ਗਏ ਪਰਛਾਂਵੇਂ ।

ਲੋਕੀਂ ਤੁਰ ਪਏ ਆਪਣੀ ਥਾਵੇਂ॥

ਮਿਟਿਆ ਸੂਰਜ ਨਿਕਲੇ ਤਾਰੇ।

ਨਹਾ ਕੇ ਚਾਚਾ ਥਕਾਨ ਉਤਾਰੇ।

ਖਾ ਲੰਗਰ ਫੇਰ ਦੁੱਧ ਸੀ ਪੀਤਾ।

ਬੱਚਿਆਂ ਤਾਂਈਂ ਫੋਨ ਸੀ ਕੀਤਾ॥

ਕਹਿੰਦਾ ਚਲੇ ਗਿਆਂ ਹੁਣ ਮੁੜ ਨਹੀਂ ਆਉਂਦਾ।

ਹੁਣ ਨਹੀਂ ਆਪਣੀ ਚੱਮ ਕਟਾਉਂਦਾ॥

ਤੁਸਾਂ ਖਾਤਿਰ ਮੈਂ ਰੋਲੀ ਜਵਾਨੀ।

ਹੁਣ ਤਾਂ ਰਹੂੰਗਾ ਪਿੰਡ ਮੈਂ ‘ਸਾਹਨੀ’॥

ਸੁਣੀ ਜਾਇਓ ਹੁਣ ਕੁੱਝ ਨਾ ਬੋਲਿਓ।

ਦੁੱਖ ਸੁੱਖ ਸਾਰੇ ਹੈਥੇ ਫੋਲਿਓ॥

ਗੁੱਸੇ ਗਿਲੇ ਦੀ ਝੜੀ ਸੀ ਲਾਤੀ।

ਚਾਚੇ ਸਾਰੀ ਰੀਲ ਘੁਮਾਤੀ।

ਪਤਾ ਨਹੀਂ ਫਿਰ ਕੀ ਕੁੱਝ ਕਹਿ ਗਿਆ।

ਇੱਕ ਦੱਮ ਸੋਫ਼ੇ ਉੱਤੇ ਬਹਿ ਗਿਆ।

ਚਾਚੀ ਵੇਖ ਝਟਪੱਟ ਸੀ ਆਈ।

ਗੱਲੀਂਬਾਤੀਂ ਠੰਡ ਵਰਤਾਈ॥

ਗੁੱਸਾ-ਗਿਲਾ ਤੁਸੀਂ ਕਰਦੇ ਕਾਹਤੋਂ?

ਠੰਡੇ ਹੌਕੇ ਭਰਦੇ ਕਾਹਤੋਂ?

ਉੱਠੋ ਸੌਂਵੋ ਲਾਉ ਨਾ ਦੇਰ।

ਸ਼ੁਰੂ ਕਰਾਂਗੇ ਨਵੀਂ ਸਵੇਰ॥

ਸ਼ੁਰੂ ਕਰਾਂਗੇ ਨਵੀਂ ਸਵੇਰ॥

ਹੋਈ ਸਵੇਰ ਸੂਰਜ ਚੜ੍ਹਿਆ।

ਸੂਰਜ ਵਿੱਚ ਵੇਹੜੇ ਦੇ ਵੜਿਆ॥

ਉੱਪਰੋਂ ਚਾਚਾ ਥੱਲੇ ਆਇਆ।

ਕਰ ਇਸ਼ਨਾਨ ਤੇ ਨਾਮ ਧਿਆਇਆ॥

ਸੁਣਿਆ ਚਾਚੇ ਨੂੰ ਸੁਪਨਾ ਆਇਆ।

ਉੱਠਦਿਆਂ ਹੱਥ ਕਲਮ ਨੂੰ ਪਾਇਆ॥

ਕਾਹਲ਼ਾ ਕਹਿੰਦੇ ਬਾਹਲ਼ਾ ਈ ਹੋਇਆ।

ਮੁੱਦਾ ਇੱਕ ਅਨੋਖਾ ਈ ਛੋਹਿਆ॥

ਧੀ -ਪੁੱਤ,ਧੀ-ਪੁੱਤ ਬੋਲਣ ਲੱਗਾ।

ਸਫ਼ੇ ਸੋਚ ਦੇ ਫੋਲਣ ਲੱਗਾ॥

ਲੱਗਾ ਲਿਖਣ ਤਾਂ ਚਾਚੀ ਆ ਗਈ।

ਚਾਹ ਦਾ ਕੱਪ ਹੱਥ ਵਿੱਚ ਫੜਾ ਗਈ॥

ਜਾਣ ਲੱਗੀ ਕਹਿੰਦੀ ਪਿੰਨੀ ਖਾ ਲਈਂ।

ਸਾਰਾ ਦਿਨ ਇਸੇ ਲੇਖੇ ਨਾ ਲਾ ਲਈਂ॥

ਚਾਚੇ ਵੇਖਿਆ ਕਰ ਅੱਖ ਕਹਿਰੀ ।

ਜਿਵੇਂ ਵੇਖਦਾ ਦੁਸ਼ਮਣ ਵੈਰੀ ॥

ਪਿੰਡ ਦੇ ਹੋ ਨਿਆਣੇ ਇਕੱਠੇ।

ਚਾਚੇ ਵੱਲ ਨੂੰ ਆਵਣ ਨੱਠੇ॥

ਕਹਿੰਦੇ ਚਾਚਾ ਕੋਈ ਗੀਤ ਸੁਣਾ।

ਸਾਡੀ ਝੋਲੀ ਵੀ ਸਿੱਖਿਆ ਪਾ॥

ਪਹਿਲਾਂ ਚਾਚੇ ਚਾਕਲੇਟ ਵੰਡੇ।

ਸੱਭ ਨਿਆਣੇ ਕਰਤੇ ਕੰਡੇ॥

ਉੱਚੀ ਉੱਚੀ ਫੇਰ ਬੋਲਣ ਲੱਗਾ।

ਗੁੱਝੇ ਭੇਦ ਫੇਰ ਖੋਲ੍ਹਣ ਲੱਗਾ॥

ਬੱਚਿਆਂ ਤਾਂਈਂ ਮੁਖਾਤਿਬ ਹੋਇਆ।

ਜਿਵੇਂ ਫੁੱਲਾਂ ਦਾ ਹਾਰ ਪਰੋਇਆ॥

ਕਹਿੰਦਾ :- !ਧੀ-ਪੁੱਤ ,ਧੀ-ਪੁੱਤ! ਹੋਵੇ ਭਾਵੇਂ ਏਕ ਬਈ।

ਇਹਦੇ ਨਾਲੋਂ ਨਾ ਹੀ ਹੋਵੇ! ਜੇ ਹੋਵੇ ,

ਹੋਵੇ ਨੇਕ ਬਈ!ਬੱਚਾ ਹੋਣਹਾਰ ਹੋਵੇ।

ਚੇਹਰੇ ਤੇ ਬਹਾਰ ਹੋਵੇ॥

ਭਾਵੇਂ ਇਕੱਲਾ ਪੁੱਤ ਹੋਵੇ।

ਹੋਵੇ ਤਾਂ ਸਪੁੱਤ ਹੋਵੇ॥

ਪੱਲੇ ਬਈ ਤਾਲੀਮ ਹੋਵੇ।

ਮੰਨ ਚਿ ਸਕੀਮ ਹੋਵੇ॥

ਬਣਨੇ ਦੀ ਚਾਹਤ ਹੋਵੇ।

ਘਰੋਂ ਪੂਰੀ ਰਾਹਤ ਹੋਵੇ॥

ਜ਼ਿੰਦਗੀ ਦਾ ਉਦੇਸ਼ ਹੋਵੇ।

ਭਾਵੇਂ ਦੇਸ ਪ੍ਰਦੇਸ ਹੋਵੇ॥

ਪਿਓ ਦੀ ਸਪੋਰਟ ਹੋਵੇ।

ਕੰਮ ਆਪੇ ਲੋਟ ਹੋਵੇ॥

ਮਾਪਿਓ ਨਾਲ ਪਿਆਰ ਹੋਵੇ।

ਬੱਚਾ ਕਹਿਣੇਕਾਰ ਹੋਵੇ॥

ਬਜ਼ੁਰਗਾਂ ਦਾ ਮਾਨ ਹੋਵੇ।

ਵਿਹੜੇ ਦੀ ਬਈ ਸ਼ਾਨ ਹੋਵੇ॥

ਮੰਨ ਚਿ ਤੁਫਾਨ ਹੋਵੇ।

ਡੌਲਿਆਂ ਚਿ ਜਾਨ ਹੋਵੇ॥

ਜਿੱਤ -ਹਾਰ ਦੋਨਾਂ ਦਾ।

ਯੁੱਧ ਘਮਸਾਨ ਹੋਵੇ॥

ਔਰਤ ਈਮਾਨ ਹੋਵੇ।

ਪੁੱਤਰ ਨਿਸ਼ਾਨ ਹੋਵੇ।

ਦੌਲਤ ਗੁਜਰਾਨ ਹੋਵੇ॥

ਏਨੇ ਨੂੰ ਫਿਰ ਚਾਚੀ ਆ ਗਈ।

ਆਉਂਦੀ ਬੱਚਿਆਂ ਦੇ ਵਿੱਚ ਛਾ ਗਈ॥

ਬੱਚਿਆਂ ਵਿੱਚ ਵੰਡਤੀ ਮਠਿਆਈ ।

ਸੱਭਨਾਂ ਤਾਂਈਂ ਚਾਹ ਪਿਲਾਈ॥

ਬੱਚੇ ਏਧਰ ਓਧਰ ਜਾਵਣ।

ਪਾਉਣ ਭੰਗੜੇ ਖੁਸ਼ੀ ਮਨਾਵਣ॥

ਏਹੀ ਚਾਚੇ ਦੀ ਫੁਲਵਾੜੀ।

ਪਿਆਰ ਦੀ ਜਿਸਨੇ ਮਹਿਕ ਖਲਾਰੀ॥

“ਦੁੱਖ ਭੁੱਲ ਕੇ, ਫੁੱਲ ਬਣ ਕੇ ।

ਸੱਭ ਨੂੰ ਮਹਿਕ ਪਹੁੰਚਾਣਾ।

ਬੇੜੀਏ ਹੌਲੀ ਹੌਲੀ ਜਾਣਾ॥

”ਇਹੀ ਚਾਚੇ ਦਾ ਸੰਦੇਸ਼ ।

ਦੇਸ ਹੋਵੇ ਤੇ ਜਾਂ ਪਰਦੇਸ॥

ਇਹੀ ਚਾਚੇ ਦਾ ਸੰਦੇਸ਼ ।

ਦੇਸ ਹੋਵੇ ਤੇ ਜਾਂ ਪਰਦੇਸ॥

Daljit-singh-khalon-1 ਕਵਿਤਾ/ਦਲਜੀਤ ਸਿੰਘ ਕਾਹਲੋਂ

ਦਲਜੀਤ ਸਿੰਘ ਕਾਹਲੋਂ

Share this content:

Post Comment