ਐਪਲ ਲਿਆ ਰਿਹਾ ਡਿਸਪਲੇਅ ਵਾਲਾ ਸਮਾਰਟ ਚਸ਼ਮਾ
ਨਵੀਂ ਦਿੱਲੀ, 16 ਅਕਤੂਬਰ – iPhone, Mac ਅਤੇ ਏਅਰਪੌਡ ਤੋਂ ਬਾਅਦ, ਐਪਲ ਨੇ ਹੁਣ ਇੱਕ ਹੋਰ ਕ੍ਰਾਂਤੀਕਾਰੀ ਪ੍ਰੋਡੈਕਟ-ਸਮਾਰਟ ਗਲਾਸੇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਗਲਾਸਾਂ ਵਿੱਚ ਇੱਕ ਇਨ-ਲੈਂਸ ਡਿਸਪਲੇਅ ਹੋਵੇਗਾ ਅਤੇ ਦੋ ਵੱਖ-ਵੱਖ ਮੋਡ ਵਿੱਚ ਕੰਮ ਕਰਨਗੇ। ਇਹ ਡਿਵਾਈਸ ਨਾ ਸਿਰਫ ਮੇਟਾ ਦੇ Ray-Ban ਗਲਾਸੇਸ ਨਾਲ ਮੁਕਾਬਲਾ ਕਰੇਗੀ ਬਲਕਿ ਮੋਬਾਈਲ ਫੋਨਸ, ਲੈਪਟਾਪਸ ਅਤੇ ਟੈਬਲੇਟਸ ‘ਤੇ ਯੂਜਰਸ ਦੀ ਨਿਰਭਰਤਾ ਨੂੰ ਵੀ ਘਟਾਏਗੀ।
Apple ਦੇ ਸਮਾਰਟ ਗਲਾਸੇਸ ਵਿੱਚ ਕੀ ਹੋਵੇਗਾ ਖਾਸ?
ਬਲੂਮਬਰਗ ਦੇ ਮਾਰਕ ਗੁਰਮਨ ਦੇ ਅਨੁਸਾਰ, ਇਨ੍ਹਾਂ ਐਪਲ ਸਮਾਰਟ ਗਲਾਸੇਸ ਵਿੱਚ ਇੱਕ ਇਨ-ਲੈਂਸ ਡਿਸਪਲੇਅ ਹੋਵੇਗਾ, ਜਿਸ ਨਾਲ ਚਸ਼ਮੇ ਦੇ ਲੈਂਸ ਨੂੰ ਸਕ੍ਰੀਨ ਵਜੋਂ ਵਰਤਿਆ ਜਾ ਸਕੇਗਾ। ਹਾਲਾਂਕਿ, ਇਨ੍ਹਾਂ ਵਿੱਚ ਕੈਮਰਾ, ਹੈਲਥ ਟਰੈਕਿੰਗ, ਜਾਂ ਆਡੀਓ ਪਲੇਬੈਕ ਵਰਗੇ ਫੀਚਰਸ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਦਾ ਧਿਆਨ ਸਕ੍ਰੀਨ, ਵਿਜ਼ੂਅਲ ਸਮੱਗਰੀ ਅਤੇ ਸਿੰਪਲ ਇੰਟਰਫੇਸ ‘ਤੇ ਹੋਵੇਗਾ। ਇਹ Siri ਦੀ ਮਦਦ ਨਾਲ ਵੌਇਸ ਕਮਾਂਡ ਦਾ ਵੀ ਸਪੋਰਟ ਕਰੇਗਾ।
ਦੋ ਮੋਡ ਵਿੱਚ ਕੰਮ ਕਰੇਗਾ ਸਿੰਗਲ ਡਿਵਾਈਸ
ਐਪਲ ਦੇ ਗਲਾਸੇਸ ਦਾ ਸਭ ਤੋਂ ਵੱਡਾ ਫੀਚਰ ਹੋਵੇਗਾ ਇਨ੍ਹਾਂ ਦਾ ਡੁਅਲ-ਮੋਡ ਓਪਰੇਸ਼ਨ। Mac ਨਾਲ ਕਨੈਕਟ ਕਰਨ ਤੇ ਇਹ ਤਾਂ ਇਹ visionOS ਦੇ ਪੂਰੇ ਵਰਜਨ ਨੂੰ ਸਪੋਰਟ ਕਰੇਗਾ, ਜੋ ਕਿ ਪ੍ਰੋਫੈਸ਼ਨਲ ਅਤੇ AR-ਫੋਕਸਡ ਯੂਜਰਸ ਲਈ ਫਾਇਦੇਮੰਦ ਹੈ। ਜਦੋਂਕਿ iPhone ਨਾਲ ਕਨੈਕਟ ਕਰਨ ਤੇ ਸਿੰਪਲ ਇੰਟਰਫੇਸ ਦਿਖੇਗਾ, ਜਿਸ ਵਿੱਚ ਨੋਟੀਫਿਕੇਸ਼ਨ ਕਾਲ, ਮੈਪਸ ਵਰਗ੍ਹੇ ਬੇਸ਼ਿਕ ਫੀਚਰਸ ਹੋਣਗੇ। ਇਸ ਡੁਅਲ ਐਕਸਪੀਰੰਸ ਦਾ ਉਦੇਸ਼ ਹਰ ਤਰ੍ਹਾਂ ਨਾਲ ਯੂਜਰਸ ਨੂੰ ਸਹੂਲਤ ਪ੍ਰਦਾਨ ਕਰਨਾ ਹੈ।
VisionOS ਦੇਵੇਗਾ ਨਵਾਂ ਡਿਜੀਟਲ ਐਕਸਪੀਰੰਸ
ਮੀਡੀਆ ਰਿਪੋਰਟਾਂ ਦੇ ਅਨੁਸਾਰ, Vision Pro ਵਿੱਚ ਵਰਤਿਆ ਜਾ ਚੁੱਕਾ VisionOS ਹੁਣ ਗਲਾਸੇਸ ਵਿੱਚ ਵੀ ਲਿਆਂਦਾ ਜਾਵੇਗਾ। Mac ਨਾਲ ਜੁੜਣ ਤੇ ਯੂਜਰ 3D ਮਾਡਲ, ਵਰਚੁਅਲ ਵਰਕਸਪੇਸ ਅਤੇ ਹੋਰ ਗੁੰਝਲਦਾਰ ਏਆਰ ਫੀਚਰਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਹ ਡਿਜ਼ਾਈਨਰਸ, ਆਰਕੀਟੈਕਟ, ਅਤੇ ਕ੍ਰਿਏਟਿਵ ਪ੍ਰੋਫੈਸ਼ਨਲਸ ਲਈ ਗੇਮ-ਚੇਂਜਰ ਸਾਬਤ ਹੋ ਸਕਦਾ ਹੈ। ਇਹ ਐਕਸਪੀਰੰਸ ਰਵਾਇਤੀ ਲੈਪਟਾਪ ਸਕ੍ਰੀਨ ਤੋਂ ਕਿਤੇ ਅੱਗੇ ਹੋਵੇਗਾ।
iPhone ਯੂਜਰਸ ਲਈ ਸਿੰਪਲ ਪਰ ਸਮਾਰਟ
iPhone ਨਾਲ ਕਨੈਕਟ ਹੋਣ ਤੇ ਗਲਾਸੇਸ ਦਾ ਇੰਟਰਫੇਸ ਸੌਖਾ ਅਤੇ ਯੂਜਰ ਫਰੈਂਡਲੀ ਹੋਵੇਗਾ। ਇਸ ਵਿੱਚ ਯੂਜਰ ਚੱਲਦੇ-ਫਿਰਦੇ ਕਾਲ ਰਿਸੀਵ ਕਰ ਸਕਦੇ ਹਨ, ਮੈਪ ਦੇਖ ਸਕਦੇ ਹਨ, ਜਾਂ ਨੋਟੀਫਿਕੇਸ਼ ਪੜ੍ਹ ਸਕਦੇ ਹਨ। ਇਸ ਤਰ੍ਹਾਂ ਨਾਲ ਇਹ ਡਿਵਾਈਸ ਇੱਕ ਮਿੰਨੀ ਮੋਬਾਈਲ ਫੋਨ ਵਾਂਗ ਕੰਮ ਕਰੇਗਾ ਜੇਬ ਵਿੱਚ ਨਹੀਂ, ਤੁਹਾਡੀਆਂ ਅੱਖਾਂ ਤੇ ਰਹੇਗਾ।
ਕਦੋਂ ਹੋਵੇਗਾ ਲਾਂਚ ?
ਐਪਲ ਵੱਲੋਂ 2026 ਦੇ ਸ਼ੁਰੂ ਵਿੱਚ ਇਨ੍ਹਾਂ ਸਮਾਰਟ ਗਲਾਸੇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰਨ ਦੀ ਉਮੀਦ ਹੈ, ਅਤੇ ਇਨ੍ਹਾਂ ਦੇ 2027 ਤੱਕ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ।
Share this content:


Post Comment