Loading Now

ਉੱਘੇ ਗ਼ਜ਼ਲਗੋ ਪਾਲ ਗੁਰਦਾਸਪੁਰੀ ਚੌਥੇ ਗੁਰਚਰਨ ਸਿੰਘ ਤਖ਼ਤਰ ਯਾਦਗਰੀ ਗ਼ਜ਼ਲ ਅਵਾਰਡ ਨਾਲ ਸਨਮਾਨਿਤ

ਉੱਘੇ ਗ਼ਜ਼ਲਗੋ ਪਾਲ ਗੁਰਦਾਸਪੁਰੀ ਚੌਥੇ ਗੁਰਚਰਨ ਸਿੰਘ ਤਖ਼ਤਰ ਯਾਦਗਰੀ ਗ਼ਜ਼ਲ ਅਵਾਰਡ ਨਾਲ ਸਨਮਾਨਿਤ

ਮੋਗਾ,25 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਗੁਰਚਰਨ ਸਿੰਘ ਤਖ਼ਤਰ ਯਾਦਗਾਰੀ ਸਾਹਿਤਕ ਮੰਚ, ਮੋਗਾ ਵੱਲੋਂ ਉੱਘੇ ਗ਼ਜ਼ਲਗੋ ਗੁਰਚਰਨ ਸਿੰਘ ਤਖ਼ਤਰ ਜੀ ਦੀ ਯਾਦ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਗ਼ਜ਼ਲ ਸਕੂਲ ਦੇ ਜਾਂ ਨਸ਼ੀਨ ਪਾਲ ਗੁਰਦਾਸਪੁਰੀ ਨੂੰ ਚੌਥੇ ਗੁਰਚਰਨ ਸਿੰਘ ਤਖ਼ਤਰ ਯਾਦਗਰੀ ਗ਼ਜ਼ਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਗੁਰਚਰਨ ਸਿੰਘ ਤਖ਼ਤਰ ਦੀ ਬੇਟੀ ਏਕਤਾ ਸਿੰਘ ਭੁਪਾਲ ਅਤੇ ਗੁਰਪ੍ਰੀਤ ਸਿੰਘ ਭੁਪਾਲ ਵੱਲੋਂ ਭੇਂਟ ਕੀਤਾ ਗਿਆ, ਜਿਸ ਵਿੱਚ ਨਗਦ ਰਾਸ਼ੀ,ਲੋਈ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ । ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਗਜ਼ਲ ਸਮਰਾਟ ਬਲਬੀਰ ਸਿੰਘ ਸੈਣੀ , ਨਿਕਾਸ਼ ਚਿੱਤੇਵਾਣੀ, ਸੁਰਜੀਤ ਸਾਜਨ, ਰਵੀਕਾਂਤ ਸ਼ੁਕਲਾ ਹਰਵਿੰਦਰ ਰੋਡੇ, ਰਣਧੀਰ ਸਿੰਘ ਮਾਹਲਾ, ਰਜਨੀ ਵਾਲੀਆ ਕਪੂਰਥਲਾ, ਮੁਖਤਾਰ ਚੰਦੀ, ਮਨਜੀਤ ਮੀਸ਼ਾ, ਸੁਖਦੇਵ ਸਿੰਘ ਭੱਟੀ, ਪਰਸ਼ੋਤਮ ਪੱਤੋ , ਲਾਲੀ ਕਰਤਾਰਪੁਰੀ,ਮੰਗਲ ਮੀਤ ਪੱਤੋ, ਸੋਨੀ ਮੋਗਾ, ਸਾਗਰ ਸਫਰੀ, ਕੈਪਟਨ ਜਸਵੀਰ ਸਿੰਘ ਚੰਦੀ, ਸਤਪਾਲ ਕੌਰ ਨੇ ਹਿੱਸਾ ਲਿਆ।ਇਸ ਮੌਕੇ ਭੁਪਾਲ ਪਰਿਵਾਰ ਵਿੱਚੋਂ ਸ. ਜੀਤ ਸਿੰਘ ਭੁਪਾਲ, ਸ੍ਰੀਮਤੀ ਮਨਜੀਤ ਕੌਰ ਭੁਪਾਲ ਸਰਦਾਰ ਕੁਲਵੰਤ ਸਿੰਘ ਕੈਨੇਡਾ, ਸ਼੍ਰੀਮਤੀ ਰੁਪਿੰਦਰ ਕੌਰ ਤਖ਼ਤਰ, ਸ਼੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਸੁਖਮੰਦਰ ਕੌਰ, ਸ਼੍ਰੀਮਤੀ ਸੁਖਜੀਤ ਕੌਰ , ਸ਼੍ਰੀਮਤੀ ਕਮਲਜੀਤ ਕੌਰ ਆਦਿ ਹਾਜ਼ਰ ਸਨ। ਪਰਮਜੀਤ ਧਾਲੀਵਾਲ ਨੇ ਏਕਤਾ ਸਿੰਘ ਭੁਪਾਲ ਅਤੇ ਗੁਰਚਰਨ ਸਿੰਘ ਤਖਤਰ ਜੀ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ ਤੇ ਵੰਸ਼ਦੀਪ ਸਿੰਘ ਭੁਪਾਲ ਨੇ ਓਹਨਾਂ ਦਾ ਸਾਥ ਦਿੱਤਾ। ਇਸ ਸਮੇਂ ਤਖ਼ਤਰ ਸਾਹਿਬ ਦੀਆਂ ਗ਼ਜ਼ਲਾਂ ਅਤੇ ਜੀਵਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

Share this content:

Post Comment