Loading Now

ਉਤਰਾਖੰਡ ਵਿੱਚ ਫਿਰ ਵਿਗੜੇ ਹਾਲਾਤ, ਚਮੋਲੀ ਤੇ ਰੁਦਰਪ੍ਰਯਾਗ ਵਿੱਚ ਫਟਿਆ ਬੱਦਲ

ਉਤਰਾਖੰਡ ਵਿੱਚ ਫਿਰ ਵਿਗੜੇ ਹਾਲਾਤ, ਚਮੋਲੀ ਤੇ ਰੁਦਰਪ੍ਰਯਾਗ ਵਿੱਚ ਫਟਿਆ ਬੱਦਲ

ਉੱਤਾਰਖੰਡ, 29 ਅਗਸਤ – ਉੱਤਰਾਖੰਡ ਵਿੱਚ ਇੱਕ ਵਾਰ ਫਿਰ ਕੁਦਰਤ ਨੇ ਤਬਾਹੀ ਮਚਾਈ ਹੈ। ਵੀਰਵਾਰ ਰਾਤ ਨੂੰ ਰੁਦਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਚਮੋਲੀ ਵਿੱਚ ਦੋ ਲੋਕ ਲਾਪਤਾ ਹਨ। ਮਲਬੇ ਕਾਰਨ ਕਈ ਪਰਿਵਾਰ ਆਪਣੇ ਘਰਾਂ ਵਿੱਚ ਫਸੇ ਹੋਏ ਹਨ। ਟਿਹਰੀ ਗੜ੍ਹਵਾਲ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰੁਦਰਪ੍ਰਯਾਗ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ ਹੈ। ਰੁਦਰਪ੍ਰਯਾਗ ਵਿੱਚ ਹਨੂੰਮਾਨ ਮੰਦਰ ਡੁੱਬ ਗਿਆ ਹੈ। ਕੇਦਾਰਨਾਥ ਘਾਟੀ ਦੇ ਲਾਵਾਰਾ ਪਿੰਡ ਵਿੱਚ ਮੋਟਰ ਰੋਡ ‘ਤੇ ਇੱਕ ਪੁਲ ਤੇਜ਼ ਵਹਾਅ ਵਿੱਚ ਵਹਿ ਗਿਆ।

Share this content:

Post Comment