Loading Now

ਈ-ਮੇਲ ਦਾ ਨਵਾਂ ਪ੍ਰੀਵਿਊ ਹੋਇਆ ਰੋਲਆਉਟ

ਈ-ਮੇਲ ਦਾ ਨਵਾਂ ਪ੍ਰੀਵਿਊ ਹੋਇਆ ਰੋਲਆਉਟ

ਨਵੀਂ ਦਿੱਲੀ, 25 ਨਵੰਬਰ – ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਸਾਰਾ ਦਿਨ ਮੋਬਾਈਲ ਦੇ ਨੋਟੀਫਿਕੇਸ਼ਨਾਂ ‘ਤੇ ਨਜ਼ਰ ਰੱਖਦੇ ਹਨ ਤਾਂ ਤੁਹਾਡੇ ਲਈ ਇੱਕ ਵੱਡਾ ਅਪਡੇਟ ਆ ਰਿਹਾ ਹੈ। ਜੀ ਹਾਂ, ਗੂਗਲ ਆਪਣੇ Gmail ਐਪ ਦੇ ਨੋਟੀਫਿਕੇਸ਼ਨਾਂ ਨੂੰ ਬਦਲਣ ਦੀ ਤਿਆਰੀ ਵਿੱਚ ਹੈ। ਇਹ ਬਦਲਾਅ ਐਂਡਰਾਇਡ ਵਰਜ਼ਨ ਵਿੱਚ ਹੌਲੀ-ਹੌਲੀ ਰੋਲਆਊਟ ਕੀਤਾ ਜਾ ਰਿਹਾ ਹੈ, ਜਿਸ ਨਾਲ ਹੁਣ ਈ-ਮੇਲ ਨੋਟੀਫਿਕੇਸ਼ਨ ਤੋਂ ਹੀ ਰੀਡ ਕਰਨਾ ਆਸਾਨ ਹੋ ਗਿਆ ਹੈ।

ਖਾਸ ਗੱਲ ਇਹ ਹੈ ਕਿ ਇਸ ਨਵੇਂ ਅਪਡੇਟ ਤਹਿਤ ਤੁਹਾਨੂੰ ਹੁਣ ਕਿਸੇ ਵੀ ਅਟੈਚਮੈਂਟ ਵਾਲੇ ਈ-ਮੇਲ ਵਿੱਚ ਸਿਰਫ਼ ਭੇਜਣ ਵਾਲੇ ਦਾ ਨਾਮ ਅਤੇ ਸਬਜੈਕਟ ਹੀ ਨਹੀਂ, ਬਲਕਿ ਉਸ ਮੇਲ ਵਿੱਚ ਜੁੜੇ ਹੋਏ ਅਟੈਚਮੈਂਟ ਦਾ ਵੀ ਇੱਕ ਛੋਟਾ ਜਿਹਾ ਪ੍ਰੀਵਿਊ (Preview) ਦਿਖਾਈ ਦੇਵੇਗਾ। ਇਹ ਪ੍ਰੀਵਿਊ ਨੋਟੀਫਿਕੇਸ਼ਨ ਦੇ ਸੱਜੇ ਪਾਸੇ ਦਿਖਾਈ ਦੇਵੇਗਾ, ਜਿਵੇਂ WhatsApp ਜਾਂ ਹੋਰ ਮੈਸੇਜਿੰਗ ਐਪਸ ਵਿੱਚ ਫੋਟੋ ਅਤੇ ਦਸਤਾਵੇਜ਼ ਦਾ ਛੋਟਾ ਪ੍ਰੀਵਿਊ ਦਿਖਾਈ ਦਿੰਦਾ ਹੈ।

ਪੁਰਾਣੇ ਸਿਸਟਮ ਤੋਂ ਕਿਵੇਂ ਹੈ ਅਲੱਗ

ਦੱਸ ਦੇਈਏ ਕਿ ਅਜੇ ਤੱਕ Gmail ਨੋਟੀਫਿਕੇਸ਼ਨ ਵਿੱਚ ਯੂਜ਼ਰਜ਼ ਨੂੰ ਈ-ਮੇਲ ਦੀ ਪਹਿਲੀ ਲਾਈਨ ਜਾਂ ਛੋਟਾ ਜਿਹਾ ਕੰਟੈਂਟ ਪ੍ਰੀਵਿਊ ਹੀ ਦਿਖਾਈ ਦਿੰਦਾ ਸੀ ਪਰ ਹੁਣ ਨਵੇਂ ਅਪਡੇਟ ਤੋਂ ਬਾਅਦ ਜੇਕਰ ਕਿਸੇ ਈ-ਮੇਲ ਵਿੱਚ ਕੋਈ ਅਟੈਚਮੈਂਟ ਜੁੜੀ ਹੈ ਤਾਂ ਹੁਣ ਉਹ ਵੀ ਉਸ ਟੈਕਸਟ ਪ੍ਰੀਵਿਊ ਦੀ ਥਾਂ ਸਾਈਡ ਵਿੱਚ ਦਿਖਾਈ ਦੇਵੇਗੀ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਸਾਨੀ ਨਾਲ ਨੋਟੀਫਿਕੇਸ਼ਨ ਦੇਖ ਕੇ ਹੀ ਸਮਝ ਪਾਓਗੇ ਕਿ ਮੇਲ ਵਿੱਚ ਤਸਵੀਰ ਆਈ ਹੈ, ਪੀਡੀਐੱਫ ਜੁੜੀ ਹੈ ਜਾਂ ਫਿਰ ਕੋਈ ਦਸਤਾਵੇਜ਼ ਲੱਗਿਆ ਹੈ। ਹਾਲਾਂਕਿ, ਇਸ ਬਦਲਾਅ ਨੇ ਕੁਝ ਯੂਜ਼ਰਜ਼ ਲਈ ਇੱਕ ਨਵੀਂ ਸਮੱਸਿਆ ਵੀ ਪੈਦਾ ਕਰ ਦਿੱਤੀ ਹੈ। ਹੁਣ ਤੁਹਾਨੂੰ ਅਟੈਚਮੈਂਟ ਵਾਲੇ ਈ-ਮੇਲ ਵਿੱਚ ਨੋਟੀਫਿਕੇਸ਼ਨ ‘ਤੇ ਈ-ਮੇਲ ਦਾ ਸ਼ੁਰੂਆਤੀ ਟੈਕਸਟ ਸ਼ੋਅ ਨਹੀਂ ਹੋਵੇਗਾ। ਯਾਨੀ ਤੁਹਾਨੂੰ ਪੂਰਾ ਮੇਲ ਪੜ੍ਹਨ ਲਈ Gmail ਐਪ ਹੀ ਖੋਲ੍ਹਣਾ ਪਵੇਗਾ।

ਕੀ ਸਾਰਿਆਂ ਨੂੰ ਮਿਲਿਆ ਅਪਡੇਟ?

ਰਿਪੋਰਟਾਂ ਅਨੁਸਾਰ ਇਹ ਅਪਡੇਟ ਅਜੇ ਸਾਰੇ ਯੂਜ਼ਰਜ਼ ਲਈ ਉਪਲਬਧ ਨਹੀਂ ਹੈ। ਗੂਗਲ ਅਜੇ ਇਸ ਨੂੰ ਹੌਲੀ-ਹੌਲੀ ਰੋਲਆਊਟ ਕਰ ਰਿਹਾ ਹੈ ਅਤੇ ਅਜੇ ਸਿਰਫ਼ ਕੁਝ ਚੁਣੇ ਹੋਏ ਯੂਜ਼ਰਜ਼ ਨੂੰ ਹੀ ਇਹ ਫੀਚਰ ਮਿਲਿਆ ਹੈ ਪਰ ਆਉਣ ਵਾਲੇ ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਇਸ ਨੂੰ ਸਾਰਿਆਂ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ।

Share this content:

Post Comment