Loading Now

ਈ ਡੀ ਨੇ 500 ਚਾਰਜਸ਼ੀਟਾਂ ਦਾਇਰ ਕਰਨ ਦਾ ਟੀਚਾ ਮਿੱਥਿਆ

ਈ ਡੀ ਨੇ 500 ਚਾਰਜਸ਼ੀਟਾਂ ਦਾਇਰ ਕਰਨ ਦਾ ਟੀਚਾ ਮਿੱਥਿਆ

ਨਵੀਂ ਦਿੱਲੀ, 23 ਫਰਵਰੀ – ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ 500 ਚਾਰਜਸ਼ੀਟਾਂ ਦਾਇਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਏਜੰਸੀ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇੱਕ ਵਾਰ ਕੇਸ ਦਰਜ ਹੋਣ ਤੋਂ ਬਾਅਦ, ਗੁੰਝਲਦਾਰ ਮਾਮਲਿਆਂ ਨੂੰ ਛੱਡ ਕੇ, ਜਾਂਚ ਇੱਕ ਤੋਂ ਦੋ ਸਾਲਾਂ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਹ ਫੈਸਲੇ ਪਿਛਲੇ ਸਾਲ 19 ਤੋਂ 21 ਦਸੰਬਰ ਤੱਕ ਅਸਾਮ ਦੀ ਰਾਜਧਾਨੀ ਗੁਹਾਟੀ ਵਿੱਚ ਹੋਈ ਕੇਂਦਰੀ ਜਾਂਚ ਏਜੰਸੀ ਦੀ 34ਵੀਂ ਤਿਮਾਹੀ ਜ਼ੋਨਲ ਅਧਿਕਾਰੀਆਂ ਦੀ ਕਾਨਫਰੰਸ (ਕਿਊ ਸੀ ਜ਼ੈੱਡ ਓ) ਦੌਰਾਨ ਲਏ ਗਏ ਸਨ। ਮੀਟਿੰਗ ਦੀ ਪ੍ਰਧਾਨਗੀ ਈ ਡੀ ਦੇ ਡਾਇਰੈਕਟਰ ਰਾਹੁਲ ਨਵੀਨ ਨੇ ਕੀਤੀ। ਏਜੰਸੀ ਪਿਛਲੇ ਸਾਲ ਤੋਂ ਦਿੱਲੀ ਤੋਂ ਬਾਹਰ ਇਹ ਕਾਨਫ਼ਰੰਸਾਂ ਕਰ ਰਹੀ ਹੈ। ਪਿਛਲੀਆਂ ਦੋ ਮੀਟਿੰਗਾਂ ਕੇਵੜੀਆ (ਗੁਜਰਾਤ) ਅਤੇ ਸ੍ਰੀਨਗਰ (ਜੰਮੂ ਕਸ਼ਮੀਰ) ਵਿੱਚ ਹੋਈਆਂ ਸਨ। ਈਡੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਉੱਤਰ-ਪੂਰਬੀ ਖੇਤਰ ਵਿੱਚ ਕਾਨਫਰੰਸ ਕਰਨ ਦਾ ਫੈਸਲਾ ਇਸ ਖੇਤਰ ਦੀ ਰਣਨੀਤਕ ਅਤੇ ਕਾਰਜਸ਼ੀਲ ਮਹੱਤਤਾ ਨੂੰ ਦਰਸਾਉਂਦਾ ਹੈ।

Share this content:

Post Comment