ਈਰਾਨੀ ਲੀਡਰਸ਼ਿਪ ਸੜਕਾਂ ‘ਤੇ ਨਿੱਤਰੀ
ਤਹਿਰਾਨ, 14 ਮਾਰਚ – ਰਮਜ਼ਾਨ ਦੇ ਆਖਰੀ ਸ਼ੁੱਕਰਵਾਰ ਫਲਸਤੀਨੀਆਂ ਨਾਲ ਯਕਜਹਿਤੀ ਦਾ ਇਜ਼ਹਾਰ ਕਰਨ ਲਈ ਸਾਲਾਨਾ ਅਲ-ਕੁਦਸ ਦਿਵਸ (ਯੋਰੋਸ਼ਲਮ ਦਿਵਸ) ਮਨਾਉਣ ਲਈ ਤਹਿਰਾਨ ਵਿੱਚ ਹਜ਼ਾਰਾਂ ਈਰਾਨੀ ਇਕੱਠੇ ਹੋਏ | ਵਰ੍ਹਦੇ ਮੀਂਹ ਵਿੱਚ ਇਸ ਇਕੱਠ ‘ਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਦੇ ਨਾਲ-ਨਾਲ ਕੌਮੀ ਸੁਰੱਖਿਆ ਮੁਖੀ ਅਲੀ ਲਾਰੀਜਾਨੀ, ਚੀਫ ਜਸਟਿਸ ਗੁਲਾਮ ਹੁਸੈਨ, ਕੌਮੀ ਪੁਲਸ ਮੁਖੀ ਅਹਿਮਦ ਰਜ਼ਾ ਰਦਾਨ, ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਤੇ ਕਈ ਹੋਰ ਵੱਡੇ ਆਗੂ ਅਤੇ ਫੌਜੀ ਅਧਿਕਾਰੀ ਵੀ ਸ਼ਾਮਲ ਹੋਏ | ਇਸ ਦੌਰਾਨ ਇਜ਼ਰਾਈਲੀ ਬੰਬਾਰੀ ਨਾਲ ਇੱਕ ਮੁਜ਼ਾਹਰਾਕਾਰੀ ਮਹਿਲਾ ਦੀ ਮੌਤ ਵੀ ਹੋ ਗਈ | ਲਾਰੀਜਾਨੀ ਨੇ ਕਿਹਾ ਕਿ ਇਹ ਬੰਬਾਰੀ ਬਦਹਵਾਸੀ ਦਾ ਸਬੂਤ ਹੈ | ਜਦੋਂ ਬੰਬਾਰੀ ਹੋਈ ਤਾਂ ਚੀਫ ਜਸਟਿਸ ਨੇ ਮੁੱਕਾ ਲਹਿਰਾਉਂਦਿਆਂ ਕਿਹਾ ਕਿ ਈਰਾਨ ਮੀਂਹ ਤੇ ਮਿਜ਼ਾਈਲਾਂ ਤੋਂ ਯਰਕਣ ਵਾਲਾ ਨਹੀਂ |
Share this content:



Post Comment