Loading Now

ਇਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗੇਸ ਮੁਹੰਮਦੀ ਦੀ ਕੈਦ ਸੱਤ ਸਾਲ ਹੋਰ ਵਧਾਈ

ਇਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗੇਸ ਮੁਹੰਮਦੀ ਦੀ ਕੈਦ ਸੱਤ ਸਾਲ ਹੋਰ ਵਧਾਈ

ਦੁਬਈ, 9 ਫਰਵਰੀ – ਇਰਾਨ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗੇਸ ਮੁਹੰਮਦੀ ਦੀ ਕੈਦ ਦੀ ਸਜ਼ਾ ਸੱਤ ਸਾਲ ਹੋਰ ਵਧਾ ਦਿਤੀ ਹੈ। ਉਨ੍ਹਾਂ ਵਲੋਂ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਸਜ਼ਾ ਸੁਣਾਈ ਗਈ ਹੈ। ਮੁਹੰਮਦੀ ਦੇ ਸਮਰਥਕਾਂ ਨੇ ਉਸ ਦੇ ਵਕੀਲ ਤੋਂ ਮਿਲੀ ਜਾਣਕਾਰੀ ਦਿਤੀ, ਜਿਸ ਨੇ ਮੁਹੰਮਦੀ ਨਾਲ ਗੱਲ ਕੀਤੀ। ਮੁਹੰਮਦੀ ਦੇ ਵਕੀਲ ਮੁਸਤਫਾ ਨੀਲੀ ਨੇ ‘ਐਕਸ’ ਉਤੇ ਸਜ਼ਾ ਦੀ ਪੁਸ਼ਟੀ ਕੀਤੀ। ਉਨ੍ਹਾਂ ਲਿਖਿਆ, ‘‘ਉਸ ਨੂੰ ਇਕੱਠ ਕਰਨ ਅਤੇ ਮਿਲੀਭੁਗਤ ਕਰਨ ਲਈ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਪ੍ਰਚਾਰ ਤੇ ਦੋ ਸਾਲ ਦੀ ਯਾਤਰਾ ਪਾਬੰਦੀ ਲਈ ਡੇਢ ਸਾਲ ਦੀ ਸਜ਼ਾ ਸੁਣਾਈ ਗਈ ਹੈ।’’ ਇਰਾਨ ਨੇ ਤੁਰੰਤ ਸਜ਼ਾ ਦੀ ਪੁਸ਼ਟੀ ਨਹੀਂ ਕੀਤੀ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਮੁਹੰਮਦੀ 2 ਫ਼ਰਵਰੀ ਤੋਂ ਭੁੱਖ ਹੜਤਾਲ ਉਤੇ ਹੈ।

Share this content:

Post Comment