ਆਲਮੀ ਪੱਧਰ ’ਤੇ ਮੰਗ ਘਟਣ ਕਾਰਨ ਹੇਠਾਂ ਵੱਲ ਆਈਆਂ ਸੋਨੇ ਦੀਆਂ ਕੀਮਤਾਂ
ਨਵੀਂ ਦਿੱਲੀ, 8 ਜੁਲਾਈ – ਆਲਮੀ ਰੁਝਾਨਾਂ ਵਿੱਚ ਕਮੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਤਾਰ ਟੈਕਸ ਧਮਕੀਆਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 550 ਰੁਪਏ ਘੱਟ ਕੇ 98,570 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਪ੍ਰਤੀਸ਼ਤ ਸ਼ੁੱਧਤਾ ਵਾਲੀ ਕੀਮਤੀ ਧਾਤੂ ਸ਼ਨਿੱਚਵਾਰ ਨੂੰ 99,120 ਰੁਪਏ ਪ੍ਰਤੀ 10 ਗ੍ਰਾਮ ’ਤੇ ਸਥਿਰ ਹੋਈ ਸੀ। 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 500 ਰੁਪਏ ਘੱਟ ਕੇ 98,100 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਿਆ। ਪਿਛਲੇ ਬਾਜ਼ਾਰ ਸੈਸ਼ਨ ਵਿੱਚ ਇਹ 98,600 ਰੁਪਏ ਪ੍ਰਤੀ 10 ਗ੍ਰਾਮ ’ਤੇ ਸਥਿਰ ਹੋਇਆ ਸੀ।
Share this content:



Post Comment