ਆਯੂਸ਼ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ 556 ਮਰੀਜ਼ਾਂ ਨੇ ਉਠਾਇਆ ਫਾਇਦਾ

ਫਗਵਾੜਾ, 30 ਜੁਲਾਈ ( ਏ.ਡੀ.ਪੀ. ਨਿਊਜ਼ ) ਡਾਇਰੈਕਟੋਰੇਟ ਆਰਯੂਵੇਦਾ – ਪੰਜਾਬ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਕਪੂਰਥਲਾ ਡਾ: ਕੁਸਮ ਗੁਪਤਾ ਜੀ ਦੀ ਅਗਵਾਈ ਹੇਠ ਪਿੰਡ ਪਲਾਹੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ: ਕੁਸਮ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਪੰਚ ਬਲਵਿੰਦਰ ਕੌਰ ਅਤੇ ਪੰਚ ਗੁਰਬਖਸ਼ ਕੌਰ ਨੇ ਕੀਤਾ। ਜਿੱਥੇ ਡਾ: ਸੁਨੀਤਾ ਕੁਮਾਰੀ ਨੇ ਦੱਸਿਆ ਕਿ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਇਆ ਦਾ ਕੋਈ ਵੀ ਸਾਈਡ ਇਫ਼ੇਕਟ ਨਹੀਂ ਹੁੰਦਾ ਉਥੇ ਡਾ: ਕੁਲਵੰਤ ਸਿੰਘ ਨੇ ਆਯੁਰਵੇਦ ਅਤੇ ਹੋਮਿਓਪੈਥਿਕ ਇਲਾਜ ਦੀ ਮਹੱਤਵਤਾ ਬਾਰੇ ਸਮਝਾਇਆ ਅਤੇ ਹਾਜ਼ਰ ਲੋਕਾਂ ਨੂੰ ਅਯੂਰਵੈਦਿਕ ਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ।
ਆਯੂਸ਼ ਵਲੋਂ ਲਗਾਏ ਇਸ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ ਬੁਖਾਰ, ਖਾਂਸੀ, ਪੇਟ ਰੋਗ, ਜੋੜਾਂ ਦੇ ਦਰਦ, ਸ਼ੂਗਰ, ਬੀ.ਪੀ. ਮਹਿਲਾ ਰੋਗ, ਨੱਕ,ਕੰਨ , ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੈਂਪ ਵਿਚ ਆਯੁਰਵੈਦਿਕ ਸੰਬੰਧੀ 287 ਮਰੀਜ਼ ਤੇ ਹੋਮੋਪੈਥਿਕ ਸੰਬੰਧੀ 269 ਮਰੀਜ਼ਾਂ ਨੇ ਮੁਫ਼ਤ ਆਯੂਸ਼ ਕੈਂਪ ਦਾ ਫਾਇਦਾ ਉਠਾਇਆ।

ਇਸ ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵਲੋਂ ਡਾ: ਸੁਨੀਤਾ ਕੁਮਾਰੀ ,ਡਾ: ਕੁਲਵੰਤ ਸਿੰਘ, ਫਾਰਮਾਸਿਸਟ ਡਾ: ਤਰਲੋਕ ਵਿਰਦੀ,ਪਵਨ ਕੁਮਾਰ, ਕਲਾਸਫ਼ੋਰ ਮਾਲਤੀ ਦੇਵੀ ਅਤੇ ਹੋਮੋਪੈਥਿਕ ਵਿਭਾਗ ਵੱਲੋਂ ਡਾ: ਅੰਕੁਸ਼ ਅਗਰਵਾਲ , ਡਾ: ਰਮਿੰਦਰ ਸਿੰਗਲਾ,ਫਾਰਮਾਸਿਸਟ ਵਰਿੰਦਰ ਕੁਮਾਰ, ਸ਼੍ਰੀ ਰਾਜ ਕੁਮਾਰ ਅਤੇ ਕਲਾਸਫੋਰ ਸ਼੍ਰੀ ਅਨਿਲ ਕੁਮਾਰ ਆਦਿ ਨੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ।
ਇਸ ਮੌਕੇ ਬਲਵਿੰਦਰ ਕੌਰ ਪੰਚ ਗ੍ਰਾਮ ਪੰਚਾਇਤ ,ਪਿੰਡ ਪਲਾਹੀ, ਪੰਚ ਗੁਰਬਖਸ਼ ਕੌਰ , ਪੰਚ ਰਵਿੰਦਰ ਸੱਗੂ, ਪੰਚ ਰਵੀਪਾਲ,ਪੰਚ ਪੀਟਰ ਕੁਮਾਰ , ਪੰਚ ਗੁਰਚਰਨ ਸਿੰਘ, ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ , ਉੱਘੇ ਸਮਾਜ ਸੇਵਕ ਸੁਖਵਿੰਦਰ ਸਿੰਘ ਅਤੇ ਸਮੂਹ ਪਿੰਡ ਵਾਸੀ ਅਮਰੀਕ ਸਿੰਘ ਸੱਲ੍ਹ, ਕਸ਼ਮੀਰੀ ਲਾਲ, ਮੱਖਣ ਚੰਦ, ਪਰਮਿੰਦਰ ਸਿੰਘ ਅਤੇ ਹੋਰ ਵੀ ਮੋਹਤਵਾਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਹ ਕੈਂਪ ਬਹੁਤ ਹੀ ਸ਼ਲਾਘਾਯੋਗ ਰਿਹਾ।
Share this content:



Post Comment