Loading Now

‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ

‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ

ਡੇਰਾਬੱਸੀ, 17 ਮਾਰਚ – ਡੇਰਾਬੱਸੀ ਦੀ ਇੱਕ ਅਦਾਲਤ ਨੇ ਸਾਲ 2018 ਦੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਫਰਮ ਦੇ ਤਿੰਨ ਭਾਈਵਾਲਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਹਿਬਾਜ਼ ਸਿੰਘ ਸੋਹੀ ਵੀ ਸ਼ਾਮਲ ਹਨ। ਹਾਲਾਂਕਿ, ਅਦਾਲਤ ਨੇ ਫੈਸਲੇ ਤੋਂ ਤੁਰੰਤ ਬਾਅਦ ਤਿੰਨਾਂ ਮੁਲਜ਼ਮਾਂ- ਸ਼ਹਿਬਾਜ਼ ਸਿੰਘ ਸੋਹੀ (ਸੈਕਟਰ-3 ਨਿਵਾਸੀ), ਨਛੱਤਰ ਸਿੰਘ (ਨਾਰਾਇਣਗੜ੍ਹ) ਅਤੇ ਜਤਿੰਦਰ ਸਿੰਘ (ਜ਼ੀਰਕਪੁਰ), ਨੂੰ ਜ਼ਮਾਨਤ ਦੇ ਦਿੱਤੀ ਹੈ।

Share this content:

Post Comment