Loading Now

ਅੱਖਾਂ ‘ਚ ਵੀ ਨਜ਼ਰ ਆਉਂਦੇ ਹਨ ਹਾਈ ਕੋਲੈਸਟ੍ਰੋਲ ਦੇ ਲੱਛਣ

ਅੱਖਾਂ ‘ਚ ਵੀ ਨਜ਼ਰ ਆਉਂਦੇ ਹਨ ਹਾਈ ਕੋਲੈਸਟ੍ਰੋਲ ਦੇ ਲੱਛਣ

ਨਵੀਂ ਦਿੱਲੀ, 8 ਅਗਸਤ – ਅੱਜਕਲ੍ਹ ਦੀ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ‘ਚ ਲੋਕਾਂ ਨੂੰ ਆਪਣੀ ਸਿਹਤ ਦਾ ਸਹੀ ਢੰਗ ਨਾਲ ਧਿਆਨ ਰੱਖਣ ਦਾ ਸਮਾਂ ਨਹੀਂ ਮਿਲ ਰਿਹਾ। ਇਸ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਇਕ ਐਸੀ ਹੀ ਬਿਮਾਰੀ ਹੈ ਹਾਈ ਕੋਲੈਸਟ੍ਰੋਲ। ਅੱਧੇ ਨਾਲੋਂ ਜ਼ਿਆਦਾ ਲੋਕਾਂ ਨੂੰ ਲੱਗਦਾ ਹੈ ਕਿ ਹਾਈ ਕੋਲੈਸਟ੍ਰੋਲ ਦਾ ਅਸਰ ਸਿਰਫ਼ ਸਾਡੇ ਦਿਲ ‘ਤੇ ਪੈਂਦਾ ਹੈ, ਪਰ ਇਹ ਗਲਤ ਹੈ। ਸਰੀਰ ਦੇ ਹੋਰ ਅੰਗਾਂ ‘ਤੇ ਵੀ ਇਸ ਦਾ ਅਸਰ ਦਿਖਾਈ ਦਿੰਦਾ ਹੈ ਜਿਨ੍ਹਾਂ ਵਿਚ ਸਾਡੀਆਂ ਅੱਖਾਂ ਵੀ ਸ਼ਾਮਲ ਹਨ। ਹਾਂ, ਸਰੀਰ ‘ਚ ਵਧੇਰੇ ਖਰਾਬ ਕੋਲੇਸਟਰੋਲ (LDL) ਦੇ ਸੰਕੇਤ ਸਾਡੀਆਂ ਅੱਖਾਂ ਵਿਚ ਵੀ ਨਜ਼ਰ ਆਉਂਦੇ ਹਨ। ਜੇਕਰ ਸਮੇਂ ‘ਤੇ ਇਸਨੂੰ ਪਛਾਣ ਲਿਆ ਜਾਵੇ, ਤਾਂ ਅੱਗੇ ਚੱਲ ਕੇ ਹੋਣ ਵਾਲੀਆਂ ਵੱਡੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ। ਅਕਸਰ ਲੋਕ ਅੱਖਾਂ ਦੀਆਂ ਹਲਕੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਸੰਕੇਤ ਸਰੀਰ ਦੇ ਅੰਦਰ ਚੱਲ ਰਹੇ ਕਿਸੇ ਗੰਭੀਰ ਬਦਲਾਅ ਦੀ ਝਲਕ ਹੋ ਸਕਦੇ ਹਨ। ਅੱਜ ਦਾ ਸਾਡਾ ਲੇਖ ਵੀ ਇਸੇ ਵਿਸ਼ੇ ‘ਤੇ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਅੱਖਾਂ ‘ਚ ਹਾਈ ਕੋਲੈਸਟ੍ਰੋਲ ਦੇ ਕਿਹੜੇ-ਕਿਹੜੇ ਲੱਛਣ ਨਜ਼ਰ ਆਉਂਦੇ ਹਨ।

ਅੱਖਾਂ ‘ਚ ਵੀ ਨਜ਼ਰ ਆਉਂਦੇ ਹਨ ਹਾਈ ਕੋਲੈਸਟ੍ਰੋਲ ਦੇ ਲੱਛਣ

ਜੇਕਰ ਤੁਹਾਡੀਆਂ ਅੱਖਾਂ ਕੋਲ ਕਈ ਦਿਨਾਂ ਤੋਂ ਸੋਜ਼ਿਸ਼ ਹੈ ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦਰਅਸਲ, ਇਹ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਵਿਚ ਤੁਹਾਨੂੰ ਤੁਰੰਤ ਡਾਕਟਰ ਨਾਲ ਮਿਲਣਾ ਚਾਹੀਦਾ ਹੈ। ਜੇਕਰ ਤੁਹਾਡੀਆਂ ਅੱਖਾਂ ‘ਚ ਕੋਰਨੀਆ ਦੇ ਚਾਰੇ ਪਾਸੇ ਸਫੈਦ ਜਾਂ ਪੀਲੇ ਰੰਗ ਦਾ ਕੋਈ ਘੇਰਾ ਨਜ਼ਰ ਆਉਂਦਾ ਹੈ ਤਾਂ ਇਸਨੂੰ ਹਲਕੇ ਵਿਚ ਨਾ ਲਓ। ਐਸੀ ਸਥਿਤੀ ‘ਚ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਕੋਲੈਸਟ੍ਰੋਲ ਲੈਵਲ ਵਧਣ ਨਾਲ ਅੱਖਾਂ ਦੀ ਬਲੱਡ ਵੈਸਲਜ਼ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ। ਨਾਲ ਹੀ, ਤੁਹਾਨੂੰ ਸਭ ਕੁਝ ਧੁੰਦਲਾ ਨਜ਼ਰ ਆਉਣ ਲੱਗਦਾ ਹੈ। ਅਜਿਹੇ ਵਿਚ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਆਮ ਤੌਰ ‘ਤੇ ਜ਼ਿਆਦਾ ਸਮੇਂ ਤਕ ਮੋਬਾਈਲ ਚਲਾਉਣ ਜਾਂ ਲੈਪਟਾਪ ‘ਤੇ ਕੰਮ ਕਰਨ ਨਾਲ ਅੱਖਾਂ ‘ਚ ਭਾਰੀਪਨ ਮਹਿਸੂਸ ਹੁੰਦਾ ਹੈ ਪਰ ਜੇਕਰ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਹ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ।

Share this content:

Post Comment