Loading Now

ਅੰਤਰਰਾਸ਼ਟਰੀ ਮਰਦ ਦਿਵਸ -19 ਨਵੰਬਰ ਤੇ / ਮਰਦ ਨੂੰ ਵੀ ਦਰਦ ਹੁੰਦਾ ਹੈ,ਉਸਦੇ ਦਿਲ ਨੂੰ ਵੀ ਜਾਣੋ/ਜਸਵਿੰਦਰ ਸਿੰਘ ਰੁਪਾਲ

ਅੰਤਰਰਾਸ਼ਟਰੀ ਮਰਦ ਦਿਵਸ -19 ਨਵੰਬਰ ਤੇ / ਮਰਦ ਨੂੰ ਵੀ ਦਰਦ ਹੁੰਦਾ ਹੈ,ਉਸਦੇ ਦਿਲ ਨੂੰ ਵੀ ਜਾਣੋ/ਜਸਵਿੰਦਰ ਸਿੰਘ ਰੁਪਾਲ

ਪਰਮਾਤਮਾ ਨੇ ਮਰਦ ਅਤੇ ਔਰਤ ਸਾਜ ਕੇ ਸ਼੍ਰਿਸ਼ਟੀ ਦਾ ਮੁੱਢ ਬੰਨ੍ਹਿਆ ਸੀ।ਇਹਨਾਂ ਦੋਵਾਂ ਨੇ ਮਿਲ ਜੁਲ ਕੇ ਰਹਿਣਾ ਸੀ, ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਸੀ ਅਤੇ ਪੂਰੀ ਸਮਰੱਥਾ ਵਰਤਦੇ ਹੋਏ ਆਪਣਾ ਅਤੇ ਸਮਾਜ ਦਾ ਵਿਕਾਸ ਕਰਨਾ ਸੀ।ਪਹਿਲਾਂ ਮਰਦ ਨੇ ਔਖੇ ਕੰਮ ਕੀਤੇ, ਆਰਥਿਕਤਾ ਦਾ ਮੋਢੀ ਰਿਹਾ ਅਤੇ ਕਾਫੀ ਪੱਖ ਤੋਂ ਇਸਤਰੀ ਨੂੰ ਦਬਾ ਕੇ ਰੱਖਿਆ।ਜਾਗ੍ਰਤੀ ਆਈ, ਸਿੱਖਿਆ ਪ੍ਰਾਪਤੀ ਅਤੇ ਆਰਥਿਕਤਾ ਵਿੱਚ ਆਪਣੇ ਪੈਰਾਂ ਤੇ ਹੋ ਕੇ ਔਰਤ ਨੇ ਮਰਦ ਦੀ ਸਮਾਨਤਾ ਹਾਸਲ ਕਰਨ ਲਈ ਸੰਘਰਸ਼ ਨਿੱਜੀ ਰੂਪ ਵਿਚ ਵੀ ਅਤੇ ਸੰਸਥਾਗਤ ਰੂਪ ਵਿੱਚ ਵੀ ਕੀਤਾ।ਅਜੋਕੇ ਹਾਲਾਤ ਵੱਲ ਝਾਤੀ ਮਾਰੀਏ ਤਾਂ ਅਜੇ ਵੀ ਪੱਖਪਾਤ ਜਾਰੀ ਹੈ, ਕਿਤੇ ਓਹੀ ਰੂੜ੍ਹੀਵਾਦੀ ਸੋਚ ਅਨੁਸਾਰ ਅਤੇ ਕਿਤੇ ਔਰਤ ਨੇ ਉਲਟਾ ਮਰਦ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ (ਹੈਰਾਨੀ ਵਾਲੀ ਗੱਲ ਲੱਗਦੀ ਹੈ ਨਾ ??) …ਅੱਜ ਅਸੀਂ ਮਰਦਾਂ ਤੇ ਕੇਂਦਰਿਤ ਰਹਾਂਗੇ ਕਿਉਂਕਿ ਅੱਜ ਮਰਦਾਂ ਦਾ ਦਿਨ ਹੈ ਅਤੇ ਇਸ ਜਾਤੀ ਬਾਰੇ ਗੱਲ ਕਰਾਂਗੇ ।।

ਹਰ ਸਾਲ 19 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਰਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਟਰੀਨੀਡਾਡ ਅਤੇ ਟੋਬੈਗੋ ਵਿੱਚ 1990 ਵਿੱਚ ਮਨਾਉਣਾ ਸ਼ੁਰੂ ਹੋਇਆ ਸੀ।। ਇਸ ਨੂੰ ਆਸਟਰੇਲੀਆ,ਕਾਰੇਬੀਅਨ,ੳੱਤਰੀ ਅਮਰੀਕਾ, ਏਸ਼ੀਆ, ਯੂਰਪ, ਅਤੇ ਅਫਰਕਿਾ ਵਿੱਚ ਵੱਖ ਵੱਖ ਵਿਅਕਤੀਆਂ ਅਤੇ ਸੰਸਤਾਵਾਂ ਵੱਲੋਂ ਹੁੰਗਾਰਾ ਮਿਲਿਆ।ਯੂਨੈਸਕੋ ਵੱਲੋਂ ਬੋਲਦਿਆਂ ਉਸ ਸਮੇਂ ਦੀ ਔਰਤਾਂ ਅਤੇ ਸ਼ਾਂਤੀ-ਸਭਿਆਚਾਰ ਦੀ ਡਾਇਰੈਕਟਰ ਇੰਗੀਬੋਰਗ ਬਰੀਨਜ ਨੇ ਅੰਤਰਰਾਸ਼ਟਰੀ ਮਰਦ ਦਿਵਸ ਬਾਰੇ ਕਿਹਾ-“ਇਹ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਹੈ। ਇਸ ਨਾਲ ਲਿੰਗ-ਸੰਤੁਲਨ ਪੈਦਾ ਹੋਵੇਗਾ।ਉਸ ਨੇ ਅੱਗੇ ਕਿਹਾ ਕਿ ਯੂਨੈਸਕੋ ਇਸ ਦੇ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦੇਵੇਗਾ।

ਅੰਤਰਰਾਸ਼ਟਰੀ ਮਰਦ ਦਿਵਸ ਮਨਾਉਣ ਦੇ ਉਦੇਸ਼ :-

ਅੰਤਰਰਾਸ਼ਟਰੀਮਰਦਦਿਵਸਦੇਬਾਨੀਸੰਸਥਾਪਕਡਾ.ਜੀਰੌਮਟੀਲੌਕਸਿੰਘਅਨੁਸਾਰਇਸਦੇਉਦੇਸ਼ਹਨ-

ਆਦਮੀਆਂਦੀਜੀਵਨ-ਆਸ਼ਾਵਿੱਚਸੁਧਾਰਕਰਨਾ। ਮਰਦਾਂਨੂੰਸਹਾਇਤਾਪ੍ਰਦਾਨਕਰਨਾ। ਲੜਕਿਆਂਦੀਸਿੱਖਿਆਵਿੱਚਸੁਦਾਰਕਰਨਾ ਮਰਦਾਂਅਤੇਲੜਕਿਆਂਪ੍ਰਤੀਹਿੰਸਾਵਿਰੁੱਧਸਹਿਣਸ਼ੀਲਤਾਦੀਗੱਲਕਰਨi। ਪਿਤਾਦੇਅਤੇਮਰਦਦੇਉਸਾਰੂਰੋਲਦiਸ਼ਲਾਘਾਕਰਨi।

ਆਸਟਰੇਲੀਆਤੋਂਵਾਰਵਿਕਮਾਰਸ਼ਅਤੇਇੰਟਰਨੈਸ਼ਨਲਮੈਨਜਡੇਵੈਬਸਾਈਟਦੇਸੰਚਾਲਕਅਨੁਸਾਰ ਵੀ ਮਰਦਾਂ ਅਤੇ ਲੜਕਿਆਂ ਦੀ ਸਿਹਤ ਤੇ ਕੇਂਦਰਿਤ ਹੋਣਾ, ਲਿੰਗ-ਸਮਾਨਤਾ ਵਿੱਚ ਸੁਧਾਰ ਲਿਆਉਣਾ,ਮਰਦਾਂ ਅਤੇ ਲੜਕਿਆਂ ਵਿਰੁੱਧ ਹੋ ਰਹੀ ਵਿਤਕਰੇਬਾਜੀ ਨੂੰ ਪ੍ਰਗਟ ਕਰਨ ਦਾ ਇੱਕ ਮੌਕਾ ਦੇਣਾ,ਮਰਦਾਂ ਦੀਆਂ ਪ੍ਰਾਪਤੀਆਂ ਖਾਸ ਕਰਕੇ ਆਪਣੇ ਵਰਗ, ਪਰਿਵਾਰ, ਵਿਆਹ ਅਤੇ ਬੱਚਿਆਂ ਦੀ ਸੰਭਾਲ ਵਿੱਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਨੀ ਅਤੇ ਵਿਸਾਲ ਅਰਥਾਂ ਵਿੱਚ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਉਤਸਾਹਿਤ ਕਰਨੀਆਂ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਕਿਹਾ ਜਾ ਸਕਦਾ ਹੈ।

ਅੰਤਰਰਾਸ਼ਟਰੀ ਮਰਦ ਦਿਵਸ ਦੇ ਵਿਸ਼ਾਲ ਉਦੇਸ਼ਾਂ ਦੇ ਹੇਠ ਲਿਖੇ 6 ਸਤੰਭ ਹਨ, ਜਿਹਨਾਂ ਤੇ ਇਸ ਦਿਨ ਦੀ ਮਹੱਤਤਾ ਟਿਕੀ ਹੋਈ ਹੈ।

  1. ਮਰਦਾਂ ਦੇ ਸਕਾਰਾਤਮਕ ਰੋਲ ਨੂੰ ਉਤਸ਼ਾਹਿਤ ਕਰਨਾ।ਸਿਰਫ ਮੂਵੀ ਸਟਾਰ ਅਤੇ ਖਿਡਾਰੀ ਹੀ ਨਹੀਂ, ਸਗੋਂ ਹਰ ਰੋਜ ਮਿਹਕਤਕਸ਼ ਮਰਦ ਜਿਹੜੇ ਇਮਾਨਦਾਰੀ ਨਾਲ ਅਤੇ ਹੱਕ ਸੱਚ ਨਾਲ ਆਪਣੀ ਜਿੰਦਗੀ ਜਿਊ ਰਹੇ ਹਨ।

2.ਮਰਦਾਂ ਦੀ ਸਮਾਜ, ਕਮਿਊਨਿਟੀ ,ਪਰਿਵਾਰ ,ਬੱਚਿਆਂ ਦੀ ਸੰਭਾਲ ਅਤੇ ਵਾਤਾਵਰਣ ਸੰਭਾਲ ਵਿੱਚ ਸਕਾਰਾਤਮਕ ਦੇਣ ਨੂੰ ਮਨਾਉਣਾ ।

3.ਮਰਦਾਂ ਦੀ ਸਿਹਤ ਅਤੇ ਖੁਸ਼ ਰਹਿਣ ਤੇ ਕੇਂਦਰਿਤ ਹੋਣਾ – ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਅਧਿਆਤਮਕ ਤੌਰ ਤੇ ।

  1. ਸਮਾਜਿਕ ਸੇਵਾਵਾਂ ,ਸਮਾਜਿਕ ਦ੍ਰਿਸ਼ਟੀਕੋਣ ਅਤੇ ਆਸ਼ਾਵਾਂ ਦੇ ਖੇਤਰ ਵਿੱਚ ਮਰਦਾਂ ਵਿਰੁੱਧ ਪੱਖਪਾਤ ਨੂੰ ਜਾਹਰ ਕਰਨਾ ।
  2. ਲਿੰਗਕ ਸੰਬੰਧਾਂ ਵਿੱਚ ਸੁਧਾਰ ਕਰਨਾ ਅਤੇ ਲਿੰਗਕ-ਸਮਾਨਤਾ ਨੂੰ ਉਤਸ਼ਾਹਿਤ ਕਰਨਾ ।
  3. ਇੱਕ ਸੁਰੱਖਿਅਤ ਅਤੇ ਹੋਰ ਚੰਗੇਰੇ ਸੰਸਾਰ ਦੀ ਸਿਰਜਣਾ ਕਰਨੀ ਜਿੱਥੇ ਲੋਕ ਸੁਰੱਖਿਅਤ ਹੋਣ ਅਤੇ ਆਪਣੀ ਵੱਧ ਤੋਂ ਵੱਧ ਸਮਰੱਥਾ ਅਨੁਸਾਰ ਜੀਵਨ ਜਿਊਣ ।

ਮਰਦ ਦਿਵਸ ਅੱਜ 80 ਤੋਂ ਵੀ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।,ਜਿਸ ਵਿੱਚ ਆਸਟਰੇਲੀਆ, ਭਾਰਤ, ਪਾਕਿਸਤਾਨ, ਚੀਨ, ਅਮਰੀਕਾ,ਰੋਮਾਨੀਆ, ਸਿੰਘਾਪੁਰ, ਯੂ.ਕੇ., ਅਫਰੀਕਾ, ਡੈਨਮਾਰਕ, ਕੈਨੇਡਾ, ਫਰਾਂਸ ਅਤੇ ਇਟਲੀ ਆਦਿ ਸ਼ਾਮਲ ਹਨ।ਪਹਿਲਾਂ 1960 ਵਿੱਚ ਇਹ ਦਿਵਸ 23 ਫਰਬਰੀ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ ਸi। ਫਿਰ 1968 ਵਿੱਚ ਅਮਰੀਕੀ ਪੱਤਰਕਾਰ ਜੌਹਨ ਪੀ.ਹੈਰਿਸ ਨੇ ਸ਼ਲਨਿਾ ਜਨਰਲ ਵਿੱਚ ਸੰਪਾਦਕi ਲਿਖੀ ਅਤੇ ਸੋਵੀਅਤ ਵੱਲੋਂ ਮਰਦ ਦਿਵਸ ਸ਼ੁਰੂ ਕੀਤੇ ਜਾਣ ਤੋਂ ਬਿਨਾਂ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਸ਼ੁਰੂ ਕੀਤੇ ਜਾਣ ਦੀ ਵਿਰੋਧਤਾ ਕੀਤੀi। ਉਸ ਅਨੁਸਾਰ ਲਿੰਗ ਸਮਾਨਤਾ ਜਰੂਰੀ ਹੈ।ਉਦੋਂ ਤੋਂ ਇਸ ਨੂੰ ਮਨਾਉਣ ਲਈ 19 ਨਵੰਬਰ ਦਾ ਦਿਨ ਨਿਸਚਿਤ ਹੋਇਆ।

ਅੰਤਰਰਾਸ਼ਟਰੀ ਮਰਦ ਦਿਵਸ ਦਾ ਥੀਮ:- ਹਰ ਸਾਲ ਇਸ ਦਿਨ ਇੱਕ ਵਿਸਾ ਜਾਂ ਥੀਮ ਰੱਖਿਆ ਜਾਂਦਾ ਹੈ ਅਤੇ ਬਾਕੀ ਸਾਰਾ ਸਾਲ ਉਸ ਵਿਸ਼ੇ ਨਾਲ ਸੰਬੰਧਤ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ।

ਸਾਲ 2024 ਦਾ ਥੀਮ ਸੀ ਮਰਦਾਂ ਅਤੇ ਲੜਕਿਆਂ ਦੀ ਸਿਹਤ ।।

ਇੰਟਰਨੈਸ਼ਨਲ ਮੈਨਸ ਡੇ 2025 ਦਾ ਅਧਿਕਾਰਕ ਵਿਸ਼ਾ “ਮਰਦਾਂ ਅਤੇ ਲੜਕਿਆਂ ਨੂੰ ਸਹਿਯੋਗ ਦੇਣਾ””Supporting Men and Boys” ਹੈ. ਇਹ ਵਿਸ਼ਾ ਮਰਦਾਂ ਅਤੇ ਮੁੰਡਿਆਂ ਦੀ ਸਕਾਰਾਤਮਕ ਪ੍ਰਭਾਵ ਨੂੰ ਪ੍ਰਮੋਟ ਕਰਨ ਨਾਲ-ਨਾਲ ਉਹਨਾਂ ਦੀ ਸਿਹਤ, ਮਨੋਵਿਗਿਆਨਿਕ ਅਤੇ ਭਾਵਨਾਤਮਕ ਖੇਡਾਂ ਦੇ ਮੁੱਦੇ ਹੱਲ ਕਰਨ, ਦੂਸ਼ਣਬਾਜੀ ਨੂੰ ਖਤਮ ਕਰਨ ਅਤੇ ਖੁੱਲਕੇ ਗੱਲ-ਬਾਤ ਕਰਨ ਦੀ ਜ਼ਰੂਰਤ ਉਤੇ ਜੋਰ ਦਿੰਦਾ ਹੈ।

.ਮੁੱਖ ਅੰਸ਼  ਸਿਹਤ ਤੇ ਧਿਆਨ: ਮਰਦਾਂ ਦੀ ਸਰੀਰਕ  ਅਤੇ ਮਾਨਸਿਕ ਸਿਹਤ ਦੀ ਸਮਝਦਾਰੀ ਵਧਾਉਣ ਅਤੇ ਪ੍ਰਾਥਮਿਕਤਾ ਦੇਣ ਦੀ ਅਹਿਮੀਅਤ

.ਸਕਾਰਾਤਮਕ ਪ੍ਰਭਾਵ: ਪਰਿਵਾਰ, ਸਮਾਜ ਅਤੇ ਕਮਿਊਨਿਟੀ ਉੱਤੇ ਮਰਦਾਂ ਅਤੇ ਮੁੰਡਿਆਂ ਦੀ ਚੰਗੀ ਪ੍ਰਭਾਵਤਾ ਮਨਾਇਆ ਜਾਵੇ.ਮਰਦਾਂ ਤੇ ਲੱਗੀ ਦੂਸ਼ਣਬਾਜੀ ਮਿਟਾਉਣਾ  ਮਰਦਾਂ ਦੀ ਸਿਹਤ ਅਤੇ ਸਾਂਭ ਸੰਭਾਲ ਨਾਲ ਜੁੜੇ ਰੂਪ-ਰਿਵਾਜਾਂ, ਲਿੰਗ–ਭੇਦ ਨੂੰ ਦੂਰ ਕਰਨ ਲਈ ਖੋਲ੍ਹੇ ਹੋਏ ਵਾਕ-ਵਾਦ ਅਤੇ ਸਮਾਜਿਕ ਸੰਵਾਦਾਂ ਦੀ ਪ੍ਰਵੇਸ਼ਤਾ ਵਧਾਈ ਜਾਵੇ.।

ਖੁੱਲੀ ਗੱਲ-ਬਾਤ: ਮਨ, ਦਿਲ, ਜ਼ਿੰਦਗੀ ਅਤੇ ਭਾਵਨਾਵਾਂ ਬਾਰੇ ਖੁੱਲੇ ਅਤੇ ਸਹਾਇਤਾਪੂਰਵਕ ਸੰਵਾਦਾਂ ਨੂੰ ਉਤਸ਼ਾਹਿਤ ਕੀਤਾ ਜਾਵੇ.ਉੱਪਰੋਕਤ ਵਿਚਾਰਾਂ ਨੂੰ ਵਰਤਦੇ ਹੋਏ ਤੁਹਾਡੇ ਲਾਇਫ-ਪ੍ਰਸੰਗਾਂ ਲਈ ਇਸ ਤਰ੍ਹਾਂ ਦੇ ਉਪਯੋਗੀ ਕਦਮ ਲਏ ਜਾ ਸਕਦੇ ਹਨ:ਮੈਨਸ ਡੇ ਲਈ ਸਿੱਧੇ ਅਕੈਡਮਿਕ/ਸਮਾਜਿਕ ਕਤਾਰੇ ਲਿਖੋ ਜਿੰਨ੍ਹਾਂ ਵਿਚ ਮਰਦਾਂ ਦੀ ਸਿਹਤ ਸਿਸਟਮ, ਮਾਨਸਿਕ ਸਿਹਤ, ਅਤੇ ਭਾਵਨਾਤਮਕ ਭਲਾਈ ਦਿੱਖੇ.ਸਿੱਖਿਆਕ ਅਤੇ ਕਮਿਊਨਿਟੀ ਕਾਰਜਕ੍ਰਮਾਂ ਦੀ ਰਾਹਦਰੀ ਰਚਨਾ ਕਰੋ ਜੋ stigma ਤੋੜਨ ਅਤੇ ਖੁੱਲੇ ਦਿਲ ਨਾਲ ਗੱਲ-ਬਾਤ ਦੀ ਵਾਢੀ ਕਰੇ.ਪੰਜਾਬੀ ਵਿਚ ਸਧਾਰਨ, ਸਵੀਕਾਰੋਗੰ ਰੂਪਾਂਤਰ ਅਤੇ ਤਸਵੀਰੀ ਉਤਪਾਦੇ ਜਿਵੇਂ ਲੇਖ, ਸੋਸ਼ਲ ਮੀਡੀਆ ਪੋਸਟਾਂ, ਅਤੇ ਪਾਡਕਾਸਟ ਸੰਗ੍ਰਹਿਣ ਕਰੋ।

ਸੰਸਾਰ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਸਾਰੇ ਸੰਸਾਰ ਵਿੱਚ ਮਰਦ ਹਿੰਸਾ ਵਿੱਚ ਵੱਧ ਮਰਦੇ ਹਨ ਅਤੇ ਜਖਮੀ ਹੁੰਦੇ ਹਨ।ਇਸੇ ਤਰਾਂ ਐਕਸੀਡੈਂਟ  ਮਰਦਾਂ ਦੇ ਵੱਧ ਹੁੰਦੇ ਹਨ ਅਤੇ ਬਹੁਤ ਸਾਰੇ ਜੌਖਿਮ ਵਾਲੇ ਕੰਮ ਮਰਦਾਂ ਦੁਆਰਾ ਕੀਤੇ ਜਾਣ ਕਰਕੇ ਮਰਦ ਬਹੁਤ ਸਾਰੀਆਂ ਖਾਸ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।

ਇੱਕ ਝਲਕ ਅੰਕੜਿਆਂ ਵੱਲ ਵੀ ਮਾਰ ਲਈਏ—

ਬਿਨਾਂ ਛੱਤ ਤੋਂ ਬਾਹਰ ਖੁਲ੍ਹੇ ਵਿੱਚ ਸੌਣ ਵਾਲਿਆਂ ਵਿੱਚੋਂ 87% ਮਰਦ ਸਨ। ਲਾਪਤਾ ਲੋਕਾਂ ਵਿੱਚੋਂ 73% ਮਰਦ ਸਨ। ਆਤਮ-ਹੱਤਿਆ ਕਰਨ ਵਾਲਿਆਂ ਵਿੱਚੋਂ 76% ਮਰਦ ਸਨ। 8.7% ਮਰਦ ਅਲਕੋਹਲ ਤੇ ਨਿਰਭਰ ਕਰਦੇ ਸਨ। ਮਾਨਸਿਕ ਸਿਹਤ ਸਮੱਸਿਆਵਾਂ ਵਾਲੇ 22% ਮਰਦ ਸਨ ।

ਹੁਣੇ ਹੁਣੇ ਹੋਈਆਂ ਤਾਜਾ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ-

ਮਰਦਾਂ ਦੀ ਔਰਤਾਂ ਦੇ ਮੁਕਾਬਲੇ ਖੁਦਕੁਸ਼ੀ-ਦਰ ਤਿੰਨ ਗੁਣਾ ਜਿਆਦਾ ਹੈ। ਹਰ ਤਿੰਂਨ ਪਿੱਛੇ ਇੱਕ ਮਰਦ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦਾ ਹੈ। ਮਰਦ, ਔਸਤਨ ਔਰਤਾਂ ਨਾਲੋਨ 4-5 ਸਾਲ ਪਹਿਲਾਂ ਮਰ ਜਾਂਦੇ ਹਨ।ਮਰਦਾਂ ਨੂੰ ਫੇਫੜਿਆ ਦਾ ਕੈਂਸਰ ਔਰਤਾਂ ਦੇ ਮੁਕਾਬਲੇ ਦੁੱਗਣਾ ਹੁੰਦਾ ਹੈ। ਦਿਲ ਦੀਆਂ ਬੀਮਾਰੀਆਂ ਮਰਦਾਂ ਨੂੰ ਔਰਤਾਂ ਦੇ ਮੁਕਾਬਲੇ  ਦੁੱਗਣੀਆਂ ਹਨ। ਇਸ ਲਈ ਇਸ ਦਿਵਸ ਤੇ ਅਜਿਹੀਆਂ ਸਾਰੀਆਂ ਸਮੱਸਿਆਵਾਂ ਨੂੰ ਵਿਚਾਰਿਆ ਜਾਂਦਾ ਹੈ ਅਤੇ ਹੱਲ ਲੱਭ ਕੇ ਸਾਰਾ ਸਾਲ ਕਾਰਵਾਈਆਂ ਚੱਲਦੀਆਂ ਹਨ।

ਇਸ ਦਾ ਗਲੋਬਲ ਹੈਡਕੁਆਰਟਰ ਯੂ.ਕੇ.ਵਿੱਚ ਹੈ।ਅਤੇ ਏਸ਼ੀਆ ਦੇ ਦਫਤਰ ਭਾਰਤ ਅਤੇ ਫਿਲੀਪਾਈਨਜ ਵਿੱਚ ਹਨ।ਇਸ ਦਿਨ ਲਈ ਇਹ ਕਿਰਿਆਵਾਂ ਆਉਂਦੀਆਂ ਹਨ-

ਦਿਵਸ ਨਾਲ ਸੰਬੰਧਤ ਸਮਾਗਮ ਰਚਾਉਣੇ।

ਅੰਤਰਰਾਸਟਰੀ ਮਰਦ ਦਿਵਸ ਲੋਗੋਜ ਪੋਸਟਰ।

ਪ੍ਰਸੰਸਾ ਪੱਤਰ ਜਾਰੀ ਕਰਨੇ।

ਭਾਰਤ ਵਿੱਚ ਮਰਦਾਂ ਦੇ ਅਧਿਕਾਰਾ ਦੀ ਸੰਸਥਾ ਸੇਵ-ਇੰਡੀਅਨ ਫੈਮਿਲੀ ਹੈ ਜੋ 2007 ਤੋਂ ਕੰਮ ਕਰ ਰਹੀ ਹੈ।ਇੰਟਰਨੈਸ਼ਨਲ ਮੈਨਜ ਡੇ ਮਾਰਫਤ ਡੈਡਜ ਫਾਰ ਕਿਡਜ ਫਾਊਡੇਸ਼ਨ ਇਸ ਦੀ ਸੰਚਾਲਕ ਹੈ। ਇਸ ਸਾਲ ਮਰਦਾਂ ਦੀ ਹਰ ਖੇਤਰ ਵਿੱਚ ਮੱਦਦ ਕਰਨੀ ਮੁੱਖ ਵਿਸਾ ਹੈ ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿਹਨਾਂ ਵਿੱਚ ਔਰਤ ਉਸਤੋਂ ਅੱਗੇ ਹੈ।ਸਾਡੇ ਦੇਸ ਵਿੱਚ  ਜਿਸ ਤਰਾਂ ਮੁੰਡਿਆਂ ਨਾਲੋਂ ਕੁੜੀਆਂ ਅੱਜ ਪੜ੍ਹਾਈ ਵਿੱਚ ਹੁਸ਼ਿਆਰ ਹਨ, ਕੰਪਿਊਟਰ ਵਿੱਚ ਤੇਜ ਹਨ, ਸਾਫਟ ਸਕਿੱਲਜ ਵਿੱਚ ਅੱਗੇ ਹਨ । ਇਹਨਾਂ ਅਤੇ ਹੋਰ ਅਜਿਹੇ ਖੇਤਰਾਂ ਵਿੱਚ ਮਰਦਾਂ ਅਤੇ ਲੜਕਿਆਂ ਨੂੰ ਵਧੇਰੇ ਨਿਪੁੰਨ ਕੀਤੇ ਜਾਣ ਦੀ ਲੋੜ ਹੈ।ਉਸ ਦੇ ਮਨ ਵਿੱਚ ਬੈਠਾ ‘ਮਰਦਾਨਗੀ’ ਦਾ ਭੂਤ ਕੱਢ ਕੇ ਉਸ ਨੂੰ ਵਧੇਰੇ ਮਿਹਨਤੀ ਅਤੇ ਕੁਸ਼ਲ ਬਣਾਏ ਜਾਣ ਲਈ ਹੋਰ ਯਤਨ ਕੀਤੇ ਜਾਣੇ ਲੋੜੀਂਦੇ ਹਨ।ਉਸ ਨੂੰ “ਸਿਰਫ ਔਰਤਾਂ ਵਾਲੇ ਸਮਝੇ ਜਾਣ ਵਾਲੇ ਕੰਮ” ਜਿਵੇਂ  ਖਾਣਾ ਬਣਾਉਣਾ, ਕੱਪੜਿਆਂ ਦਾ ਧੋਣਾ, ਸਫਾਈ ਆਦਿ ਵੀ ਸਿੱਖਾਏ ਜਾਣੇ ਚਾਹੀਦੇ ਹਨ , ਤਾਂ ਕਿ ਹਰ ਖੇਤਰ ਵਿੱਚ ਮਰਦ-ਔਰਤਾਂ ਸਾਂਝੇ ਤੌਰ ਤੇ ਕੰਮ ਕਰ ਸਕਣ। ਉਸ ਨੂੰ ਉੱਚ ਆਚਰਣ ਸਿਖਾਣ ਦੀ ਲੋੜ ਹੈ। ਖਾਸ ਕਰਕੇ ਭਾਰਤ ਵਿੱਚ ਮਰਦ ਅਤੇ ਔਰਤਾਂ ਦੋਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਸਮਾਜ ਵਿੱਚ ਇੱਕ ਵਧੀਆ ਸਾਥੀ ਅਤੇ ਦੋਸਤ ਵਾਂਗ ਵੀ ਵਿਚਰ ਸਕਦੇ ਹਨ ।ਵਿਦੇਸ਼ਾਂ ਵਿੱਚ ਇਹ ਸਮਾਨਤਾ ਕਾਫੀ ਹੱਦ ਤੱਕ ਹੈ., ਪਰ ਸਾਡੇ ਦੇਸ਼ ਵਿੱਚ ਇਸ ਪਾਸੇ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।

ਮਰਦਾਂ ਦੇ ਵੀ ਜਜਬਾਤ ਹੁੰਦੇ ਹਨਹਰ ਸਾਲ ਮਰਦ- ਦਿਵਸ ਨੂੰ ਮਨਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।ਅਸਲ ਵਿੱਚ ਔਰਤ ਨੂੰ ਮਿਲੇ ਵੱਧ ਅਧਿਕਾਰਾਂ ਦਾ ਫਾਇਦਾ ਲੈਂਦਿਆਂ ਕਈ ਥਾਵਾਂ ਤੇ ਮਰਦਾਂ ਤੇ ਝੂਠੇ ਕੇਸ ਪਾਉਣ ਜਾਂ ਉਹਨਾਂ ਦੇ ਸ਼ੋਸ਼ਣ ਦੀਆਂ ਖਬਰਾਂ ਵੀ ਆ ਰਹੀਆਂ ਹਨ।ਮਰਦਾਂ ਦੇ ਜਜਬਾਤ ਦੀ ਕਿਧਰੇ ਗੱਲ ਨਹੀ ਹੋ ਰਹੀ। ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਉਠਾਉਣਾ ਅਤੇ ਹੱਲ ਕਰਨਾ ਸਮੇਂ ਦੀ ਲੋੜ ਹੈ। ਅੱਜ ਸਿਰਫ ਔਰਤ-ਅਧਿਕਾਰਾਂ ਦੀ ਗੱਲ ਹੋ ਰਹੀ ਹੈ। ਉਹਨਾਂ ਨੂੰ ਸਿਰਫ ਸਮਾਨਤਾ ਹੀ ਨਹੀਂ ,ਸਗੋਂ ਵੱਧ ਸਹੂਲਤਾਂ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ। ਹਰ ਥਾਂ ਤੇ ਜੇ ਕਿਧਰੇ ਮਰਦ-ਔਰਤ ਵਿਵਾਦ ਜਾਂ ਤਕਰਾਰ ਹੋਵੇ, ਪਰਵਿਾਰ, ਸਮਾਜ ਅਤੇ ਕਾਨੂੰਨ ਵੀ ਔਰਤ ਦੇ ਹੱਕ ਵਿੱਚ ਜਾ ਖੜ੍ਹਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਣ-ਔਗੁਣ ਕਿਸੇ ਵੀ ਇਨਸਾਨ ਵਿੱਚ ਬਰਾਬਰ ਹੁੰਦੇ ਹਨ, ਨਾ ਹੀ ਕੋਈ ਇੱਕ ਵਰਗ, ਦੇਵਤਾ ਹੈ ਅਤੇ ਨਾ ਹੀ ਦੂਜਾ ਵਰਗ ਸਿਰਫ ਸ਼ੈਤਾਨ। ਨਾ ਸਾਰੀਆਂ ਅੋਰਤਾਂ ਸੁਸ਼ੀਲ, ਸਾਊ, ਕੁਰਬਾਨੀ ਵਾਲੀਆਂ ਜਾਂ ਪਿਆਰ ਦੀ ਮੂਰਤ ਹੁੰਦੀਆਂ ਹਨ ੳਤੇ ਨਾ ਹੀ ਸਾਰੇ ਮਰਦ ਕਾਮੀ, ਸਵਾਰਥੀ ਜਾਂ ਜਾਲਮ ਹੁੰਦੇ ਹਨ। ਮਰਦ-ਔਰਤ ਸੰਬੰਧਾਂ ਤੇ ਇੱਕ ਵੱਖਰਾ ਲੇਖ ਲਿਖਿਆ ਜਾ ਸਕਦਾ ਹੈ. ਅਸੀਂ  ਇੱਥੇ ਸਿਰਫ ਇੰਨਾ ਹੀ ਆਖਾਂਗੇ ਕਿ ਲੋੜ ਸਮਾਨਤਾ ਦੀ ਹੈ। ਜੇ ਔਰਤ ਤੇ ਹੁੰਦਾ ਜੁਲਮ ਗਲਤ ਸੀ ਤਾਂ ਜੁਲਮ ਮਰਦ ਤੇ ਵੀ ਉਤਨਾ ਹੀ ਗਲਤ ਹੈ। ਸਮਾਜ ਦਾ ਦੁਖਾਂਤ ਇਹ ਹੈ ਕਿ ਮਰਦ ਨੂੰ ਫੋਕੀ ‘ਮਰਦਾਨਗੀ’ ਦਾ ਲੇਬਲ ਲੱਗਿਆ ਹੋਇਆ ਹੈ। ਉਸ ਨੂੰ ਕਦੇ ਵੀ ਮਨੋਵਿਗਿਆਨਕ ਪੱਖ ਤੋਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਧਾਰਨਾ ਪੱਕੀ ਹੀ ਹੈ ਕਿ “ਸਾਰੇ ਮਰਦ ਵਾਸ਼ਨਾ ਵਿੱਚ ਖਚਿਤ ਹਨ। ਇੱਕ ਪੰਜਾਬੀ ਕਵੀ ਨੇ ਉਸ ਦੀ ਹਾਲਤ ਬਿਆਨ ਕਰਦਿਆਂ ਕਿਹਾ ਹੈ-

“ਭੈਣ ਕਹਾਂ ਤਾਂ ਦੱਸਣਾ ਪੈਂਦੈ, ਨੀਅਤ ਦਾ ਸਿਰਨਾਵਾਂ”।

ਸ਼ਪਸਟ ਹੈ ਕਿ ਉਸ ਦੇ ਔਰਤ ਨੂੰ ਭੈਣ ਕਹਿਣ ਤੇ ਵੀ ਸ਼ੱਕ ਕੀਤਾ ਜਾਂਦਾ ਹੈ। ਕੋਈ ਵੀ ਗੁਣ ਜਾਂ ਔਗਣ ਕਿਸੇ ਵੀ ਵਰਗ ਲਈ ਰਾਖਵਾਂ ਕਰ ਦੇਣਾ ਠੀਕ ਨਹੀਂ ਹੈ। ਮਰਦ ਆਪਣੀ ਜਿਮਮੇਵਾਰੀਆਂ ਨਿਭਾਉਂਦਾ ਹੋਇਆ ਕਈ ਵਾਰ ਅੰਦਰੋਂ ਟੁੱਟ ਜਾਦਾ ਹੈ ਤਾਂ ਉਸਦਾ ਕੋਈ ਦਰਦ ਵੀ ਨਹੀਂ ਵੰਡਾਉਂਦਾ।ਆਪਣੀਆਂ ਅਤੇ ਪਰਿਵਾਰ ਦੀਆਂ  ਤਕਲੀਫਾਂ ਨੂੰ ਆਪ ਹੀ  ਸਹਿੰਦਾ ਹੈ। ਦੁੱਖ, ਨੁਕਸਾਨ, ਵਿਛੋੜਾ ਆਦਿ ਦਾ ਉਸ ਤੇ ਵੀ ਉਸੇ ਤਰਾ ਦਾ ਅਸਰ ਪੈਂਦਾ ਹੈ ਜਿਸ ਤਰਾਂ ਔਰਤ ਤੇ, ਉਸ ਦੀ ਖੂਬੀ (ਜਾਂ ਖਾਮੀ) ਇਹ ਰਹੀ ਹੈ ਕਿ ਉਸ ਨੇ ਆਪਣੇ ਜਜਬਿਆਂ ਦਾ ਪ੍ਰਗਟਾਵਾ ਖੁੱਲ੍ਹ ਕੇ ਨਹੀਂ ਕੀਤਾ ਅਤੇ ਬਹੁਤ ਸਾਰੀਆਂ ਗੱਲਾਂ ਨੂੰ ਦੂਰ-ਦ੍ਰਿਸ਼ਟੀ ਕਰਕੇ ਮਨ ਅੰਦਰ ਹੀ ਦੱਬ ਲਈਆਂ ਹਨ।ਚੰਦਰਾ ਖੁੱਲ੍ਹ  ਕੇ ਰੋਣ ਵੀ ਨਹੀਂ ਜਾਣਦਾ। ਠੀਕ ਨਿਕਾਸੀ ਨਾ ਹੋਣ ਕਰਕੇ ਕਦੇ ਨਸ਼ਿਆਂ ਵਿੱਚ ਪੈਂਦਾ ਹੈ, ਕਦੇ ਹਿੰਸਕ ਹੋ ਜਾਂਦਾ ਹੈ ਅਤੇ ਕਦੇ  ਕਦੇ ਆਤਮ –ਹੱਤਿਆ ਦੀ ਨੌਬਤ ਵੀ ਆ ਜਾਂਦੀ ਹੈ। ਸਾਡੇ ਮਨੋਵਿਗਿਆਨਕਾਂ, ਸਮਾਜ-ਸ਼ਾਸਤਰੀਆਂ,ਬੁੱਧੀਜੀਵੀਆਂ ,ਰਾਜਨiਤਿਕ ਮਾਹਿਰਾਂ ਨੂੰ ਇਸ ਪ੍ਰਾਣੀ ਦੇ ਮਨ ਦਾ ਅਧਿਐਨ ਕਰਨ ਦੀ ਲੋੜ ਹੈ ਅਤੇ ਸਮਾਜ ਵਿੱਚ ਨਿਭਾਏ ਉਸਦੇ ਰੋਲ ਦੀ ਪ੍ਰਸੰਸਾ ਕਰਨੀ ਬਣਦੀ ਹੈ। ਅਸਲ ਅਰਥਾਂ ਵਿੱਚ ਕਿਸੇ ਵੀ ਲਿੰਗ ਨਾਲ ਕਿਸੇ ਤਰਾਂ ਦਾ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ। ਆਸ ਕਰਾਂਗੇ ਕਿ ਇੱਕ ਦਿਨ ਅਸੀਂ ਇਨਸਾਨ ਨੂੰ ਸਿਰਫ ਇਨਸਾਨ ਦੇ ਰੂਪ ਵਿੱਚ ਮਾਣ ਦੇਣਾ ਸਿੱਖ ਜਾਵਾਂਗੇ,ਭਾਵੇਂ ਦੇਰ ਨਾਲ ਹੀ ਸਹੀ, ਹਰ ਤਰਾਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਸਕਾਂਗੇ। ਉਹ ਦਿਨ ਜਲਦੀ ਆਉਣ ਦੀ ਦੁਆ ਵੀ  ਕਰੀਏ ਅਤੇ ਯਤਨ ਵi।

Jaswinder-Singh-Rupal ਅੰਤਰਰਾਸ਼ਟਰੀ ਮਰਦ ਦਿਵਸ -19 ਨਵੰਬਰ ਤੇ / ਮਰਦ ਨੂੰ ਵੀ ਦਰਦ ਹੁੰਦਾ ਹੈ,ਉਸਦੇ ਦਿਲ ਨੂੰ ਵੀ ਜਾਣੋ/ਜਸਵਿੰਦਰ ਸਿੰਘ ਰੁਪਾਲ

ਜਸਵਿੰਦਰ ਸਿੰਘ “ਰੁਪਾਲ”

9814715796

Share this content:

Previous post

ਕਾਵਿਲੋਕ ਪੁਰਸਕਾਰ-2025″ ਸੰਦੀਪ ਜਸਵਾਲ ਦੀ ਪੁਸਤਕ “ਸਮੁੰਦਰ ਨੂੰ ਪੁੱਛੇ ਨਦੀ” ਨੂੰ ਮਿਲੇਗਾ

Next post

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਸਮਰਪਿਤ – ਫ਼ਰੀਦਕੋਟ ਤੋਂ ਸ਼੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ ਅਲੌਕਿਕ ਨਗਰ ਕੀਰਤਨ – ਸ. ਗੁਰਦਿੱਤ ਸਿੰਘ ਸੇਖੋਂ

Post Comment