ਅਕਾਲੀ ਸਰਕਾਰ ਬਣਨ ’ਤੇ ਭੂੰਦੜ ਹੋਣਗੇ ਸੁਪਰ ਸੀ ਐੱਮ : ਸੁਖਬੀਰ
ਮਾਨਸਾ, 6 ਮਾਰਚ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇ 2027 ਵਿੱਚ ਉਨ੍ਹਾ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ‘ਸੁਪਰ ਸੀ ਐੱਮ’ ਹੋਣਗੇ। ਵੀਰਵਾਰ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਔਖੇ ਸਮੇਂ ਵਿੱਚ ਭੂੰਦੜ ਦੀ ਵਫਾਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕਈ ਸੀਨੀਅਰ ਆਗੂ ਪਾਰਟੀ ਛੱਡ ਗਏ ਸਨ, ਉਦੋਂ ਭੂੰਦੜ ਸਾਹਿਬ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਰਹੇ।
ਸੁਖਬੀਰ ਬਾਦਲ ਨੇ ਕਿਹਾ ਕਿ ਭੂੰਦੜ ਸਾਹਿਬ ਹੀ ਇਲਾਕੇ ਦੇ ਵਿਕਾਸ ਕਾਰਜਾਂ ਦਾ ਐਲਾਨ ਕਰਨਗੇ। ਉਨ੍ਹਾ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਸਮੇਂ ਸੂਬਾ ਅਤੇ ਕੇਂਦਰ ਸਰਕਾਰਾਂ ਸਿੱਖ ਪੰਥ ਦੀ ਇਸ ਜਥੇਬੰਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਉਸ ਵੇਲੇ ਭੂੰਦੜ ਨੇ ਉਨ੍ਹਾ ਦਾ ਅਤੇ ਉਨ੍ਹਾ ਦੇ ਪਿਤਾ (ਪ੍ਰਕਾਸ਼ ਸਿੰਘ ਬਾਦਲ) ਦਾ ਪੂਰਾ ਸਾਥ ਦਿੱਤਾ।
Share this content:


Post Comment