ਕੈਪਟਨ ਨੇ ਅਨਾਜ ਖਾਤੇ ਦੇ ਨਿਬੇੜੇ ਲਈ ਮੋਦੀ ਤੋਂ ਦਖ਼ਲ ਮੰਗਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਅਤੇ ਕਣਕ ਦੀ ਖਰੀਦ ਲਈ 31000 ਕਰੋੜ ਰੁਪਏ ਦੇ ਅਨਾਜ ਖਾਤੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕੀਤੀ ਹੈ, ਜੋ ਪਿਛਲੀ ਸੂਬਾ ਸਰਕਾਰ ਨੇ ਗਲਤ ਤਰੀਕੇ ਨਾਲ ਆਪਣੇ ਸਿਰ ਲੈ ਲਿਆ ਸੀ।  ਮੁੱਖ ਮੰਤਰੀ ਨੇ ਇਹ ਮੁੱਦਾ ਅੱਜ ਪ੍ਰਧਾਨ ਮੰਤਰੀ ਨਾਲ […]

ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਰੋਜਰ ਫੈਡਰਰ ਨੇ ਜਿੱਤਿਆ 98ਵਾਂ ਖ਼ਿਤਾਬ

ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਵਿਸ਼ਵ ਦੀ ਨੰਬਰ ਇੱਕ ਰੈਂਕਿੰਗਜ਼ ਮੁੜ ਤੋਂ ਹਾਸਲ ਕਰਨ ਦੇ ਨਾਲ-ਨਾਲ ਆਪਣਾ 98ਵਾਂ ਖ਼ਿਤਾਬ ਵੀ ਜਿੱਤ ਲਿਆ ਹੈ। 36 ਸਾਲ ਦੇ ਟੈਨਿਸ ਖਿਡਾਰੀ ਨੇ ਅੱਜ ਫਾਈਨਲ ਵਿੱਚ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਲਗਾਤਾਰ ਸੈੱਟਾਂ ਵਿੱਚ 6-4, 7-6 ਨਾਲ ਹਰਾ ਕੇ ਸਟਟਗਾਰਟ ਓਪਨ ਟੈਨਿਸ ਟੂਰਨਾਮੈਂਟ […]

ਅਫ਼ਗ਼ਾਨ ਟੀਮ ਇਤਿਹਾਸਕ ਟੈਸਟ ਦੋ ਦਿਨ ’ਚ ਹਾਰੀ

ਅਫ਼ਗ਼ਾਨਿਸਤਾਨ ਦਾ ਪਰੀ ਕਥਾ ਲਿਖਣ ਦਾ ਸੁਪਨਾ ਅੱਜ ਉਦੋਂ ਬੁਰੇ ਸੁਪਨੇ ’ਚ ਤਬਦੀਲ ਹੋ ਗਿਆ ਜਦੋਂ ਭਾਰਤ ਦੀ ਕ੍ਰਿਕਟ ਟੀਮ ਨੇ ਅੱਜ ਇਥੇ ਇਤਿਹਾਸਕ ਇਕਮਾਤਰ ਟੈਸਟ ਮੈਚ ਦੇ ਦੂਜੇ ਦਿਨ ਅਫ਼ਗ਼ਾਨ ਟੀਮ ਨੂੰ ਪਾਰੀ ਤੇ 262 ਦੌੜਾਂ ਦੀ ਵੱਡੀ ਸ਼ਿਕਸਤ ਦਿੱਤੀ। ਕ੍ਰਿਕਟ ਦੀ ਸਭ ਤੋਂ ਲੰਮੀ ਵੰਨਗੀ ਦੀ ਗੈਰਤਜਰਬੇਕਾਰ ਟੀਮ ਅੱਜ ਇਥੇ ਮੇਜ਼ਬਾਨ ਟੀਮ ਵੱਲੋਂ […]

ਬੰਗਲਾਦੇਸ਼ ‘ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ

12 ਜੂਨ- ਬੰਗਲਾਦੇਸ਼ ਦੇ ਰੰਗਮਤੀ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਮੂਸਲਾਧਾਰ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ‘ਚ ਕਈ ਲੋਕਾਂ ਦੇ ਲਾਪਤਾ ਅਤੇ ਘਰਾਂ ਦੇ ਨਸ਼ਟ ਹੋਣ ਦੀਆਂ ਖ਼ਬਰਾਂ ਹਨ।

ਸ੍ਰੀਨਗਰ ਸੈਕਸ ਸਕੈਂਡਲ: ਪੰਜ ਦੋਸ਼ੀਆਂ ਨੂੰ ਦਸ-ਦਸ ਸਾਲ ਕੈਦ ਤੇ ਜੁਰਮਾਨਾ

ਇਥੇ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਸਾਬਕਾ ਡੀਆਈਜੀ ਕੇ.ਸੀ. ਪਾਧੀ ਸਮੇਤ ਪੰਜ ਮੁਜਰਮਾਂ ਨੂੰ 2006 ਦੇ ਜੰਮੂ-ਕਸ਼ਮੀਰ ਦੇ ਇਕ ਸੈਕਸ ਸਕੈਂਡਲ ਸਬੰਧੀ ਕੇਸ ਵਿੱਚ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੁਕਮ ਅੱਜ ਵਿਸ਼ੇਸ਼ ਸੀਬੀਆਈ ਜੱਜ ਗਗਨ ਗੀਤ ਕੌਰ ਦੀ ਅਦਾਲਤ ਨੇ ਸੁਣਾਏ। ਦੋਸ਼ੀਆਂ ਵਿੱਚ ਪਾਧੀ ਤੋਂ ਇਲਾਵਾ […]

ਪੰਜਾਬ ਵਿੱਚੋਂ ਗੈਂਗਸਟਰਾਂ ਦਾ ਹੋਵੇਗਾ ਮੁਕੰਮਲ ਸਫ਼ਾਇਆ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚੋਂ ਸਾਰੇ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੇ ਪਹਿਲਾਂ ਹੀ ਗੈਂਗਸਟਰਾਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਸ਼ਾਹਕੋਟ ਤੋਂ ਕਾਂਗਰਸ ਦੇ ਨਵੇਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹਲਫ਼ਦਾਰੀ ਮੌਕੇ ਵਿਧਾਨ ਸਭਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ […]

ਕਠੂਆ ਕਾਂਡ: ਮੇਰਠ ਵਰਸਿਟੀ ਦੇ ਚੇਅਰਮੈਨ ਨੂੰ ਰਾਹਤ

ਬਹੁ-ਚਰਚਿਤ ਕਠੂਆ ਜਬਰ-ਜਨਾਹ ਅਤੇ ਹੱਤਿਆ ਕੇਸ ਦੀ ਸੁਣਵਾਈ ਅੱਜ ਪੰਜਵੇਂ ਦਿਨ ਵੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਵਿੱਚ ਜਾਰੀ ਰਹੀ। ਅੱਜ ਵੀ ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਸੱਤਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਮੇਰਠ ਯੂਨੀਵਰਸਿਟੀ (ਜਿੱਥੇ ਕੇਸ ਦੇ ਮੁਲਜ਼ਮਾਂ ਵਿੱਚੋਂ ਇਕ ਮੁਲਜ਼ਮ ਪੜ੍ਹਦਾ ਸੀ) ਦੇ ਚੇਅਰਮੈਨ ਦੀ […]

ਕਿਸਾਨ ਯੂਨੀਅਨਾਂ ਵੱਲੋਂ ਅੰਦੋਲਨ ਵਾਪਸ ਲੈਣ ਦਾ ਫ਼ੈਸਲਾ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੇ ਜਾਣ ਕਾਰਨ ਦੋਧੀਆਂ ਤੇ ਹੋਰਨਾਂ ਨਾਲ ਵੱਧ ਰਹੇ ਟਕਰਾਅ ਦੇ ਮੱਦੇਨਜ਼ਰ 6 ਜੂਨ ਤੋਂ ਅੰਦੋਲਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਪਰ ਦੇਸ਼ ਦੇ ਬਾਕੀ ਸੂਬਿਆਂ ਵਿੱਚ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ’ਤੇ ਸਪਲਾਈ ਬੰਦ ਰਹੇਗੀ। ਇਸ ਫ਼ੈਸਲੇ […]

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਲੰਗਰ ‘ਤੇ ਲਗਾਏ ਜੀਐਸਟੀ ਨੂੰ ਹਟਾਇਆ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ‘ਤੇ ਕੇਂਦਰ ਸਰਕਾਰ ਦੇ ਆਦੇਸ਼ ਦੀ ਕਾਪੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਲੰਗਰ ਤੋਂ ਜੀਐੱਸਟੀ ਹਟਾ ਦਿੱਤਾ ਹੈ। ਦੱਸ ਦਈਏ ਕਿ ਇਹ ਫੈਸਲਾ ਸਾਰੇ ਧਾਰਮਿਕ ਅਦਾਰਿਆਂ ਤੇ ਲਾਗੂ ਹੋਵੇਗਾ। ਇਸ ਫੈਸਲੇ ਨੂੰ ਲੈ ਕਿ ਇਕ ਹੁਕਮ ਵੀ ਜਾਰੀ ਕੀਤਾ ਗਿਆ ਹੈ। ਦੱਸ […]

‘ਵੀਰੇ ਦੀ ਵੈਡਿੰਗ’ ਪਾਕਿਸਤਾਨ ‘ਚ ਹੋਈ ਬੈਨ, ਡਾਇਲਾਗਜ਼ ਨੂੰ ਦੱਸਿਆ ਇਤਰਾਜ਼ਯੋਗ

ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ ਇਕ ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਵੀਰੇ ਦੀ ਵੈਡਿੰਗ’ ਪਾਕਿਸਤਾਨ ‘ਚ ਬੈਨ ਹੋ ਗਈ ਹੈ। ਪਾਕਿਸਤਾਨ ਦੇ ਸੈਂਟਰਲ ਬੋਰਡ ਆਫ ਫਿਲਮ (ਸੈਂਸਰ) ਨੇ ਇਹ ਫੈਸਲਾ ਲਿਆ ਹੈ। ਪਾਕਿਸਤਾਨ ਦੇ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ ‘ਚ ਅਸ਼ਲੀਲ ਭਾਸ਼ਾ, ਇਤਰਾਜ਼ਯੋਗ ਅਤੇ ਬੋਲਡ ਡਾਇਲਾਗ ਦੀ ਵਰਤੋਂ ਕੀਤੀ ਗਈ ਹੈ। […]