ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਵੱਲੋਂ ਵਧਾਈ

ਆਕਲੈਂਡ  22 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਬੀਤੇ ਕੱਲ੍ਹ ਸ਼ਾਮ 4.45 ਉਤੇ ਆਕਲੈਂਡ ਹਸਪਤਾਲ ਦੇ ਵਿਚ ਆਪਣੀ ਪਹਿਲੀ ਔਲਾਦ ਦੇ ਰੂਪ ਵਿਚ ਇਕ ਬੱਚੀ ਨੂੰ ਜਨਮ ਦਿੱਤਾ। ਉਸਦੇ ਜਨਮ ਤੋਂ ਬਾਅਦ ਹੀ ਉਸਨੂੰ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ। ਦੇਸ਼ ਦੀ ਮਹਾਰਾਣੀ ਅਲਿਜ਼ਾਬੇਥ-2 ਨੇ ਪ੍ਰਧਾਨ ਮੰਤਰੀ  ਅਤੇ ਉਸਦੇ ਜੀਵਨ ਸਾਥੀ ਕਲਾਰਕ […]

ਜਸਟਿਸ ਚੇਲਮੇਸ਼ਵਰ ਅੱਜ ਸੁਪਰੀਮ ਕੋਰਟ ਤੋਂ ਹੋਣਗੇ ਸੇਵਾ ਮੁਕਤ

ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਬਗਾਵਤ ‘ਚ ਉਤਰੇ ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉਹਨਾਂ ਜੱਜਾਂ ‘ਚੋਂ ਇਕ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜੇ. ਚੇਲਮੇਸ਼ਵਰ ਅੱਜ ਰਿਟਾਇਰ ਹੋ ਰਹੇ ਹਨ। ਚੇਲਮੇਸ਼ਵਰ ਪਿਛਲੇ 7 ਸਾਲਾਂ ਤੋਂ ਸੁਪਰੀਮ ਕੋਰਟ ‘ਚ ਸਨ। ਜਸਟਿਸ ਚੇਲੇਮੇਸ਼ਵਰ ਦੇ ਬਾਹਰ ਜਾਣ ਨਾਲ ਜਸਟਿਸ ਏ.ਕੇ ਸਿਕਰੀ ਪੰਜ ਮੈਂਬਰੀ […]

ਸੀਓਏ ਦੀ ਮੀਟਿੰਗ ’ਚ ਹੋਵੇਗੀ ਕ੍ਰਿਕਟਰਾਂ ਦੀ ਤਨਖਾਹ ’ਤੇ ਚਰਚਾ

ਭਾਰਤ ਦੇ ਸਿਖਰਲੇ ਕ੍ਰਿਕਟਰਾਂ ਨੂੰ ਹੁਣ ਤੱਕ ਆਪਣੀ ਸੋਧੀ ਹੋਈ ਤਨਖ਼ਾਹ ਨਹੀਂ ਮਿਲੀ ਹੈ ਜਦਕਿ ਉਨ੍ਹਾਂ ਦੇ ਕੇਂਦਰੀ ਕਰਾਰਾਂ ’ਤੇ ਪੰਜ ਮਾਰਚ ਨੂੰ ਹੀ ਹਸਤਾਖਰ ਕਰਵਾ ਲਏ ਗਏ ਸਨ ਅਤੇ ਭਲਕੇ ਇੱਥੇ ਹੋਣ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਵਿਰੋਧ ’ਚ ਹੋਣ ਵਾਲੀ ਬੀਸੀਸੀਆਈ ਦੀ ਵਿਸ਼ੇਸ਼ ਆਮ ਮੀਟਿੰਗ ’ਚ ਇਸ ਮੁੱਦੇ ’ਤੇ ਚਰਚਾ ਹੋਣ ਦੀ […]

ਸਸਤੀ ਵਿਆਜ ਦਰ ’ਤੇ ਕਰਜ਼ਾ ਸਕੀਮ ਸ਼ੁਰੂ ਕਰੇਗੀ ਕੇਰਲਾ ਸਰਕਾਰ

ਕੇਰਲਾ ਸਰਕਾਰ ਸ਼ਾਹੂਕਾਰਾਂ ਦੀ ਲੁੱਟ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਮਦਦ ਲਈ ਸਹਿਕਾਰੀ ਖੇਤਰ ਇਕ ਮਾਈਕਰੋ-ਫਾਇਨਾਂਸ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਸਹਿਕਾਰਤਾ ਤੇ ਸੈਰਸਪਾਟਾ ਮੰਤਰੀ ਕਡਕਮਪੱਲੀ ਸੁਰੇਂਦਰਨ ਨੇ ਅੱਜ ਵਿਧਾਨ ਸਭਾ ਵਿੱਚ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਲੋਕਾਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ ਜੋ ਪ੍ਰਾਈਵੇਟ ਫਾਇਨਾਂਸਰਾਂ ਵੱਲੋਂ ਕਰਜ਼ਿਆਂ ਲਈ ਵਸੂਲ ਕੀਤੀਆਂ […]

ਅਟਲ ਬਿਹਾਰੀ ਵਾਜਪਾਈ ਦੀ ਹਾਲਤ ਵਿੱਚ ਸੁਧਾਰ

  ਏਮਸ ਵਿਚਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਦਸ ਦਿਨ ਪਹਿਲਾਂ ਏਮਸ ਦੇ ਕਾਰਡੀਓ-ਥੋਰੈਟਿਕ ਸੈਂਟਰ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਵਾਜਪਾਈ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਤੇ ਡਾਕਟਰਾਂ ਦੀ […]

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਬੱਚੀ ਨੂੰ ਦਿੱਤਾ ਜਨਮ

ਆਕਲੈਂਡ  21 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ 38 ਸਾਲਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇਸ਼ ਦੀ 40ਵੀਂ ਪ੍ਰਧਾਨ ਮੰਤਰੀ ਹੈ ਜੋ ਕਿ 26 ਅਕਤੂਬਰ 2017 ਨੂੰ ਲੇਬਰ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੀ ਸੀ, ਨੇ ਅੱਜ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਸਤੇ ਸਵੇਰੇ 6 ਵਜੇ ਆਕਲੈਂਡ ਹਸਪਤਾਲ ਪਹੁੰਚੀ ਸੀ, ਪਰ […]

ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਵੱਲੋਂ ਅਸਤੀਫ਼ਾ

ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਮਰੀਕਾ ਪਰਤਣ ਦਾ ਫ਼ੈਸਲਾ ਕੀਤਾ ਹੈ। ਕਰੀਬ ਇਕ ਸਾਲ ਦੇ ਅਰਸੇ ਵਿੱਚ ਸਰਕਾਰ ਦੇ ਦੂਜੇ ਵੱਡੇ ਅਹਿਲਕਾਰ ਨੇ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਸ੍ਰੀ ਸੁਬਰਾਮਣੀਅਨ ਦੇ ਵਧਾਏ ਹੋਏ ਕਾਰਜਕਾਲ ਵਿੱਚ ਸਾਲ ਤੋਂ ਥੋੜ੍ਹਾ ਘੱਟ ਸਮਾਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਦੋ […]

ਭਾਰਤ-ਮਿਆਂਮਾਰ ਸਰਹੱਦੀ ਖੇਤਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

21 ਜੂਨ – ਮਨੀਪੁਰ ‘ਚ ਭਾਰਤ-ਮਿਆਂਮਾਰ ਸਰਹੱਦੀ ਖੇਤਰ ‘ਚ ਅੱਜ ਸਵੇਰੇ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.0 ਦੱਸੀ ਜਾ ਰਹੀ ਹੈ।

800 ਅਪਾਹਜ ਲੋਕਾਂ ਨੇ ਯੋਗਾ ਕਰ ਕੇ ਬਣਾਇਆ ਵਰਲਡ ਰਿਕਾਰਡ

  21 ਜੂਨ : ਦੇਸ਼ ਭਰ ‘ਚ ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਈ ਥਾਵਾਂ ‘ਤੇ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਦੇਸ਼ ਦੇ 800 ਅਪਾਹਜ ਲੋਕਾਂ ਨੇ ਸਭ ਤੋਂ ਵੱਡੇ ਸ਼ਾਂਤ ਯੋਗਾ ਕੈਂਪ ‘ਚ ਇਕੱਠਿਆਂ ਯੋਗਾ ਕਰ ਕੇ ਗਿਨੀਜ ਵਰਲਡ ਰਿਕਾਰਡ ਬਣਾਇਆ ਹੈ।  

ਯੂਐਨ : ਅਮਰੀਕਾ ’ਚ 7400 ਭਾਰਤੀਆਂ ਨੇ ਮੰਗੀ ਸ਼ਰਨ

ਅਮਰੀਕਾ ਵਿੱਚ ਸ਼ਰਨ ਲਈ ਪਿਛਲੇ ਸਾਲ ਭਾਰਤ ਤੋਂ ਸੱਤ ਹਜ਼ਾਰ ਅਰਜ਼ੀਆਂ ਆਈਆਂ ਸਨ। ਸ਼ਰਨਾਰਥੀਆਂ ਬਾਰੇ ਯੂਐਨ ਏਜੰਸੀ ਨੇ ਆਪਣੀ ਸਾਲਾਨਾ ਆਲਮੀ ਰੁਝਾਨਾਂ ਬਾਰੇ ਰਿਪੋਰਟ ਵਿੱਚ ਕਿਹਾ ਕਿ 2017 ਦੇ ਅੰਤ ਤੱਕ ਉਜਾੜੇ ਦੇ ਸ਼ਿਕਾਰ ਲੋਕਾਂ ਦੀ ਕੁੱਲ ਸੰਖਿਆ 6.85 ਕਰੋੜ ਸੀ ਜਿਸ ਵਿੱਚ 1.62 ਕਰੋੜ  ਲੋਕ 2017 ਵਿੱਚ ਹੀ ਉਜੜੇ ਸਨ। ਇਸ ਲਿਹਾਜ਼ ਨਾਲ 44500 […]