ਕਸ਼ਮੀਰ ਵਿੱਚ ਇਕਤਰਫ਼ਾ ਗੋਲੀਬੰਦੀ ਖ਼ਤਮ

ਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਰਮਜ਼ਾਨ ਦੇ ਪਾਕ ਮਹੀਨੇ ਦੌਰਾਨ ਦਹਿਸ਼ਤਗਰਦਾਂ ਖ਼ਿਲਾਫ਼ ਲਾਗੂ ਕੀਤੀ ਇਕਤਰ਼ਫ਼ਾ ਗੋਲੀਬੰਦੀ ਅੱਜ ਵਾਪਸ ਲੈ ਲਈ ਹੈ ਤੇ ਸੁਰੱਖਿਆ ਦਸਤਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਦਹਿਸ਼ਤਗਰਦਾਂ ਨੂੰ ਹਮਲੇ ਤੇ ਹਿੰਸਾ ਕਰਨ ਤੋਂ ਰੋਕਣ ਦੇ ਸਾਰੇ ਲੋੜੀਂਦੇ ਕਦਮ ਚੁੱਕਣ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਬਿਆਨ ਵਿੱਚ ਕਿਹਾ, […]

ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਅਤੇ ਜੂਨ-84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ

ਆਕਲੈਂਡ  18 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਪੰਜਵੇਂ ਪਾਤਸ਼ਾਹਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਜੂਨ 1984 ਦੇ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਸਮਰਪਿਤ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਅੱਜ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਦਲਬੀਰ ਸਿੰਘ, ਭਾਈ ਮਲਵਿੰਦਰ ਸਿੰਘ ਅਤੇ ਵੀਰ […]

ਗਿਆਨ ਤੇ ਹਉਮੈ /ਡਾ. ਹਰਸ਼ਿੰਦਰ ਕੌਰ, ਐਮ. ਡੀ.

ਐਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਜਿਸ ਨੂੰ ਗਿਆਨ ਵਧ ਹੋਵੇ, ਉਸ ਦੀ ਹਉਮੈ ਘੱਟ ਜਾਂਦੀ ਹੈ ਤੇ ਜਿਸ ਨੂੰ ਗਿਆਨ ਥੋੜਾ ਹੋਵੇ, ਉਸ ਵਿਚ ਹਉਮੈ ਲੋੜੋਂ ਵੱਧ ਜਮਾਂ ਹੋ ਜਾਂਦੀ ਹੈ। ਸਾਡੀ ‘ਮੈਂ’ ਕਈ ਕਿਸਮਾਂ ਦੀ ਹੁੰਦੀ ਹੈ। ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ। ਇਸ ਵਿਚ ਸਿਰਫ਼ ਆਪਣੇ ਆਪ ਨੂੰ ਉਤਾਂਹ ਚੁੱਕਣ ਜਾਂ […]

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਵਲੋਂ ਤਾਜ ਮਹਿਲ ਦੇ ਗੇਟ ਨੂੰ ਤੋੜਨ ਦੀ ਕੋਸ਼ਿਸ਼

ਵਿਸ਼ਵ ਪ੍ਰਸਿੱਧ ਆਗਰਾ ਦੇ ਤਾਜ ਮਹਿਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਤਾਜ ਮਹਿਲ ਦੇ ਪੱਛਮੀ ਗੇਟ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਗੇਟ 400 ਸਾਲ ਪੁਰਾਣੇ ਹਿੰਦੂ ਮੰਦਰ ਜਾਣ ਦੇ ਰਸਤੇ ਨੂੰ ਬਲਾਕ ਕਰ ਰਿਹਾ ਹੈ, ਇਸ ਲਈ ਇਸ […]

ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

ਸ਼ਰਾਬ ਦੇ ਕਾਰੋਬਾਰ ‘ਚ ਭਗੌੜਾ ਕਰਾਰ ਵਿਜੇ ਮਾਲਿਆ ਨੂੰ ਬਰਤਨਵੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਮਾਲਿਆ ਨੂੰ ਅਦਾਲਤ ਨੇ ਕਾਨੂੰਨੀ ਖ਼ਰਚਿਆਂ ਦੀ ਪੂਰਤੀ ਲਈ ਭਾਰਤ ਦੀਆਂ 13 ਬੈਂਕਾਂ ਨੂੰ 1 ਕਰੋੜ 80 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਇਹਨਾਂ 13 ਬੈਂਕਾਂ ਨੇ ਵਿਜੈ ਮਾਲੀਆ ਖਿਲਾਫ ਕਰਜ਼ੇ ਦੀ ਵਸੂਲੀ ਲਈ ਕਾਨੂੰਨੀ […]

68 ਸਾਲਾ ਭਾਰਤੀ ਔਰਤ ਕਾਰਬਨ ਪੇਪਰ ‘ਚ ਭਿੰਡੀਆਂ, ਤੁਲਸੀ, ਆਂਵਲਾ, ਕਕੜੀ ਅਤੇ ਜਿੰਮੀਕੰਦ ਲਿਆਉਣ ਲਈ ਦੋਸ਼ੀ

ਆਕਲੈਂਡ  15 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਇਕ 68 ਸਾਲਾ ਭਾਰਤੀ ਔਰਤ (ਨੀਲਾਬੇਨ ਜੈਅਤੀਬਾਈ ਸੋਲੰਕੀ) ਨੇ ਹੁਸ਼ਿਆਰੀ ਵਰਤਿਆਂ ਕਾਰਬਨ ਪੇਪਰ ਦੇ ਵਿਚ ਲਪੇਟ ਕੇ ਕੁਝ ਬੀਜ ਅਤੇ ਸਬਜ਼ੀਆਂ ਨਿਊਜ਼ੀਲੈਂਡ ਲਿਆਉਣ ਦੋ ਕੋਸ਼ਿਸ ਕੀਤੀ, ਪਰ ਫੇਲ ਹੋ ਗਈ। ਕ੍ਰਾਈਸਟਚਰਚ ਹਵਾਈ ਅੱਡੇ ਉਤੇ ਇਹ ਔਰਤ 10 ਮਾਰਚ ਨੂੰ ਆਈ ਸੀ। ਆਪਣੇ ਫਾਰਮ ਦੇ ਵਿਚ ਇਸਨੇ ਸਿਰਫ ਖਾਣ ਵਾਲੀ ਵਸਤੂ […]

ਆਕਲੈਂਡ ਸਿਟੀ ਦੇ ਦਿਲ ‘ਚ ਗੰਦਾ ਧੱਬਾ ਕਹਾਉਣ ਵਾਲਾ ਆਸ਼ਰਮ ਵਿਕਿਆ 4.1 ਮਿਲੀਅਨ ਡਾਲਰ ‘ਚ

ਆਕਲੈਂਡ  15 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਗੱਲ ਨਜ਼ਰੀਏ ਦੀ ਹੈ ਕਿਸੇ ਨੂੰ ਕੁਝ ਮੈਲਾ-ਕੁਚੈਲਾ ਨਜ਼ਰ ਆਉਂਦਾ ਹੈ ਅਤੇ ਕਿਸੇ ਨੂੰ ਓਹੀ ਪੈਸਿਆਂ ਦਾ ਥੈਲਾ ਨਜ਼ਰ ਆਉਂਦਾ ਹੈ। ਆਕਲੈਂਡ ਸਿਟੀ ਦੇ ਵਿਚ ਇਕ 1922 ਦਾ ਬਣਿਆ ਆਸ਼ਰਮ ਜੋ ਕਿ ਕਿਸੇ ਵੇਲੇ ਚਰਚ ਹੋਇਆ ਕਰਦਾ ਸੀ, ਆਕਲੈਂਡ ਕੌਂਸਿਲ ਵੱਲੋਂ ਸ਼ਹਿਰ ਦਾ ਗੰਦਾ ਧੱਬਾ ਐਲਾਨ ਦਿੱਤਾ ਗਿਆ ਸੀ। ਇਥੇ […]

ਜੂਏ ‘ਚ ਉਡਾਇਆ ਬਿਜ਼ਨਸ ਹੁਣ ਹੋਇਆ ਜ਼ੇਲ੍ਹ ਅੰਦਰ

ਆਕਲੈਂਡ  15 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਦੀਵਾਲੀਏਪਨ ਦੇ ਸ਼ਿਕਾਰ ਇਕ ਘਰ ਬਨਾਉਣ ਵਾਲੇ ਇਕ ਚਾਈਨੀਜ਼ ਬਿਲਡਰ ਨੂੰ ਮਾਣਯੋਗ ਅਦਾਲਤ ਨੇ ਅੱਜ ਤਿੰਨ ਸਾਲ ਚਾਰ ਮਹੀਨੇ ਦੀ ਜ਼ੇਲ੍ਹ ਸਜਾ ਸੁਣਾਈ ਹੈ। 50 ਸਾਲਾ ਲੀ ਡੌਂਗ ਐਕਸੀ  ਉਤੇ 10 ਦੋਸ਼ ਲੱਗੇ ਸਨ। ਜੂਏ ਦੀ ਇਸਨੂੰ ਐਨੀ ਲੱਤ ਸੀ ਕਿ ਉਧਾਰ ਚੁੱਕਿਆ 20 ਮਿਲੀਅਨ ਡਾਲਰ ਜੂਏ ਦੌਰਾਨ ਖਰਚ ਗਿਆ। […]

ਸੰਸਦ ਮੈਂਬਰ ਸ੍ਰੀ ਧਰਮਵੀਰ ਗਾਂਧੀ ਪਹੁੰਚੇ ਆਕਲੈਂਡ

ਆਕਲੈਂਡ  15 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸੱਟ ਦੇ ਸੱਦੇ ਉਤੇ ਭਾਰਤੀ ਸੰਸਦ ਮੈਂਬਰ (ਲੋਕ ਸਭਾ ਹਲਕਾ ਪਟਿਆਲਾ) ਡਾ. ਧਰਮਵੀਰ ਗਾਂਧੀ (M.4. (Medicine), 1sst. Professor (3ardiology) ਨਿਊਜ਼ੀਲੈਂਡ ਦੌਰੇ ਉਤੇ ਬੀਤੇ ਕੱਲ੍ਹ ਆਕਲੈਂਡ ਪਹੁੰਚ ਗਏ ਹਨ। ਡਾ. ਧਰਮਵੀਰ ਗਾਂਧੀ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਜਗਦੰਬਾ ਕੌਸ਼ਿਲ ਵੀ ਆਏ ਹਨ। ਉਨ੍ਹਾਂ ਦਾ ਪਹਿਲਾ […]

ਡੰਗ ਅਤੇ ਚੋਭਾਂ/ ਗੁਰਮੀਤ ਪਲਾਹੀ / ਤਿੱਖੇ, ਹਰ ਸਰਕਾਰ ਦੇ ਦੰਦ ਹੁੰਦੇ, ਉਹਦਾ ਸੱਜਣੋ ਕੋਈ ਵੀ ਰੂਪ ਹੋਵੇ

  ਖ਼ਬਰ ਹੈ ਕਿ ਦੇਸ਼ ਦੇ ਕਈ ਰਾਜਾਂ ‘ਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਇਸੇ ਦੌਰਾਨ ਹੈਰਾਨ ਕਰਨ ਵਾਲੀ ਰਿਪੋਰਟ ਛਪੀ ਹੈ ਜਿਸਦੇ ਮੁਤਾਬਕ ਦੇਸ਼ ਦੀ ਲਗਭਗ ਅੱਧੀ ਅਬਾਦੀ ਪਾਣੀ ਦੀ ਕਮੀ ਨਾਲ ਜੂਝ ਰਹੀ ਹੈ। ਜਦਕਿ 75 ਫੀਸਦੀ ਆਬਾਦੀ ਨੂੰ ਪੀਣ ਵਾਲੇ ਪਾਣੀ ਲਈ ਹਰ ਰੋਜ਼ ਕਾਫੀ ਭਟਕਣਾ ਪੈਂਦਾ ਹੈ। […]