ਮਾਲਵਾ ਕਲੱਬ ਤੋਂ ਅਮਨਜੋਤ ਸਿੰਘ ਨੇ ਇਕ ਦਿਨਾਂ ਅੰਤਰਰਾਸ਼ਟਰੀ ਵਾਲੀਵਾਲ ਸ਼ੂਟਿੰਗ (ਮੀਡੀਅਮ) ਮੈਚ ਕਰਵਾਏ

ਉਦੇਸ਼: ਵਾਲੀਵਾਲ ਸ਼ੂਟਿੰਗ ਮੀਡੀਅਮ ਤੋਂ ਮੈਕਸ
-ਆਸਟਰੇਲੀਆ ਦੀ ਟੀਮ ਰਹੀ ਜੇਤੂ ਅਤੇ ਮਾਲਵਾ ਕਲੱਬ ਦੀ ਟੀਮ-ਏ ਰਹੀ ਉਪ ਜੇਤੂ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 4 ਜੁਲਾਈ, 2023:-ਨਿਊਜ਼ੀਲੈਂਡ ਦੇ ਵਿਚ ਵਾਲੀਵਾਲ ਸ਼ੂਟਿੰਗ ਮੀਡੀਅਮ ਨੂੰ ਸ਼ਿਖਰ ਉਤੇ ਲਿਜਾਉਣ ਦੇ ਉਦੇਸ਼ ਨਾਲ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਰਗਰਮ ਖਿਡਾਰੀ ਸ. ਅਮਨਜੋਤ ਸਿੰਘ ਨੇ ਇਸ ਸਾਲ ਦੂਸਰੇ ਟੂਰਨਾਮੈਂਟ ਦਾ ਆਯੋਜਿਨ ਕਰਕੇ ਜਿੱਥੇ ਇਥੇ ਵਸਦੇ ਨਵੇਂ ਖਿਡਾਰੀਆਂ ਨੂੰ ਇਸ ਖੇਡ ਨਾਲ ਜੋੜਿਆ ਉਥੇ ਗੁਆਂਢੀ ਮੁਲਕ ਆਸਟਰੇਲੀਆ ਤੋਂ ਟੀਮ ਨੂੰ ਇਥੇ ਬੁਲਾ ਕੇ ਮੁਕਬਾਲੇਬਾਜ਼ੀ ਦਾ ਜ਼ਜਬਾ ਵੀ ਸਾਰੇ ਖਿਡਾਰੀਆਂ ਦੇ ਵਿਚ ਭਰ ਦਿੱਤਾ। ਇਸ ਟੂਰਨਾਮੈਂਟ ਦੇ ਵਿਚ ਮੁੱਖ ਸਹਿਯੋਗ ਮਾਲਵਾ ਕਲੱਬ ਦਾ ਰਿਹਾ। ਇਹ ਇਕ ਦਿਨਾ ਮੈਚ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਬੀਤੇ ਐਤਵਾਰ ਕਰਵਾਏ ਗਏ। ਕੁੱਲ 8 ਟੀਮਾਂ ਨੇ ਭਾਗ ਲਿਆ। ਵਾਲੀਵਾਲ ਸ਼ੂਟਿੰਗ ਮੀਡੀਅਮ ਦਾ ਅੰਤਿਮ ਮੁਕਾਬਲਾ ਆਸਟਰੇਲੀਆ ਤੋਂ ਆਈ ਟੀਮ (ਬੀ.ਬੀ.ਡੀ.ਸੀ ਕਲੱਬ) ਨੇ ਆਪਣੇ ਨਾਂਅ ਕੀਤਾ ਤੇ ਪਹਿਲਾ ਨਕਦ ਇਨਾਮ ਅਤੇ ਟ੍ਰਾਫੀ ਹਾਸਿਲ ਕੀਤੀ। ਇਸ ਮੁਕਾਬਲੇ ਦੇ ਵਿਚ ਮਾਲਵਾ ਕਲੱਬ ਕਲੱਬ ਦੀ ਟੀਮ-ਏ ਉਪ ਜੇਤੂ ਰਹੀ ਅਤੇ ਨਕਦ ਇਨਾਮ ਅਤੇ ਟ੍ਰਾਫੀ ਹਾਸਿਲ ਕੀਤੀ। ਤੀਸਰੇ ਨੰਬਰ ਉਤੇ ਵੀ ਮਾਲਵਾ ਕਲੱਬ ਦੀ ਬੀ-ਟੀਮ ਆਪਣੀ ਥਾਂ ਬਨਾਉਣ ਦੇ ਵਿਚ ਕਾਮਯਾਬ ਰਹੀ ਅਤੇ ਵਧੀਆ ਪ੍ਰਦਰਸ਼ਨ ਕਰ ਗਈ।
ਬੈਸਟ ਰਹੇ ਖਿਡਾਰੀ: ਬੈਸਟ ਨੈਟਮੈਨ ਮਨਪ੍ਰੀਤ ਔਲਖ (ਮਾਲਵਾ ਕਲੱਬ) ਰਿਹਾ, ਬੈਸਟ ਅਟੈਕਰ ਜਿੰਦਰ ਢਿੱਲੋਂ ਆਸਟਰੇਲੀਆ ਅਤੇ ਬੈਸਟ ਡਿਫੈਂਸਰ ਰਮਨ ਧਾਲੀਵਾਲ ਆਸਟਰੇਲੀਆ ਰਿਹਾ। ਇਨ੍ਹਾਂ ਨੂੰ ਵੀ ਵਿਸ਼ੇਸ਼ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਮਾਲਵਾ ਕਲੱਬ ਵੱਲੋਂ ਵਧਾਈ: ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਾਨਦਾਰ ਟੂਰਨਾਮੈਂਟ ਕਰਵਾਉਣ ਦੇ ਲਈ ਸ. ਅਮਨਜੋਤ ਸਿੰਘ, ਮਾਲਵਾ ਕੱਲਬ ਦੀ ਟੀਮ-ਏ ਦੇ ਕੈਪਟਨ ਮਨਦੀਪ ਗਿੱਲ ਰੌਲੀ, ਮਾਲਵਾ ਕਲੱਬ ਬੀ ਟੀਮ ਦੇ ਕੈਪਟਨ ਅਮਨ ਬਰਾੜ ਅਤੇ ਮਾਲਵਾ ਕਲੱਬ ਦੀ ਟੀਮ-ਸੀ ਦੇ ਕੈਪਟਨ ਰਾਜ ਗਿੱਲ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।

ਸਾਂਝਾ ਕਰੋ