ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ

      ਕਲਾਕਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸਮੂਹ ਅਹੁਦੇਦਾਰ

ਫਗਵਾੜਾ, 28ਫਰਵਰੀ (ਏ.ਡੀ.ਪੀ. ਨਿਊਜ਼) ਪ੍ਰੀਤ ਸਾਹਿਤ ਸਭਾ ਫਗਵਾੜਾ ਵਲੋਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਅਜ਼ਾਦ ਰੰਗ ਮੰਚ (ਰਜਿ.) ਕਲਾ-ਭਵਨ ਦੁਸਾਂਝ ਕਲਾਂ ਰੋਡ ਫਗਵਾੜਾ ਵਿਖੇ ਸਭਾ ਦੇ ਚੇਅਰਮੈਨ ਰਵਿੰਦਰ ਰਾਏ , ਪ੍ਰਧਾਨ ਸਾਧੂ ਸਿੰਘ ਜੱਸਲ ਅਤੇ ਪ੍ਰਾਜੈਕਟ ਡਾਇਰੈਕਟਰ ਹਰਚਰਨ ਭਾਰਤੀ ਦੀ ਅਗਵਾਈ ਹੇਠ ਕਰਵਾਇਆ ਗਿਆ। ।ਇਸ ਮੌਕੇ ਬੀਬਾ ਕੁਲਵੰਤ ਪ੍ਰਸਿੱਧ ਲੇਖਿਕਾ, ਅਦਾਕਾਰਾ ਤੇ ਨਿਰਦੇਸ਼ਕਾ, ਸ.ਹਰਬਿੰਦਰ ਸਿੰਘ ਸੰਧੂ ਲੇਖਕ ਅਤੇ ਪੱਤਰਕਾਰ ਕੈਨੇਡਾ ਨਿਵਾਸੀ , ਸ.ਸੁਖਦੇਵ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਬੋਹਾਨੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ‘ਦਾ ਪੀਪਲਜ਼ ਵਾਇਸ ’ ਵਲੋਂ ਉੱਘੇ ਕਵੀ ਅਤੇ ਚਿੰਤਕ ਅਵਤਾਰ ਪਾਸ਼ ਦੀ ਕਵਿਤਾ‘ਕੰਡੇ ਦਾ ਜ਼ਖ਼ਮ’ ਦਾ ਫਿਲਮਾਂਕਣ ਪੇਸ਼ ਕੀਤਾ ਗਿਆ। ਵੱਖ ਵੱਖ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੀਆਂ ਅਤੇ ਬੁਲਾਰਿਆਂ ਵਲੋਂ ਇਸਦੀ ਮਹਾਨਤਾ ਤੇ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਆਖਿਆ ਕਿ ਪੰਜਾਬੀ ਬੋਲੀ,ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣ ਦੀ ਅਤਿਅੰਤ ਜਰੂਰਤ ਹੈ।ਤਨਿਸ਼ਕਾ ਸ਼ਰਮਾਂ ਅਤੇ ਅਜ਼ਾਦ ਰੰਗ ਮੰਚ ਵਲੋਂ ਬੇਹਤਰੀਨ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਸੁਖਦੇਵ ਸਿੰਘ ਬੋਹਾਨੀ ਦੁਆਰਾ ਤਿਆਰ ਕੀਤਾ ਗਿਆ ‘ਮੇਰਾ ਪਿੰਡ’ ਦਾ ਵਰਕਿੰਗ ਮਾਡਲ ਅਤੇ ਅਨਵੀ ਕਪੂਰ,ਮਨਕੀਰਤ ਕੌਰ,ਖਨਕ ਸੈਨ,ਹਰਸਿਮਰਨ ਕੌਰ ਦੀਆਂ ਫੋਟੋ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਸਮੇਂ ਗੁਰਮੀਤ ਸਿੰਘ ਰੱਤੂ,ਵਰਿੰਦਰ ਸਿੰਘ ਕੰਬੋਜ਼,ਰਵਿੰਦਰ ਚੋਟ, ਜਸਵਿੰਦਰ ਫਗਵਾੜਾ, ਗਮਨੂੂੰ ਬਾਂਸਲ, ਅਰੁਣਦੀਪ,ਡਾ. ਸੈਲੇਸ਼ ,ਮਨਦੀਪ ਮਹਿਰਮ,ਆਲਮਜੋਤ ਰੱਤੂ,ਕਰਨਪੀਤ ਸਿੰਘ ਕਰਨ,ਵਿਜੈ ਕੁਮਾਰ,ਮਿਲਨ ਚੁੰਬਰ ,ਕਰਨ ਸ਼ਰਮਾ,ਪ੍ਰਿੰ. ਤਰਸੇਮ ਅਹੀਰ,ਪ੍ਰਿੰ:ਹਰਮੇਸ਼ ਪਾਠਕ,ਹੰਸ ਰਾਜ ਬੰਗੜ, ਸੁਖਦੇਵ ਸਿੰਘ ਗੰਢਵਾਂ,ਮਲਕੀਅਤ ਸਿੰਘ ਅੱਪਰਾ,ਮਨਜੀਤ ਕੌਰ ਲੈਕਚਰਾਰ, ,ਰਵਿੰਦਰ ਸਿੰਘ ਬੰਗਾ,ਮੈਡਮ ਪਰਮ ਅੱਪਰਾ, ਮਲਕੀਤ ਸਿੰਘ ਚਾਨਾ ,ਮੈਡਮ ਸੰਤੋਸ਼ ਕੁਮਾਰੀ,ਹਰਜਿੰਦਰ ਸਿੰਘ ਵਾਲੀਆ,ਮਾਸਟਰ ਸੁਰਿੰਦਰ ਕੁਮਾਰ,ਮੈਡਮ ਸੋਨੀਆ ਕਪੂਰ,ਸ਼ਾਮ ਸੁੰਦਰ ਕਪੂਰ, ਪੰਕਜ ਸਿੰਘ ਰਾਵਤ,ਗੁਰਦੀਪ ਸਿੰਘ ਤੁਲੀ, ਮਨਮੋਹਨ ਸਿੰਘ ਵਾਲੀਆ, ਚਰਨਜੀਤ ਸਿੰਘ ਚੰਨੀ ਗੁਰਨੂਰ ਸਿੰਘ , ਦਲਜੀਤ ਕੌਰ,ਮੈਡਮ ਸਤਿਆ ਦੇਵੀ,ਬਲਵੀਰ ਸਿੰਘ,ਰਾਜਵਿੰਦਰ ਕੌਰ,ਦੇਵ ਵਿਰਕ,ਦੀਪਕ ਨਾਹਰ ਹਾਜ਼ਰ ਸਨ। ਅੰਤ ਵਿੱਚ ਵਿਸ਼ੇਸ਼ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

 

ਸਾਂਝਾ ਕਰੋ