ਫਗਵਾੜਾ ਵਿਖੇ ਕੌਮਾਂਤਰੀ  ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਮਾਂ-ਬੋਲੀ ਪੰਜਾਬੀ ਮਾਰਚ 21 ਫਰਵਰੀ ਨੂੰ

ਫਗਵਾੜਾ()- ਪੰਜਾਬੀ ਵਿਰਸਾ ਟਰੱਸਟ ਅਤੇ ਸੰਗੀਤ ਦਰਪਣ ਵਲੋਂ ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਕੱਢੇ ਜਾ ਰਹੇ ਮਾਂ ਬੋਲੀ ਪੰਜਾਬੀ ਮਾਰਚ ਦਾ ਆਰੰਭ 21 ਫਰਵਰੀ 2018, ਨੂੰ 10:30 ਵਜੇ  ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਹੋਵੇਗਾ।ਇਸ ਵਿਚ ਪੰਜਾਬੀ ਲੇਖਕ ਬੁੱਧੀਜੀਵੀ, ਅਧਿਆਪਕ ਅਤੇ ਵੱਖੋ-ਵੱਖਰੇ ਸਕੂਲਾਂ ਦੇ ਵਿਦਿਆਰਥੀ […]

ਪੰਜਾਬ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਜੀ

ਭਾਈ ਸੰਦੀਪ ਸਿੰਘ ਪ੍ਰੇਮਪੁਰ ਭਾਈ ਗੁਰਦੀਪ ਸਿੰਘ, ਭਾਈ ਹਰਿੰਦਰ ਸਿੰਘ ਪਲਾਹੀ   ਭਾਈ ਗੁਰਦੀਪ ਸਿੰਘ ਜੀ ਦਾ ਜਨਮ ਗੜ੍ਹਦੀਵਾਲ ਦੇ ਲਾਗੇ ਪਿੰਡ ਭੂੰਗਾ ਵਿਖੇ 24-2-1986 ਮਾਤਾ ਪ੍ਰਸਿੰਨੀ ਦੇਵੀ ਜੀ ਦੀ ਕੁੱਖੋ ਸ. ਅਜੀਤ ਸਿੰਘ ਨਾਨਕਾ ਦੇ ਘਰ ਵਿਖੇ ਹੋਇਆ। ਭਾਈ ਸਾਹਿਬ ਜੀ ਨੇ ਮੁਢਲੀ ਸਿੱਖਿਆ, ਆਪਣੇ ਪਿੰਡ ਪ੍ਰੇਮਪੁਰ ਤੋਂ 1997 ਵਿੱਚ ਪ੍ਰਾਪਤ ਕੀਤੀ ਛੇਵੀਂ ਤੋਂ […]

ਛਾਪੇਮਾਰੀ ਦੌਰਾਨ ਨਕਲੀ ਪਨੀਰ ਬਰਾਮਦ

,  -ਗੁਰਦਾਸਪੁਰ ਸ਼ਹਿਰ ਅੰਦਰ ਅੱਜ ਨਕਲੀ ਪਨੀਰ ਬਰਾਮਦ ਕੀਤਾ ਗਿਆ। ਥਾਣਾ ਸਿਟੀ ਦੇ ਐਸ.ਐਚ.ਓ. ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸਥਾਨਿਕ ਸ਼ਹਿਰ ਦੇ ਸੰਗਲਪੁਰਾ ਰੋਡ ਤੋਂ ਵੱਡੀ ਮਾਤਰਾ ਵਿਚ ਨਕਲੀ ਪਨੀਰ ਬਰਾਮਦ ਹੋਇਆ ਹੈ।

ਪੰਜਾਬ ਸਰਕਾਰ ਨੇ ਸੂਬੇ ‘ਚ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਰੋਕਿਆ

7 ਫਰਵਰੀ – ਪੰਜਾਬ ‘ਚ ਡਰਾਈਵਿੰਗ ਲਾਇਸੈਂਸ ਤੇ ਆਰ.ਸੀਜ਼ ਬਣਾਉਣ ‘ਚ ਵੱਡਾ ਘਪਲਾ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਲਾਇਸੈਂਸ ਬਣਾਉਣ ਦਾ ਕੰਮ ਰੋਕ ਦਿੱਤਾ ਹੈ। ਇਹ ਘਪਲਾ ਟਰਾਂਸਪੋਰਟ ਵਿਭਾਗ ਨੇ ਅਕਾਲੀ-ਭਾਜਪਾ ਸਰਕਾਰ ਵੇਲੇ ਇਕ ਨਿੱਜੀ ਕੰਪਨੀ ਰਾਹੀਂ ਸਿਰੇ ਚੜਾਇਆ ਸੀ। ਨਾਮੀ ਸੜਕ ਸੁਰੱਖਿਆ ਮਾਹਿਰ ਡਾ. ਕਮਲਜੀਤ ਸੋਈ ਵੱਲੋਂ ਇਹ ਮਾਮਲਾ ਮੌਜੂਦਾ ਸਰਕਾਰ ਦੇ […]

ਸ਼ਹਿਰੀ ਖਪਤਕਾਰਾਂ ਨੂੰ ਪਾਈਪ ਲਾਈਨ ਰਾਹੀਂ ਗੈਸ ਮੁਹੱਈਆ ਕਰਵਾਉਣ ਦੀ ਨੀਤੀ ਨੂੰ ਹਰੀ ਝੰਡੀ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰੀਆਂ ਨੂੰ ਹਰ ਤਰ੍ਹਾਂ ਦੀ ਵਰਤੋਂ ਲਈ ਪਾਈਪ ਲਾਈਨ ਰਾਹੀਂ ਗੈਸ ਮੁਹੱਈਆ ਕਰਵਾਉਣ ਲਈ ਇਕ ਠੋਸ ਅਤੇ ਲੋਕ ਪੱਖੀ ਨੀਤੀ ਬਣਾਈ ਗਈ ਹੈ। ਇਹ ਖੁਲਾਸਾ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕੀਤਾ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ […]

ਜਲ੍ਹਿਆਂਵਾਲਾ ਬਾਗ ਦੇ ਪ੍ਰਮੁੱਖ ਬੋਰਡ ‘ਤੇ ਪੰਜਾਬੀ ਭਾਸ਼ਾ ਨੂੰ ਮਿਲਿਆ ਪਹਿਲਾ ਸਥਾਨ

ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਸਿੰਘਾਂ ਨੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਹੇਠ ਜਲ੍ਹਿਆਂਵਾਲਾ ਬਾਗ਼ ਦੇ ਬਾਹਰ 24 ਅਕਤੂਬਰ 2017 ਨੂੰ ਇਕ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਇਸ ਇਤਿਹਾਸਕ ਯਾਦਗਾਰ ਦੇ ਮੁੱਖ ਦਰਵਾਜ਼ੇ ਅਤੇ ਹੋਰਾਂ ਥਾਂਵਾਂ ਤੇ ਲੱਗੇ ਬੋਰਡਾਂ ਵਿਚ ਪੰਜਾਬੀ […]

ਮੋਹਾਲੀ ਵਿੱਚ ਅਮਿਟੀ ਵੱਲੋਂ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ

ਪੰਜਾਬ ਵਿੱਚ ਨਿਵੇਸ਼ ਲਈ ਪੈਦਾ ਹੋਏ ਸੁਖਾਵੇਂ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਅਤੇ ਸੂਬਾ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਦਿੱਤੀ ਜਾ ਰਹੀ ਤਰਜੀਹ ਦੇ ਮੱਦੇਨਜ਼ਰ ਅਮਿਟੀ ਯੂਨੀਵਰਸਿਟੀ ਨੇ ਮੋਹਾਲੀ ਵਿੱਚ ਆਲ੍ਹਾ ਦਰਜੇ ਦੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ । ਅਮਿਟੀ ਐਜੂਕੇਸ਼ਨ ਗਰੁੱਪ ਦੇ ਮੁਖੀ ਡਾਕਟਰ ਅਤੁਲ ਚੌਹਾਨ ਦੀ ਅਗਵਾਈ ਵਿੱਚ ਵਫਦ ਨੇ ਅੱਜ […]

ਪੰਜਾਬ ਦੇ ਮਾੜੇ ਵਿੱਤੀ ਹਾਲਾਤ

 2 ਫ਼ਰਵਰੀ : ਸੂਬਾ ਸਰਕਾਰ ਦੀ ਮਾੜੀ ਵਿੱਤੀ ਹਾਲਾਤ ਨੇ ਮੁਲਾਜ਼ਮਾਂ ਦੇ ਖੀਸੇ ਹੁਣ ਰੁਪਇਆਂ ਦੀ ਝਲਕ ਤੋਂ ਵੀ ਤਰਸ ਗਏ ਹਨ। ਪਿਛਲੇ 6 ਮਹੀਨਿਆਂ ਤੋਂ ਬਕਾਇਆਂ ਦੀਆਂ ਅਦਾਇਗੀਆਂ ਰੁਕਣ ਤੋਂ ਬਾਅਦ ਹੁਣ ਕੈਪਟਨ ਸਰਕਾਰ ਦੇ 11 ਮਹੀਨਿਆਂ ਦੇ ਕਾਰਜਕਾਲ ‘ਚ ਦੂਜੀ ਵਾਰ ਤਨਖ਼ਾਹਾਂ ਲਮਕ ਗਈਆਂ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਵੀ […]

ਮਾਣ ਮੱਤਾ ਪੱਤਰਕਾਰ ਪੁਰਸਕਾਰ-2017 ਦੇ ਪ੍ਰਧਾਨਗੀ ਮੰਡਲ ਦੀ ਯਾਦਗਾਰੀ ਤਸਵੀਰ

27 ਜਨਵਰੀ 2018 ਨੂੰ ਬਲੱਡ ਬੈਂਕ ਇਮਾਰਤ, ਫਗਵਾੜਾ ਵਿਖੇ ਪੰਜਾਬੀ ਵਿਰਸਾ ਟਰੱਸਟ(ਰਜਿ:) ਵਲੋਂ ਪ੍ਰਸਿੱਧ ਪੱਤਰਕਾਰ ਠਾਕਰ ਦਾਸ ਚਾਵਲਾ ਨੂੰ ਦਿੱਤੇ ਗਏ ਮਾਣ ਮੱਤਾ ਪੱਤਰਕਾਰ ਪੁਰਸਕਾਰ-2017 ਦੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਖੱਬਿਓਂ ਸੱਜੇ ਪ੍ਰਸਿੱਧ ਪੱਤਰਕਾਰ ਉਜਾਗਰ ਸਿੰਘ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਪ੍ਰਸਿੱਧ ਪੱਤਰਕਾਰ ਠਾਕਰ ਦਾਸ ਚਾਵਲਾ, ਲੇਖਕ ਕਰਨ ਅਜਾਇਬ ਸਿੰਘ ਸੰਘਾ, ਡਾ: ਗੁਲਜਾਰ ਸਿੰਘ ਵਿਰਦੀ।

ਪੰਜਾਬ ਵਿੱਚ ਪਹਿਲੀ ਵਾਰ ਮਨਾਇਆ ‘ਪੰਛੀਆਂ ਦਾ ਮੇਲਾ’

ਕੇਸ਼ੋਪੁਰ ਛੰਭ (ਗੁਰਦਾਸਪੁਰ)-  ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਸ਼ੋਪੁਰ ਛੰਭ ਵਿਖੇ ਆਉਂਦੇ ਪਰਵਾਸੀਆਂ ਪੰਛੀਆਂ ਦਾ ਮੇਲਾ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪਰਵਾਸੀ ਪੰਛੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਜਿਸ ਦਾ ਸਬੂਤ ਹੈ ਕਿ ਇਥੇ ਕੇਸ਼ੋਪੁਰ ਛੰਭ […]