ਨਾਇਜੀਰੀਆ ਨੇ ਆਈਸਲੈਂਡ ਨੂੰ 2-0 ਗੋਲਾਂ ਨਾਲ ਹਰਾਇਆ

ਸਟਰਾਈਕਰ ਅਹਿਮਦ ਮੂਸਾ ਦੇ ਦੂਜੇ ਹਾਫ਼ ਵਿੱਚ ਦਾਗ਼ੇ ਦੋ ਗੋਲਾਂ ਦੀ ਮਦਦ ਨਾਲ ਨਾਇਜੀਰੀਆ ਨੇ ਅੱਜ ਇੱਥੇ ਆਈਸਲੈਂਡ ਨੂੰ 2-0 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2018 ਦੇ ਨਾਕਆਊਟ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਮੂਸਾ ਨੇ 49ਵੇਂ ਅਤੇ 75ਵੇਂ ਮਿੰਟ ਵਿੱਚ ਗੋਲ ਕੀਤੇ, ਜਿਸ ਨਾਲ ਨਾਇਜੀਰੀਆ ਨੂੰ ਪਹਿਲੀ ਜਿੱਤ ਨਸੀਬ ਹੋਈ। […]

ਫੀਫਾ ਵਰਲਡ ਕੱਪ: ਆਖਰੀ ਵਿਸ਼ਵ ਕੱਪ ਖੇਡ ਰਹੇ ਮੈਸੀ ਦਾ ਟੁਟਿਆ ਸੁਪਨਾ,

ਨਿਝਨੀ ਨੋਵਗੋਰੋਦ ਵਿੱਚ ਕ੍ਰੋਏਸ਼ੀਆ ਹੱਥੋਂ 3-0 ਗੋਲਾਂ ਨਾਲ ਹਾਰਨ ਮਗਰੋਂ ਲਾਇਨਲ ਮੈਸੀ ਸਿਰ ਝੁਕਾਈ ਬੈਠਾ ਰਿਹਾ, ਕਿਉਂਕਿ ਉਸ ਨੂੰ ਅਹਿਸਾਸ ਹੋ ਗਿਆ ਕਿ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਮ ਕਰਨ ਦਾ ਉਸ ਦਾ ਸੁਪਨਾ ਸ਼ੀਸ਼ੇ ਵਾਂਗ ਤਿੜਕ ਕੇ ਚੂਰ-ਚੂਰ ਹੋ ਗਿਆ ਹੈ। ਇਹ ਗੱਲ ਉਸ ਨੂੰ ਜ਼ਿੰਦਗੀ ਭਰ ਰੜਕਦੀ ਰਹੇਗੀ। ਬਾਰਸੀਲੋਨਾ ਨਾਲ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ […]

ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਨੇ ਮਲੇਸ਼ੀਆ ਵਿਖੇ ਆਪਣਾ ਹਾਂਗਕਾਂਗ ਵਿਰੁੱਧ ਪਹਿਲਾ ਮੈਚ ਜਿੱਤਿਆ

ਆਕਲੈਂਡ  22 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ‘ਇੰਟਰਨੈਸ਼ਨਲ ਕਬੱਡੀ ਚੈਲੇਂਜ’ (ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿਪ) ਦੇ ਵਿਚ ਭਾਗ ਲੈਣ ਲਈ ਮਲੇਸ਼ੀਆ ਪਹੁੰਚੀ ਹੋਈ ਹੈ। ਅੱਜ ਇਨ੍ਹਾਂ ਕੁੜੀਆਂ ਨੇ ਪਹਿਲਾ ਮੈਚ ਹਾਂਗਕਾਂਗ ਦੀਆਂ ਕੁੜੀਆਂ ਦੇ ਨਾਲ ਖੇਡਿਆ ਅਤੇ ਉਨ੍ਹਾਂ ਨੂੰ ਕਰੜੀ ਟੱਕਰ ਦਿੰਦਿਆ ਇਹ ਮੈਚ 27 ਅੰਕਾਂ ਦੇ ਮੁਕਾਬਲੇ 48 ਅੰਕਾਂ ਨਾਲ ਜਿੱਤ ਲਿਆ। ਸ. ਤਾਰਾ […]

ੲਿੰਗਲੈਂਡ ਨੇ ਆਸਟਰੇਲੀਆ ਤੋਂ ਲੜੀ ਜਿੱਤੀ

ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਨ ਮਗਰੋਂ ਆਸਟਰੇਲਿਆਈ ਟੀਮ ਨੂੰ ਤੀਜੇ ਮੈਚ ਵਿੱਚ 242 ਦੌੜਾਂ ਨਾਲ ਹਰਾਇਆ, ਜੋ ਉਸ ਦੀ ਇਸ ਟੀਮ ਖ਼ਿਲਾਫ਼ ਦੌੜਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ ਹੈ। ਜੌਨੀ ਬੇਅਰਸਟੋ (139 ਦੌੜਾਂ) ਅਤੇ ਅਲੈਕਸ ਹੇਲਜ਼ (147 ਦੌੜਾਂ) ਨੇ ਸ਼ਾਨਦਾਰ ਸੈਂਕਡ਼ਾ ਪਾਰੀਆਂ ਖੇਡੀਆਂ। ਮੇਜ਼ਬਾਨ ਇੰਗਲੈਂਡ […]

ਫੀਫਾ ਵਿਸ਼ਵ ਕੱਪ:- ਰੋਨਾਲਡੋ ਦਾ ਚੌਥਾ ਗੋਲ, ਮੋਰੱਕੋ ਵਿਸ਼ਵ ਕੱਪ ਤੋਂ ਬਾਹਰ

ਦੁਨੀਆਂ ਦੇ ਸਭ ਤੋਂ ਕਰਿਸ਼ਮਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਹੈੱਡਰ ਨਾਲ ਕੀਤੇ ਜ਼ਬਰਦਸਤ ਗੋਲ ਦੇ ਦਮ ’ਤੇ ਪੁਰਤਗਾਲ ਨੇ ਅੱਜ ਮੋਰੱਕੋ ਨੂੰ ਗਰੁੱਪ ‘ਬੀ’ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਨਾਕਆੳੂਟ ਗੇਡ਼ ਵਿੱਚ ਜਾਣ ਦੀਆਂ ਉਮੀਦਾਂ ਨੂੰ […]

ਆਸਟਰੇਲੀਆ ਦੀ ਰੈਂਕਿੰਗ 34 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ

ਇੰਗਲੈਂਡ ਤੋਂ ਪਹਿਲੇ ਦੋ ਇੱਕ ਰੋਜ਼ਾ ਮੈਚ ਹਾਰਨ ਮਗਰੋਂ ਆਸਟਰੇਲੀਆ ਦੀ ਟੀਮ ਆਈਸੀਸੀ ਇੱਕ ਰੋਜ਼ਾ ਰੈਂਕਿੰਗਜ਼ ਵਿੱਚ ਛੇਵੇਂ ਸਥਾਨ ’ਤੇ ਖਿਸਕ ਗਈ ਹੈ। ਪਿਛਲੇ 34 ਸਾਲਾਂ ਵਿੱਚ ਇਹ ਉਸ ਦੀ ਸਭ ਤੋਂ ਹੇਠਲੀ ਰੈਂਕਿੰਗ ਹੈ। ਲਗਾਤਾਰ ਹਾਰਾਂ ਕਾਰਨ ਆਸਟਰੇਲੀਆ ਦੀ ਰੈਂਕਿੰਗਜ਼ ਖਿਸਕੀ ਹੈ। ਆਸਟਰੇਲੀਆ ਨੂੰ ਹੁਣ ਬਾਕੀ ਤਿੰਨ ਮੈਚਾਂ ਵਿੱਚ ਘੱਟ ਤੋਂ ਘੱਟ ਇੱਕ ਮੈਚ […]

ਫੀਫਾ ਵਿਸ਼ਵ ਕੱਪ: ਬੈਲਜੀਅਮ ਨੇ ਪਨਾਮਾ ਨੂੰ 3-0 ਨਾਲ ਹਰਾਇਆ

ਰਾਇਜ਼ ਮਰਟੈਨਜ਼ ਦੇ ਸ਼ਾਨਦਾਰ ਗੋਲ ਅਤੇ ਰੋਮੇਲੂ ਲੁਕਾਕੂ ਦੇ ਦੋ ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਪਨਾਮਾ ਨੂੰ 3-0 ਨਾਲ ਹਰਾ ਦਿੱਤਾ। ਗਰੁੱਪ ‘ਜੀ’ ਵਿੱਚ ਪਨਾਮਾ ਅਤੇ ਬੈਲਜੀਅਮ ਤੋਂ ਇਲਾਵਾ ਇੰਗਲੈਂਡ ਅਤੇ ਟਿਊਨਿਸ਼ੀਆ ਦੀਆਂ ਟੀਮਾਂ ਸ਼ਾਮਲ ਹਨ। ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ […]

ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਰੋਜਰ ਫੈਡਰਰ ਨੇ ਜਿੱਤਿਆ 98ਵਾਂ ਖ਼ਿਤਾਬ

ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਵਿਸ਼ਵ ਦੀ ਨੰਬਰ ਇੱਕ ਰੈਂਕਿੰਗਜ਼ ਮੁੜ ਤੋਂ ਹਾਸਲ ਕਰਨ ਦੇ ਨਾਲ-ਨਾਲ ਆਪਣਾ 98ਵਾਂ ਖ਼ਿਤਾਬ ਵੀ ਜਿੱਤ ਲਿਆ ਹੈ। 36 ਸਾਲ ਦੇ ਟੈਨਿਸ ਖਿਡਾਰੀ ਨੇ ਅੱਜ ਫਾਈਨਲ ਵਿੱਚ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਲਗਾਤਾਰ ਸੈੱਟਾਂ ਵਿੱਚ 6-4, 7-6 ਨਾਲ ਹਰਾ ਕੇ ਸਟਟਗਾਰਟ ਓਪਨ ਟੈਨਿਸ ਟੂਰਨਾਮੈਂਟ […]

ਚੈਂਪੀਅਨ ਜਰਮਨੀ ਨੂੰ ਮੈਕਸਿਕੋ ਨੇ ਦਿੱਤਾ ਝਟਕਾ

ਮੌਜੂਦਾ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਐਫ’ ਮੁਕਾਬਲੇ ਵਿੱਚ ਅੱਜ ਆਪਣੇ ਖ਼ਿਤਾਬ ਬਚਾਉਣ ਦੀ ਮੁਹਿੰਮ ਨੂੰ ਤਕੜਾ ਝਟਕਾ ਲੱਗਿਆ ਹੈ। ਮੈਕਸਿਕੋ ਨੇ ਉਸ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬਰਾਜ਼ੀਲ ਵਿੱਚ 2014 ਵਿੱਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਟੀਮ ਜਰਮਨੀ ਨੂੰ ਮੈਕਸਿਕੋ ਨੇ ਇੱਕੋ-ਇੱਕ ਗੋਲ ਨਾਲ ਹਰਾਇਆ, […]

ਏਸ਼ੀਆ ਖੇਡਾਂ ਲਈ ਚੁਣੇ ਜੂਡੋ ਖਿਡਾਰੀ ਦਾ ਸਨਮਾਨ

ਸ਼ਹਿਰ ਦੇ ਜੂਡੋ ਖਿਡਾਰੀ ਦੀ ਏਸ਼ੀਆ ਖੇਡਾਂ ਲਈ ਚੋਣ ਹੋਣ ਦੀ ਖ਼ੁਸ਼ੀ ’ਚ ਅੱਜ ਇਸ ਖਿਡਾਰੀ ਦਾ ਭਰਵਾਂ ਸਨਮਾਨ ਕੀਤਾ ਗਿਆ। ਇਸ ਸਨਮਾਨ ਮੌਕੇ ਖਿਡਾਰੀ ਦਾ ਕੋਚ ਅਤੇ ਜ਼ਿਲ੍ਹਾ ਖੇਡ ਅਫ਼ਸਰ ਸਮੇਤ ਹੋਰ ਕਈ ਅਧਿਕਾਰੀ ਮੌਜੂਦ ਸਨ। ਸੂਬਾ ਅਤੇ ਕੌਮੀ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ ਅਨੇਕਾਂ ਹੀ ਤਗ਼ਮੇ ਜਿੱਤਣ ਵਾਲੇ ਜਸਵਿੰਦਰ ਸਿੰਘ ਨਾਂ ਦੇ ਇਸ […]