ਸੰਪਾਦਕੀ/ ਸਰਕਾਰੀ ਸਕੀਮਾਂ ਫੇਲ੍ਹ ਕਿਉਂ?/ ਗੁਰਮੀਤ ਸਿੰਘ ਪਲਾਹੀ

ਜਨ ਯੋਜਨਾਵਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਜਿਹਨਾਂ ਪ੍ਰਤੀ ਸਮਾਜ ਸਰਕਾਰ ਕੋਲ ਪਹੁੰਚ ਨਹੀਂ ਕਰਦਾ ਪਰ ਸਰਕਾਰਾਂ ਯੋਜਨਾਵਾਂ ਅਮਲ ਵਿੱਚ ਲਿਆਉਂਦੀਆਂ ਹਨ। ਇਸ ਦਾ ਲਾਭ ਲੋਕਾਂ ਨੂੰ ਮਿਲਣ ਲੱਗਦਾ ਹੈ। ਜਿਵੇਂ ਦੇਸ਼ ਵਿੱਚ ਹਰੀ ਕ੍ਰਾਂਤੀ। ਦੂਜੀਆਂ ਉਹ ਯੋਜਨਾਵਾਂ ਜਿਹਨਾ ਦੀ ਮੰਗ ਸਮਾਜ ਕਰਦਾ ਹੈ, ਪਰ ਸਰਕਾਰ ਇਹਨਾਂ ਯੋਜਨਾਵਾਂ ਵੱਲ ਦੇਰ ਨਾਲ ਧਿਆਨ ਕਰਦੀ ਹੈ, […]

ਸੰਪਾਦਕੀ/ ਸਿਆਸਤਦਾਨੋ ਕੁਝ ਸੋਚੋ

ਸਿਆਸਤਦਾਨ ਲਗਾਤਾਰ ਇਸ ਔਖੇ ਦੌਰ ਵਿੱਚ ਵੀ ਆਪਣੀਆਂ ਚਾਲਾਂ ਚੱਲ ਰਹੇ ਹਨ। ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ।           ਬਿਨ੍ਹਾਂ ਸ਼ੱਕ ਸਿਆਸਤਦਾਨਾਂ ਨੂੰ ਸਿਆਸਤ ਕਰਨੀ ਚਾਹੀਦੀ ਹੈ, ਪ੍ਰਸ਼ਨ ਵੀ ਚੁੱਕਣੇ ਚਾਹੀਦੇ ਹਨ। ਪਰ ਜਿਸ ਕੰਮ ਦੀ ਆਫ਼ਤ ਚੱਲ ਰਹੀ ਹੈ, ਜਿਸਨੂੰ ਕਾਰਪੋਰੇਟ ਜਗਤ ਨੇ ਵੱਡਾ ਆਡੰਬਰ ਬਣਾਕੇ ਸਮਾਜ ਨੂੰ ਡਰ, […]

ਸੰਪਾਦਕੀ/ ਪੰਜਾਬ ‘ਚ ਹਾਕਮੀ ਸਿਆਸੀ ਲੋਕਾਂ ‘ਚ ਤ੍ਰੇੜਾਂ/ਗੁਰਮੀਤ ਸਿੰਘ ਪਲਾਹੀ

ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਕਾਰਨ ਕਾਂਗਰਸ ‘ਚ ਸੁਲਘਦੀ ਅੱਗ ਭਾਂਬੜ ਬਨਣ ਲੱਗੀ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉਤੇ ਪ੍ਰਸ਼ਨ ਚਿੰਨ ਲੱਗਣ ਲੱਗੇ ਹਨ, ਭਾਵੇਂ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਐਸ.ਆਈ.ਟੀ. ਗਠਿਤ ਕੀਤੀ ਗਈ ਹੈ, ਜਿਹੜੀ ਏ.ਡੀ.ਜੀ.ਪੀ., ਐਲ.ਕੇ.ਯਾਦਵ ਦੀ ਅਗਵਾਈ ‘ਚ ਛੇ ਮਹੀਨਿਆਂ ‘ਚ ਰਿਪੋਰਟ ਪੇਸ਼ ਕਰੇਗੀ। ਦੋ […]

ਸੰਪਾਦਕੀ/ ਉਤਰ ਪ੍ਰਦੇਸ਼ ਸਰਕਾਰ ਦੀ ਅਸੰਵੇਦਨਸ਼ੀਲਤਾ/ ਗੁਰਮੀਤ ਸਿੰਘ ਪਲਾਹੀ

ਕਰੋਨਾ ਮਹਾਂਮਾਰੀ ਸਮੇਂ ਉਤਰ ਪ੍ਰਦੇਸ਼ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਗਈਆਂ ਹਨ। ਇਹਨਾਂ ਚੋਣਾਂ ਵਿੱਚ ਅੱਠ ਲੱਖ ਅਹੁਦਿਆਂ ਲਈ ਤੇਰ੍ਹਾਂ ਲੱਖ ਉਮੀਦਵਾਰ ਸਨ ਅਤੇ ਚੋਣਾਂ ਦੇ ਪ੍ਰਬੰਧ ਲਈ ਬਾਰਾਂ ਲੱਖ ਕਰਮਚਾਰੀ ਅਤੇ ਚਾਰ ਲੱਖ ਸੁਰੱਖਿਆ ਕਰਮੀ ਲੱਗੇ ਹੋਏ ਸਨ। ਕਰਮਚਾਰੀ ਯੂਨੀਅਨ ਅਤੇ ਅਧਿਆਪਕ ਯੂਨੀਅਨ ਦਾ ਦਾਅਵਾ ਹੈ ਕਿ ਪੱਚੀ ਮਾਰਚ ਤੋਂ ਤਿੰਨ ਮਈ ਤੱਕ ਚੱਲੀਆਂ ਚੋਣਾਂ […]

ਸੰਪਾਦਕੀ/ ਦੇਸ਼ ਲਈ ਸੰਘਵਾਦ ਦਾ ਪਸਾਰਾ ਜ਼ਰੂਰੀ/ ਗੁਰਮੀਤ ਸਿੰਘ ਪਲਾਹੀ

ਪੰਜ ਰਾਜਾਂ ਦੀਆਂ ਚੋਣਾਂ `ਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਦੇਸ਼ ਦੇ ਲੋਕ ਸੰਘੀ ਪ੍ਰਣਾਲੀ ਨੂੰ ਤਰਜ਼ੀਹ ਦਿੰਦੇ ਹਨ ਅਤੇ 2014 ਵਿੱਚ ਜਿਸ ਵਿਅਕਤੀ ਦੀ ਅਗਵਾਈ `ਚ ਦੇਸ਼ `ਚ ਭਾਜਪਾ ਹੱਥ ਸਾਰੀਆਂ ਤਾਕਤਾਂ ਇਕੱਠੀਆਂ ਕਰਨ ਦਾ ਰੁਝਾਨ ਦਿਖਿਆ ਸੀ, ਇਕ ਆਦਮੀ, ਇਕ ਪਾਰਟੀ ਸ਼ਾਸ਼ਨ ਦਾ ਭੈੜਾ ਸੁਪਨਾ ਜੋ ਦੇਸ਼ ਸਾਹਮਣਾ ਆ ਗਿਆ ਸੀ, […]

ਸੰਪਾਦਕੀ/ ਗੈਰ-ਸਰਕਾਰੀ ਸੰਸਥਾਵਾਂ ਅੱਗੇ ਆਉਣ/ ਗੁਰਮੀਤ ਸਿੰਘ ਪਲਾਹੀ

ਹੁਣ ਜਦ ਕਿ ਦੇਸ਼ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਰਕਾਰੀ ਤੰਤਰ ਕਈ ਹਾਲਤਾਂ ‘ਚ ਫੇਲ੍ਹ ਹੋ ਰਿਹਾ ਹੈ, ਆਕਸੀਜਨ ਦੀ ਕਮੀ ਲੋਕਾਂ ਦੀ ਜਾਨ ਲੈ ਰਹੀ ਹੈ। ਉਸ ਵੇਲੇ ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਗੇ ਆ ਕੇ ਇੱਕ ਮਿਸ਼ਨ ਵਜੋਂ ਕੰਮ ਕਰਨ ਦੀ ਲੋੜ ਹੈ। ਦੇਸ਼ ਵਿੱਚ ਕਰੋਨਾ ਕਾਰਨ ਆਕਸੀਜਨ ਨਹੀਂ ਮਿਲ ਰਹੀ। ਸ਼ਮਸ਼ਾਨ ਘਾਟਾਂ ‘ਚ […]

ਸੰਪਾਦਕੀ/ ਪੰਜ ਰਾਜਾਂ ਦੀਆਂ ਚੋਣਾਂ-ਕੁਝ ਸੰਕੇਤ/ ਗੁਰਮੀਤ ਸਿੰਘ ਪਲਾਹੀ

ਪੰਜ ਰਾਜਾਂ ਦੀਆਂ ਚੋਣਾਂ ‘ਚ ਭਾਜਪਾ ਨੂੰ ਸੂਬੇ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਜੋ ਮਾਤ ਦਿੱਤੀ ਹੈ, ਉਹ ਰਾਸ਼ਟਰ ਵਿਆਪੀ  ਵੱਖਰੀ ਕਿਸਮ ਦਾ ਸੰਕੇਤ ਦਿੰਦੀ ਹੈ ਅਤੇ ਦਰਸਾਉਂਦੀ ਹੈ ਕਿ ਤਾਨਾਸ਼ਾਹ ਰੁਚੀਆਂ ਦੇ ਮਾਲਕ ਲੋਕਾਂ ਨੂੰ ਦੇਸ਼ ਵਿੱਚ ਲੋਕ ਪ੍ਰਵਾਨ ਨਹੀਂ ਕਰਦੇ ਅਤੇ ਸਿਰਫ਼ ਨਾਹਰੇਬਾਜੀ ਨਾਲ ਚੋਣਾਂ ਜਿੱਤੀਆਂ ਨਹੀਂ ਜਾ ਸਕਦੀਆਂ। ਦੇਸ਼ ਵਿੱਚ ਖੱਬੇ ਪੱਖੀਆਂ […]

ਸੰਪਾਦਕੀ/ਸਿਹਤ ਸਹੂਲਤਾਂ ਸੰਵਧਾਨਿਕ ਅਧਿਕਾਰ/ਗੁਰਮੀਤ ਸਿੰਘ ਪਲਾਹੀ

ਭਾਰਤੀ ਸੰਵਿਧਾਨ ਦੇ ਅਨੁਛੇਦ-21 ਅਨੁਸਾਰ ਭਾਰਤੀ ਨਾਗਰਿਕਾਂ ਦੇ ਜੀਵਨ ਦੀਆਂ ਸਹੂਲਤਾਂ ਸਰਕਾਰ ਦੇ ਫ਼ਰਜ਼ ਵਿੱਚ ਸ਼ਾਮਲ ਹਨ। ਜੇਕਰ ਆਮ ਆਦਮੀ ਨੂੰ ਸਮੇਂ ਤੇ ਇਲਾਜ ਨਹੀਂ ਮਿਲਦਾ ਤਾਂ ਇਹ ਜੀਣ ਦੇ ਅਧਿਕਾਰ ਉਤੇ ਇੱਕ ਹਮਲਾ ਗਿਣਿਆ ਜਾਂਦਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਜੋ 1984, 1987, 1992 ‘ਚ ਜਾਰੀ ਹੋਏ, ਸਿਹਤ ਸੁਵਿਧਾਵਾਂ ਮੌਲਿਕ ਅਧਿਕਾਰ ਹਨ। ਕਰੋਨਾ ਸਮੇਂ […]

ਸੰਪਾਦਕੀ/ ਭਾਰਤ ਨੂੰ ਕਰੋਨਾ ਦੁਖ਼ਾਂਤ ਤੋਂ ਬਚਾਉਣ `ਚ ਨਾਕਾਮੀ/ ਗੁਰਮੀਤ ਸਿੰਘ ਪਲਾਹੀ

ਭਾਰਤ `ਚ ਕਰੋਨਾ ਮਹਾਂਮਾਰੀ ਦਾ ਫੈਲਾਅ ਸਿਖਰਾਂ ਉਤੇ ਹੈ। ਭਾਰਤ ਪ੍ਰਬੰਧਨ ਹੀ ਨਹੀਂ, ਸਗੋਂ ਦੁਨੀਆ ਦੇ ਭਾਰਤੀ ਮਿੱਤਰ ਦੇਸ਼ ਵੀ ਕਰੋਨਾ ਮਹਾਂਮਾਰੀ ਦੇ ਇਸ ਦੌਰ `ਚ ਭਾਰਤ ਨੂੰ ਬਚਾਉਣ ਤੋਂ ਅਸਮਰਥ ਹਨ। ਅਮਰੀਕੀ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਡਾ: ਐਂਥਨੀ ਫਾਊਚੀ ਦਾ ਬਿਆਨ ਧਿਆਨ ਮੰਗਦਾ ਹੈ। ਉਹ ਕਹਿੰਦੇ ਹਨ, “ਦੁਨੀਆ ਦੇ ਸਾਰੇ ਦੇਸ਼ ਭਾਰਤ ਨੂੰ […]

ਸੰਪਾਦਕੀ/ ਕਿਉਂ ਲੋੜ ਪੈ ਰਹੀ ਹੈ ਨਿਆਇਕ ਸੰਸਥਾਵਾਂ ਦੇ ਦਖ਼ਲ ਦੀ / ਗੁਰਮੀਤ ਸਿਮਘ ਪਲਾਹੀ

ਮਦਰਾਸ, ਕਲਕੱਤਾ, ਦਿੱਲੀ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਦੇਸ਼ ਵਿੱਚ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਦਖ਼ਲ ਦਿੱਤਾ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਹਨ। ਜਿਥੇ ਹਾਈਕੋਰਟ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਕਸੀਜਨ ਜ਼ਖੀਰੇਬਾਜਾਂ ਨੂੰ ਫਾਹੇ ਟੰਗ ਦੇਵੇਗੀ, ਉਥੇ ਸੁਪਰੀਮ ਕੋਰਟ ਨੇ ਵੀ ਦੇਸ਼ ਦੇ […]