ਧਰਤੀ ਨਾਲ ਜੁੜਿਆ ਕਵੀ ਰਵਿੰਦਰ ਸਹਿਰਾਅ/ ਇੱਕ ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਰਵਿੰਦਰ ਸਹਿਰਾਅ ਨੇ ਵਿਦਿਆਰਥੀ ਲਹਿਰ ਨਾਲ ਜੁੜ ਕੇ ਪੂਰੇ ਪੰਜਾਬ ਵਿੱਚ ਨੌਜਵਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੀ ਨਹੀਂ ਕੀਤਾ ਸਗੋਂ ਸੰਘਰਸ਼ ਦੇ ਰਾਹ ਤੋਰਿਆ। ਇਸੇ ਕਰਕੇ ਸਮੇਂ ਦੀਆਂ ਰਾਜਸੀ ਤਾਕਤਾਂ ਦੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪਿਆ। ਉਹ ਨਕਸਲਬਾੜੀ ਲਹਿਰ ਦਾ ਸਰਗਰਮ ਕਾਰਕੁੰਨ ਸੀ ਤੇ ਇਸ ਲਹਿਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਸਨੇ ਕਲਮ […]

“ਕੋਇਲਾਂ ਕੂਕਦੀਆਂ, ਪ੍ਰਦੇਸੀਆ ਘਰ ਆ” / ਪ੍ਰੋ. ਜਸਵੰਤ ਸਿੰਘ ਗੰਡਮ

ਬਹਾਰ ਰੁੱਤ ‘ਚ  ਕੁਦਰਤ  ਖੂਬਸੂਰਤੀ ਦਾ ਖੱਟ ਵਿਛਾਉਂਦੀ ਹੈ।ਖੇੜਿਆਂ ‘ਤੇ ਖੁਸ਼ਬੂ ਦੀ ਛਹਿਬਰ ਲਗਦੀ ਹੈ।ਵਣ-ਤ੍ਰਿਣ ਮੌਲਦਾ ਹੈ।ਬਹਾਰ ਦੇ ਮੌਸਮ ਵਿਚ ਹੀ ਕਾਦਰ ਦੀ ਕੁਦਰਤ ਦਾ ਦੈਵੀ ਔਰਕੈਸਟਰਾ ਵਜਦਾ ਹੈ।ਪੰਛੀਆਂ ਦੇ ਸੁਰ-ਸੰਗੀਤ ਦੀ ਰਿੰਮ-ਝਿਮ ਹੁੰਦੀ ਹੈ।ਰੰਗ ਬਰੰਗੇ ਫੁੱਲ ਦੇਖ ਕੇ ਬੰਦਾ ਖੇੜੇ ‘ਚ ਖੀਵਾ ਹੋ ਉਠਦੈ।ਸੁਰੀਲੇ ਪੰਛੀਆਂ ਦੇ ਮਧੁਰ ਗੀਤ ਸੁਣ ਕੇ ਕਾਲਜੇ ਨੂੰ ਠੰਡ ਪੈ […]

ਦੋ ਸਦੀਆਂ ਪਹਿਲਾਂ ਦਾ ਪੰਜਾਬ/ਹਰਪਾਲ ਸਿੰਘ ਪੰਨੂ

ਮਾਣਮੱਤਾ ਦੇਸ ਅਪਰੈਲ 1808 ਈਸਵੀ ਨੂੰ ਬੰਗਾਲ ਆਰਮੀ ਦਾ ਇੱਕ ਅੰਗਰੇਜ਼ ਅਫ਼ਸਰ ਪੰਜਾਬ ਦੇਖਣ ਆਇਆ ਤੇ ਪੰਜ ਜੁਲਾਈ ਤੱਕ ਲਾਹੌਰ ਅਤੇ ਉਸ ਦੇ ਇਰਦ-ਗਿਰਦ ਘੁੰਮਿਆ। ਦੋ ਵਾਰੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਅਤੇ ਅਨੇਕਾਂ ਪੰਜਾਬੀਆਂ ਨਾਲ ਬਾਤਚੀਤ ਕੀਤੀ। ਉਸ ਦੀ ਘੋੜ ਸਵਾਰ ਸੈਨਿਕ ਟੁਕੜੀ ਉਸ ਨਾਲ ਸੀ ਤੇ ਉਸ ਦਾ ਹਿੰਦੁਸਤਾਨੀ ਮੁਣਸ਼ੀ ਦੁਭਾਸ਼ੀਏ ਦਾ […]

ਟੱਪੇ / ਪੱਖਾ ਕਮਰੇ ਵਿੱਚ / ਮਹਿੰਦਰ ਸਿੰਘ ਮਾਨ

ਪੱਖਾ ਕਮਰੇ ਵਿੱਚ ਚੱਲਦਾ ਏ,ਉਸ ਨੂੰ ਨ੍ਹੀ ਮੰਜ਼ਲ ਮਿਲਣੀਜੋ ਈਰਖਾ ਦੀ ਅੱਗ ‘ਚ ਜਲਦਾ ਏ।ਅੱਜ ਕਲ੍ਹ ਨਲਕਾ ਨਾ ਕੋਈ ਚੱਲੇ,ਬੰਦਾ ਵਰਤੇ ਨਾ ਇਸ ਨੂੰ ਚੱਜ ਨਾਲਪਾਣੀ ਧਰਤੀ ਦਾ ਜਾਈ ਜਾਵੇ ਥੱਲੇ।ਨਦੀਆਂ ‘ਚ ਵਹੇ ਪ੍ਰਦੂਸ਼ਿਤ ਪਾਣੀ,ਨਾ ਇਹ ਫਸਲਾਂ ਦੇ ਕੰਮ ਆਵੇਨਾ ਇਸ ਨੂੰ ਪੀ ਸਕੇ ਕੋਈ ਪ੍ਰਾਣੀ।ਨਵੀਂ ਸੜਕ ‘ਚ ਪੈ ਗਏ ਖੱਡੇ,ਠੇਕੇਦਾਰ ਅਫਸਰਾਂ ਨਾਲ ਮਿਲ ਕੇਕਰ […]

   ਸਾਂਝਾ ਦਰ ਬਾਬੇ ਨਾਨਕ ਦਾ  / ਰਵੇਲ ਸਿੰਘ ਇਟਲੀ

1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ ਪਾਕਿਸਤਾਨ) ਵਿੱਖੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਮਾਂ ਤ੍ਰਿਪਤਾ ਦੀ ਗੋਦ ਨੂੰ ਜਿਸ ਅਣੋਖੇ ਪੁੱਤਰ ਦੀ ਇਲਾਹੀ ਨੂਰ ਦੀ ਦਾਤ ਨੇ ਭਾਗ ਲਾਇਆ, ਉਹ ਸ਼ਾਇਦ ਹੀ ਕਿਸੇ ਵਿਰਲੀ ਹੀ ਮਾਂ ਦੇ ਨਸੀਬ ਦੇ ਹਿੱਸੇ ਵਿੱਚ ਆਇਆ ਹੋਵੇਗਾ,ਅਤੇ ਬੇਬੇ ਨਾਨਕੀ ਨੂੰ ਇਹੋ ਜਿਹਾ ਭਰਾ ਮਿਲਿਆ […]

ਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ / ਡਾ. ਹਰਸ਼ਿੰਦਰ ਕੌਰ

ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ:- ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ। ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ। ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥ (ਅੰਗ-56) ਪੰਡਤ ਲੋਕ ਧਾਰਮਿਕ ਪੁਸਤਕਾਂ ਪੜਦੇ ਹਨ ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਨਾਂ ਪੁਸਤਕਾਂ ਵਿਚਲੇ ਵਿਚਾਰ ਨਹੀਂ ਸਮਝਦੇ। ਹੋਰਨਾਂ ਨੂੰ ਹੀ ਮੱਤਾਂ ਦੇ ਕੇ ਦੁਨੀਆ ਤੋਂ ਚਲੇ […]

ਮਹਿਰਮ ਸਾਹਿਤ ਸਭਾ ਵੱਲੋਂ ਵਿਸ਼ੇਸ਼ ਇੱਤ੍ਰਤਾ ਤੇ ਕਵੀ ਦਰਬਾਰ

(ਰਵੇਲ ਸਿੰਘ ਇਟਲੀ) ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ(ਗੁਰਦਾਸਪੁਰ) ਵੱਲੋਂ ਵਿਸ਼ੇਸ਼ ਇੱਕਤਰਾ  ਕੀਤੀ ਗਈ ਜਿਸਦੀ ਪ੍ਰਧਾਨਗੀ ਸਾਹਿਤ ਦੇ ਪ੍ਰਧਾਨ ਮਲਕੀਅਤ ਸੁਹਲ ਅਤੇ ਸੁਲੱਖਣ ਸਰਹੱਦੀ ਨੇ ਕੀਤੀ।ਜੋ ਕਿ ਕਮਿਊਨਿਟੀ ਹਾਲ ਨਵਾਂ ਸ਼ਾਲ੍ਹਾ ਵਿਖੇ ਹੋਈ। ਜਿਸ ਵਿੱਚ ਆਰ. ਬੀ ਸੋਹਲ ਦਾ ਤੀਸਰਾ ਗ਼ਜ਼ਲ ਸੰਗ੍ਰਿਹ ‘ਪੱਥਰ ਹੋ ਰਹੀ ਮੋਮ’ ਦੇ ਰੀਲੀਜ਼ ਹੋ ਬਾਰੇ,ਵਿਚਾਰ ਵਿਟਾਂਦਰਾ ਕੀਤਾ ਗਿਆ।ਇਸ ਪੁਸਤਕ ਦਾ ਪਰਚਾ […]

 ਵਾਪਸੀ ਕੁੰਜੀ ਦਾ ਭੇਤ /  ਰਵੇਲ ਸਿੰਘ

  ਕੰਪਿਊਟਰ ਨਾਲ ਸਾਂਝ ਪਾਇਆਂ ਨੂੰ ਮੈਨੂੰ ਹੁਣ ਕਾਫੀ ਸਮਾਂ ਹੋ ਚੁਕਾ ਹੈ। ਮੈਂ ਕਾਫੀ ਸਮੇਂ ਤੋਂ ਆਪਣੇ  ਸੋਨੇ ਚਾਂਦੀ ਦੇ ਗਹਿਣੇ,ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛਡ ਦਿੱਤੇ ਹਨ।ਹੁਣ ਇਹ ਕੰਪਿਊਟਰ ਹੀ ਮੇਰੇ ਲਈ ਸੱਭ ਤੋਂ ਕੀਮਤੀ ਗਹਿਣਾ ਅਤੇ ਪੱਕਾ ਸਾਥੀ ਬਣ ਗਿਆ ਹੈ।।ਮੈਂ ਦੇਸ਼ ਵਿਦੇਸ਼ ਜਿੱਥੇ  ਵੀ ਗਿਆ ਹਾਂ ਕੰਪਿਊਟਰ ਦਾ […]

ਸਾਹਿਤ ਦੇ ਖੇਤਰ ਵਿੱਚ ਨੌਜਵਾਨ ਦਸਤਕ : ਵੀਤ ਬਾਦਸ਼ਾਹਪੁਰੀ

ਪੰਜਾਬੀ ਸਾਹਿਤ ਵਿੱਚ ਨਿਰੰਤਰ ਲਿਖਿਆ ਜਾ ਰਿਹਾ ਹੈ ਅਤੇ ਵਿਰਲੇ ਹੀ ਸਾਹਿਤਕਾਰ ਹਨ ਜੋ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਕਲਮ ਰਾਹੀਂ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਪੰਜਾਬੀ ਸਾਹਿਤ ਦੀ ਜ਼ਮੀਨ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਦਾ ਨੌਜਵਾਨ ਕਵੀ ਵੀਤ ਬਾਦਸ਼ਾਹਪੁਰੀ ਵੀ ਕਈ ਸਾਲਾਂ ਤੋਂ ਬੀਜ ਬੋਅ ਰਿਹਾ ਹੈ, ਜੋ ਉਹਨਾਂ ਨੂੰ ਪੜ੍ਹਣ ਵਾਲਿਆਂ […]

ਜਿਸਦੇ ਰੰਗ ਗੱਲਾਂ ਕਰਦੇ ਨੇ! – ਚਿੱਤਰਕਾਰ ਪ੍ਰੀਤ ਭਗਵਾਨ

ਹਰ ਸ਼ਖਸ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ, ਬਸ਼ਰਤੇ ਉਹ ਉਸਨੂੰ ਪਹਿਚਾਣੇ ਅਤੇ ਮਿਹਨਤ ਦੀ ਭੱਠੀ ਵਿੱਚ ਤਪਾਵੇ ਤਾਂ ਉਹ ਗੁਣ ਉਸਦੀ ਪਹਿਚਾਣ ਬਣ ਜਾਂਦਾ ਹੈ ਅਤੇ ਅਜਿਹੇ ਹੀ ਚਿੱਤਰਕਾਰੀ ਦੇ ਖੇਤਰ ਵਿੱਚ ਖਾਸ ਨਾਮਣਾ ਖੱਟਣ ਵਾਲੇ ਹਨ ਪ੍ਰੀਤ ਭਗਵਾਨ, ਜਿਹਨਾਂ ਦੀਆਂ ਚਿੱਤਰੀਆਂ ਤਸਵੀਰਾਂ ਬੋਲਦੀਆਂ ਹਨ। ਪ੍ਰੀਤ ਭਗਵਾਨ  ਦੇ ਬਜ਼ੁਰਗਾਂ ਦਾ ਪਾਕਿਸਤਾਨ ਵਿੱਚ ਪਿੱਛਾ […]