ਪੀੜ ਅਵੱਲੀ

ਪੀੜ ਅਵੱਲੀ ਕਿਸ ਨੇ ਘੱਲੀ ਫਿਰਦੀ ਮੇਰਾ ਸੀਨਾ ਮੱਲੀ ਮੈਨੂੰ ਲਗਦਾ ਉਹ ਹੀ ਝੱਲੀ ਹੋਣੀ ਮੇਰੇ ਬਿਨ ਹੈ ਕੱਲੀ ਪੀੜ ਗਈ ਨਾ ਉਸ ਤੋਂ ਠੱਲੀ ਪੀ ਨੈਣਾਂ ਚੋਂ ਹੋਇਆ ਟੱਲੀ ਲੁੱਟ ‘ਗੀ ਤੈਨੂੰ ਕਾਕਾ ਬੱਲੀ ਸੋਨੇ ਰੰਗੀ ਜਿੱਦਾਂ ਛੱਲੀ ਲਾਕੇ ਅੱਖਾਂ ਆਖੇ ਚੱਲੀ ਪਾਈ ਉਸ ਨੇ ਦਿਲ ਤਰਥੱਲੀ ਲਭਦਾ ਉਸ ਨੂੰ ਉੱਪਰ ਥੱਲੀ ਸਿਖਣਾ ਜੇ […]

ਧੀਆਂ ਵਾਂਗੂ

ਗੱਲਾਂ ਆਖਦੀ ਨੂੰ ਮਾਏ, ਥੋੜੀ ਸੰਗ ਜੀ ਵੀ ਲੱਗੇ, ਏਹੀਓ ਮੰਗ ਬਸ ਮੇਰੀ, ਜਦੋਂ ਸਾਕ ਮੇਰਾ ਲੱਭੇ। ਨਾ ਭਾਵੇਂ ਮਹਿਲਾਂ ਵਾਲੇ ਲੱਭੀਂ, ਹੋਣ ਦੋ ਡੰਗ ਖਾਂਦੇ, ਧੀ ਜੰਮੇ ਤੇ ਵੀ ਹੋਣ, ਜਿਹੜੇ ਖੁਸ਼ੀਆਂ ਮਨਾਉਂਦੇ। ਲੱਭੀਂ ਦਾਜ ਦੇ ਨਾ ਲੋਭੀ, ਹੋਣ ਦਿਲਾਂ ਦੇ ਅਮੀਰ, ਮੈਨੂੰ ਹੱਸਣੇ ਦਾ ਸ਼ੌਂਕ, ਮੈਥੋਂ ਸਹਿ ਨੀ ਹੋਣੀ ਪੀੜ। ਗੱਲਾਂ ਬੰਨ• ਲੈ […]

ਬੰਦਿਆ! ਸਿਖ ਲੈ ਕਵਿਤਾ ਲਿਖਣਾ – ਲੋਕ ਨਾਥ

ਬੰਦਿਆ! ਸਿਖ ਲੈ ਕਵਿਤਾ ਲਿਖਣਾ – ਲੋਕ ਨਾਥ ਅਹਿ ਲਓ! ਵੇਖੋ, ਬੰਦਾ ਲੈ ਕੇ ਕੋਰੇ ਕਾਗ਼ਜ਼, ਕਲਮ-ਦਵਾਤ ਬੈਠਾ ਹੀ ਸੀ ਕਰਨ ਆਪਣਾ ਹਿਸਾਬ-ਕਿਤਾਬ ਅਚਾਨਕ ਪਟਿਆਲੇ ਵਾਲਾ ਬਾਬਾ ਲਾਲੀ ਬੋਲਿਆ ਵੇਖੀਂ ਬੰਦਿਆ! ਬੁਲ੍ਹੇ ਸ਼ਾਹ ਤੇ ਵਾਰਿਸ ਕੀ ਨੇ ਕਹਿੰਦੇ ਕਿਧਰੇ ਭੁਲਾ ਨਾ ਜਾਈਂ ਬੰਦਿਆ ਬਾਬਾ ਨਾਨਕ ਪਾ ਜੋ ਗਿਆ ਪੂਰਨੇ ਦਸਤਖ਼ਤ ਸਿੱਖ ਲੈ ਕਿਉਂ ਝੂਰਨੈ ਸ਼ਲੋਕ […]

ਰਿਸ਼ਤੇ ਨਾਤੇ

ਨਾ ਰਿਸ਼ਤੇ-ਨਾਤੇ ਕੋਈ ਜਾਅਲੀ ਸੀ, ਸੁੱਚਾ ਰਿਸ਼ਤਾ ਡਾਲੀ ਡਾਲੀ ਸੀ। ਛੱਲ, ਕੂੜ-ਕਪਟ ਨਾ ਸੀ ਚਿੱਤ-ਚੇਤੇ, ਸੱਚੀ ਪ੍ਰੀਤ ਦਿਲਾਂ ਵਿਚ ਬਾਹਲੀ ਸੀ। ਨਾ ਸੀ ਘਰਾਂ ‘ਚ ਭੇਦ-ਭਾਵ ਕੋਈ, ਜੁਆਕ ਦੋ ਤੇ ਸਾਂਝੀ ਥਾਲੀ ਸੀ। ਮਹਿਲ ਉਚੇ ਤੇ ਸੋਚ ਨੀਵੀ ਹੋ ਗਈ, ਭਰੇ ਪਰਿਵਾਰੀਂ ਵੀ ਉਦ ਥਾਂ ਖਾਲੀ ਸੀ। ਅੱਜ ਗਟਰਾਂ-ਨਹਿਰਾਂ ‘ਚ ਭਰੂਣ ਸੁੱਟਣ, ਉਦੋਂ ਸਾਫ ਪਾਣੀ […]

ਮਾਂ ਅਤੇ ਬੀਚ

ਮਾਂ ਸੀ ਜਦ ਅਮਰੀਕਾ ਆਈ । ਡਾਢੀ ਦਿਲ ਨੇ ਖੁਸ਼ੀ ਮਨਾਈ । ਸੋਚਿਆ ਮਾਂ ਨੂੰ ਸੈਰ ਕਰਾਵਾਂ । ਸੈਂਟਾ ਕਰੂਜ਼ ਦੀ ਬੀਚ ਦਿਖਾਵਾਂ । ਕੰਮ ਕਾਰ ਤੋਂ ਵਿਹਲ ਬਣਾਕੇ । ਖੁਸ਼ ਸਾਂ ਮਾਂ ਨੂੰ ਨਾਲ ਲੈ ਜਾਕੇ । ਪੈਸੇਫਿਕ ਸਮੁੰਦਰ ਕੰਢੇ । ਬੁੱਲੇ ਆਉਣ ਹਵਾ ਦੇ ਠੰਢੇ । ਲੋਕੀਂ ਮੇਲੇ ਵਾਂਗੂੰ ਮੇਲ਼ਣ । ਬੱਚੇ ਆਰਕੇਡਾਂ […]

ਗ਼ਜ਼ਲ

ਝਾਂਜਰਾਂ ਪੈਰਾਂ ‘ਚ ਪਾ ਟੁਰਦੀ ਗ਼ਜ਼ਲ ਬੇਮੁਹਾਰੀ ਹੈ ਨਹੀਂ ਮੁੜਦੀ ਗ਼ਜ਼ਲ ਰਾਤ ਦਿਨ ਮੈਂ ਇਸ ਦੇ ਸੋਹਲੇ ਗਾਂਵਦਾਂ ਹਰ ਸਮੇਂ ਮੈਨੂੰ ਰਹੇ ਫੁਰਦੀ ਗ਼ਜ਼ਲ ਜੰਮਦਾ ਮਤਲਾ ਜਦੋਂ ਨਚਦੀ ਹੈ ਇਹ ਚਾਲ ਨਾਗ਼ਨ ਦੀ ਹੈ ਫਿਰ ਤੁਰਦੀ ਗ਼ਜ਼ਲ ਜਾਨ ਪਾ ਅਲਫ਼ਾਜ਼ ਦੀ ਤੂੰ ਏਸ ਵਿਚ ਰਹਿ ਨਾ ਜਾਏ ਇਹ ਤਿਰੀ ਮੁਰਦੀ ਗ਼ਜ਼ਲ ਪਾ ਕੇ ਬੁਰਕਾ ਆਈ […]

ਉੱਚੀਆਂ ਲੰਮੀਆਂ ਵਾਟਾਂ /ਕਸ਼ਮੀਰ ਘੇਸਲ

ਉੱਚੀਆਂ ਲੰਮੀਆਂ ਵਾਟਾਂ ਤੇਰੇ ਸ਼ਹਿਰ ਦੀਆਂ । ਲੁੱਟ ਗਈਆਂ ਨੇ ਚਮਕਾਂ ਸਿਖ਼ਰ ਦੁਪਹਿਰ ਦੀਆਂ । ਅੱਜ ਠੱਗੀ -ਠੋਰੀ ਕਰਕੇ ਸ਼ੋਖ਼ ਹਵਾਵਾਂ ਨੇ, ਚਾਰੇ ਪਾਸੇ ਲਾਈਆਂ ਅੱਗਾਂ ਕਹਿਰ ਦੀਆਂ । ਤੁਸਾਂ ਜੋ ਮੇਰੇ ਨਾਲ ਜੁਦਾਈ ਪਾਈ ਐ, ਚੜੀਆਂ ਵਿਸ਼ਾਂ ਦਿਲ ਵਿੱਚ ਗ਼ਮ ਦੇ ਜ਼ਹਿਰ ਦੀਆਂ । ਗ਼ਸ਼ ਖਾ ਕੇ ਭੁੰਜੇ ਡਿਗੀਆਂ ਪਾ ਕੇ ਗਲਵੱਕੜੀ, ਔਂਤਰ ਜਾਣੀਆਂ […]

ਗ਼ਜ਼ਲ

1- ਗ਼ਜ਼ਲ ਜੁੜਿਆ ਜੁ ਨਾਲ ਸੱਚ ਦੇ, ਜੁ ਹੱਕ ਦੇ ਕਰੀਬ ਹੈ। ਭਾਗਾਂ ‘ਚ ਉਸ ਸ਼ਖਸ ਦੇ ਸੂਲੀ ਸਲੀਬ ਹੈ। ਬੈਠਾ ਜਹਾਨ ਜਗਤ ਦੀ ਦੌਲਤ ਸਮੇਟ ਜੋ, ਉਸ ਨੂੰ ਧਨਾਢ ਜਾਣ ਨਾ, ਦਿਲ ਜੇ ਗਰੀਬ ਹੈ। ਰੌਸ਼ਨ ਦਿਮਾਗ਼, ਦਿਲ ‘ਚ ਹੈ, ਖਲਕਤ ਦਰਦ ਜੇ, ਦੇਂਦਾ ਅਦਬ ਤੇ ਜਾਨ ਜੋ, ਸੱਚਾ ਅਦੀਬ ਹੈ। ਫਸਿਆ ਜੁ ਇਸ਼ਕ […]

ਇੰਝ ਕਰ ਨਾ-ਗੀਤ

ਇੰਝ ਕਰ ਨਾ ਕੱਚ ਦੀਆਂ ਵੰਗਾਂ ਜਹੇ ਤੇਰੇ ਵਾਅਦੇ, ਟੁੱਟ ਜਾਂਦੇ ਨੇ ਝੱਟ ਵੇ। ਇੰਝ ਕਰ ਨਾ ਸੱਜਣਾ- ਸੀਨੇ ਵੱਜਦੀ ਸੱਟ ਵੇ। ਇੰਝ ਕਰ ਨਾ…..   ਸਵੇਰ ਦਾ ਵਾਅਦਾ, ਸ਼ਾਮੀਂ ਭੁੱਲ ਜਾਏਂ, ਸ਼ਾਮ ਦਾ ਭੁੱਲ ਜਾਏਂ ਰਾਤੀਂ। ੜੰਗ-ਟਪਾਈ ਨਾ ਕਰ ਸੱਜਣਾ, ਸਰਨਾ ਨਹੀਂ  ਗੱਲੀਂ-ਬਾਤੀਂ। ਤੇਰੇ ਮਿੱਠੇ ਲਾਰਿਆਂ ‘ਚੋਂ ਵੀ ਅਸੀਂ, ਲੈਣਾ ਬਹੁਤ ਕੁਝ ਖੱਟ ਵੇ, […]

ਦੋਹੇ

ਰੋਸ਼ਨ ਦਿਲ ਦਿਮਾਗ ਕਰ, ਆ ਸੂਰਜ ਦੇ ਵੱਲ। ਬਾਹਰ ਹਨੇਰਾ ਸੰਘਣਾ, ਹੂੰਝਣ ਦੀ ਕਰ ਗੱਲ। ਕੈਸੇ ਲੋਕ ਨੇ ਸ਼ਹਿਰ ਦੇ, ਚਾਨਣ ਨਹੀਂ ਪਸੰਦ। ਚਾਨਣ ਆਉਂਦਾ ਦੇਖ ਕੇ, ਕਰਦੇ ਬੂਹੇ ਬੰਦ। ਖੱਬੇ-ਸੱਜੇ ਭਟਕ ਨਾ, ਸਿੱਧੇ ਰਸਤੇ ਚੱਲ। ਸੂਰਜ ਵਰਗੇ ਮਿਤਰਾ, ਚਾਨਣ ਦੀ ਕਰ ਗੱਲ। ਅੱਖਾਂ ਅੱਗੇ ਆ ਰਹੇ, ਚਿਹਰੇ ਕੁਝ ਅਨਭੋਲ। ਆਥਣ ਵੇਲੇ ਫੇਰ ਹੁਣ, ਖੜਾ […]