ਮਿੰਨੀ ਕਹਾਣੀ/ ਫੈਸਲਾ / ਮਹਿੰਦਰ ਸਿੰਘ ਮਾਨ

ਰਮੇਸ਼ ਦਾ ਸੁਖਜਿੰਦਰ ਨਾਲ ਵਿਆਹ ਹੋਏ ਨੂੰ ਪੰਜ ਸਾਲ ਹੋ ਗਏ ਸਨ।ਇਹ ਪੰਜ ਸਾਲ ਰਮੇਸ਼ ਨੇ ਸੁਖਜਿੰਦਰ ਨਾਲ ਨਰਕ ਵਰਗੇ ਬਿਤਾਏ ਸਨ।ਇਸ ਦਾ ਕਾਰਨ ਇਹ ਸੀ ਕਿ ਸੁਖਜਿੰਦਰ ਸਹੁਰੇ ਘਰ ਦੀਆਂ ਸਾਰੀਆਂ ਗੱਲਾਂ ਆਪਣੀ ਮੰਮੀ ਨਾਲ ਸਾਂਝੀਆਂ ਕਰਦੀ ਰਹਿੰਦੀ ਦੀ।ਮੰਮੀ ਉਸ ਨੂੰ ਗਲਤ ਸਲਾਹਾਂ ਦਿੰਦੀ ਰਹਿੰਦੀ ਸੀ,ਜਿਨ੍ਹਾਂ ਨੂੰ ਉਹ ਮੰਨ ਕੇ ਘਰ ਵਿੱਚ ਕਲੇਸ਼ ਪਾਈ […]

‘ਰੰਗਾਂ ਦਾ ਜਾਦੂਗਰ’ / ਸੰਤੋਖ ਭੁੱਲਰ

ਮੇਰੇ ਪਿਆਰੇ ਦੋਸਤੋ,ਤੁਹਾਡੇ ਭੁੱਲਰ ਨੇ ਅੱਜ ਤੋਂ ਪਹਿਲਾਂ ਵਾਰਤਕ ਵਿੱਚ “ਮੇਰਾ ਸਮੁੰਦਰੀ ਸਫ਼ਰਨਾਮਾ ‘ਵੰਝਲੀ’ (ਗ਼ਜ਼ਲਾਂ)ਅਤੇ ਹੋਰ ਕਿਤਾਬਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ। ਹਰ ਲੇਖਕ ਆਪਣੇ ਗਾੜ੍ਹੇ ਲਹੂ ਨਾਲ ਲਿਖਦੈ ਅਤੇ ਨਵੀਆਂ ਪੈੜਾਂ ਪਾਉਂਦਾ ਹੈ। ਕਲਮ ਚਲਾਉਣਾ ਤ੍ਰੇਲ ਤੇ ਤੁਰਨ ਦੀ ਤਰ੍ਹਾਂ ਹੈ।ਤੁਸੀਂ ਅਕਸਰ ਮੇਰੀ ਵਾਰਤਕ ਪੜ੍ਹਦੇ ਰਹਿੰਦੇ ਹੋ।ਹੁਣ ਮੈ, ਕੁੱਝ ਮਹਾਨ ਸਖਸ਼ੀਅਤਾਂ ਬਾਰੇ ਵੱਖਰੀ […]

ਮਿੰਨੀ ਕਹਾਣੀ/ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ / ਮਹਿੰਦਰ ਸਿੰਘ ਮਾਨ

ਰਮਾ ਦੇ ਪਤੀ ਮਨਜੀਤ ਨੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਪੈਨਸ਼ਨਰੀ ਲਾਭਾਂ ਦੇ ਅੱਧੇ ਪੈਸਿਆਂ ਨਾਲ ਮਾਹਿਲ ਪੁਰ ਵਿੱਚ ਇੱਕ 20 ਮਰਲੇ ਦਾ ਪਲਾਟ ਖਰੀਦ ਲਿਆ ਸੀ।ਹੁਣ ਉਹ ਇਸ ਵਿੱਚ ਕੋਠੀ ਬਣਵਾਉਣਾ ਚਾਹੁੰਦੇ ਸਨ।ਰਮਾ ਦੇ ਮਾਸੜ ਨੇ ਲੌਕ ਡਾਊਨ ਲੱਗਣ ਤੋਂ ਪਹਿਲਾਂ ਆਪਣੀ ਕੋਠੀ ਠੇਕੇ ਤੇ ਬਣਵਾਈ ਸੀ।ਹੁਣ ਸਰਕਾਰ ਨੇ ਲੌਕ ਡਾਊਨ ਵਿੱਚ ਕਾਫੀ […]

ਮਿੰਨੀ ਕਹਾਣੀ / ਰੁੜ੍ਹਦੀ ਜਾਂਦੀ ਸ਼ਰਵਣ ਦੀ ਬੈਹਿੰਗੀ / ਰਵਿੰਦਰ ਚੋਟ

                                                                                          ਇਹ ਕਰਫਿਊ ਲੱਗਣ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈ । ਕਰੋਨਾ ਵਾਇਰਸ ਦੀ ਹਸਪਤਾਲਾਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਸੀ। ਲੋਕਾਂ ਦੇ ਮਨਾ ਵਿੱਚ ਦਹਿਸ਼ਤ ਫੈਲ ਰਹੀ ਸੀ। ਸਾਡੇ ਮਰੀਜ਼ ਨੂੰ ਜਲੰਧਰ ਤੋਂ ਜੁਬਾਬ ਮਿਲ ਗਿਆ ਸੀ । ਉਹਨਾਂ ਨੇ ਲੁਧਿਆਣੇ ਦੇ ਵੱਡੇ ਹਸਪਤਾਲ ਲਈ ਰੈਫਰ ਕਰ ਦਿਤਾ ਸੀ। ਜਲੰਧਰੋਂ […]

ਗ਼ਜ਼ਲ/ ਤਰਲੇ ਦੇਖ ਨਾ ਹੁੰਦੇ / ਮਹਿੰਦਰ ਸਿੰਘ ਮਾਨ

ਤਰਲੇ ਦੇਖ ਨਾ ਹੁੰਦੇ ਬੇਰੁਜ਼ਗਾਰਾਂ ਦੇ,ਪਰ ਕੰਨ ਤੇ ਜੂੰ ਨਾ ਸਰਕੇ ਸਰਕਾਰਾਂ ਦੇ।ਮਜ਼ਦੂਰਾਂ ਨੂੰ ਮਜ਼ਦੂਰੀ ਉਹ ਦੇਣ ਕਿਵੇਂ?ਜਦ ਢਿੱਡ ਹੀ ਭਰਦੇ ਨਹੀਂ ਠੇਕੇਦਾਰਾਂ ਦੇ।ਸਾਨੂੰ ਮਿਲਦੀ ਦੋ ਵੇਲੇ ਦੀ ਰੋਟੀ ਨਹੀਂ,ਪਰ ਲਹਿਰਾਂ,ਬਹਿਰਾਂ ਨੇ ਘਰ ਗੱਦਾਰਾਂ ਦੇ।ਸ਼ਾਦੀਆਂ ਤੇ ਜ਼ਿਆਦਾ ਖਰਚਾ ਕਰਨੇ ਵਾਲੇ,ਕਰਜ਼ੇ ਲਾਹ ਨਹੀਂ ਸਕਦੇ ਸ਼ਾਹੂਕਾਰਾਂ ਦੇ।ਜੋ ਸੱਚ ਨੂੰ ਸੱਚ ਕਹਿਣੇ ਦੀ ਹਿੰਮਤ ਰੱਖਣ,ਹਰ ਥਾਂ ਚਰਚੇ ਹੋਣ […]

ਕਹਾਣੀ/ ਬਾਕੀ ਦਾ ਸੱਚ / ਲਾਲ ਸਿੰਘ

ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ । ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ? ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ ਕਦੀ ਵੀ ਘਰ  ਨਹੀਂ ਸੀ ਬੈਠਾ ਉਹ ਲੁਕ ਕੇ ,ਸ਼ਹਿ ਕੇ । ਬੈਠ ਹੀ ਨਹੀਂ […]

ਕਹਾਣੀ/ ਬੂਟਾ ਰਾਮ ਪੂਰਾ ਹੋ ਗਿਐ ! / ਲਾਲ ਸਿੰਘ

    ਕਿੰਨਾ ਈ ਚਿਰ ਤੋਂ ਮੈਂ ਉਸ ਨਾਲ ਦੁਆ-ਸਲਾਮ ਨਹੀਂ ਸੀ ਕੀਤੀ । ਨਾ ਈ ਉਸ ਨੇ ਮੇਰਾ ਰਾਹ ਰੋਕ ਕੇ ,ਮੇਰੇ ਮੇਢੇ ‘ਤੇ ਹੱਥ ਰੱਖ ਕੇ ਹੁਣ ਕਦੀ ਪੁੱਛਿਆ ਸੀ – “ ਕੀ ਹਾਲ ਐ ਭਾਅ ਤੇਰੀ ਪੜ੍ਹਾਈ ਲਿਖਾਈ ਦਾਆ ….? “ ਅਸੀਂ ਜਦ ਦੇ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਸਾਂ ਉਹ ਮੈਨੂੰ […]

ਭਾਰ / ਮਿੰਨੀ ਕਹਾਣੀ / ਮਹਿੰਦਰ ਸਿੰਘ ਮਾਨ

ਭਾਵੇਂ ਕਮਲੇਸ਼ ਦਾ ਵਿਆਹ ਹੋਏ ਨੂੰ ਦੋ ਸਾਲ ਹੋ ਗਏ ਸਨ,ਪਰ ਉਸ ਦੇ ਹਾਲੇ ਕੋਈ ਬੱਚਾ ਨਹੀਂ ਹੋਇਆ ਸੀ। ਉਸ ਦਾ ਪਤੀ ਵੀ ਬੱਚੇ ਲਈ ਬਹੁਤਾ ਉਤਸੁਕ ਨਹੀਂ ਸੀ ਜਾਪਦਾ, ਇਸੇ ਲਈ ਉਸ ਨੇ ਬੱਚੇ ਲਈ ਹਾਲੇ ਕਿਸੇ ਲੇਡੀ ਡਾਕਟਰ ਤੋਂ ਸਲਾਹ ਨਹੀਂ ਸੀ ਲਈ।ਦੂਜੇ ਪਾਸੇ ਉਸ ਦੀ ਜਠਾਣੀ ਪਰਮਜੀਤ ਦੇ ਲਗਾਤਾਰ ਚਾਰ ਕੁੜੀਆਂ ਨੇ […]

ਭਵਿੱਖਬਾਣੀ / ਮਿੰਨੀ ਕਹਾਣੀ/ ਮਹਿੰਦਰ ਸਿੰਘ ਮਾਨ

ਕਰਮ ਸਿੰਘ ਨੇ ਕੱਪੜਿਆਂ ਦੀ ਡੱਗੀ ਨੂੰ ਸਾਈਕਲ ਦੇ ਕੈਰੀਅਰ ‘ਤੇ ਰੱਖ ਕੇ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣ ਪਿੱਛੋਂ ਆਪਣੀ ਪਤਨੀ ਨੂੰ ਆਖਿਆ, “ਬਲਵੀਰ ਕੁਰੇ, ਲਿਆ ਫਿਰ ਰੋਟੀ ਤੇ ਖਾ ਕੇ ਆਪਣੇ ਆਹਰੇ ਲੱਗੀਏ।” “ਹੁਣੇ ਲਿਆਈ ਜੀ।”ਕਹਿ ਕੇ ਉਸ ਦੀ ਪਤਨੀ ਉਸ ਲਈ ਫਟਾ ਫਟ ਰੋਟੀ ਲੈ ਆਈ। ਰੋਟੀ ਖਾਣ ਪਿੱਛੋਂ ਜਦੋਂ ਉਹ ਆਪਣੇ ਘਰ […]

ਮਿੰਨੀ ਕਹਾਣੀ / ਫਿਕਰਾਂ ਦੀ ਪੰਡ / ਮਹਿੰਦਰ ਸਿੰਘ ਮਾਨ

ਅੱਜ ਐਤਵਾਰ ਦਾ ਦਿਨ ਹੋਣ ਕਰਕੇ ਮੈਂ ਸਕੂਲ ਨਹੀਂ ਗਿਆ।ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਖੜਕਾਇਆ ਹੈ।ਮੈਂ ਗੇਟ ਖੋਲ੍ਹ ਕੇ ਦੇਖਿਆ,ਬਾਹਰ ਮੇਰਾ ਵੱਡਾ ਭਰਾ ਖੜਾ ਸੀ।ਉਹ ਪਿੰਡ ਤੋਂ ਮੇਰੀ ਪਤਨੀ ਬਲਜੀਤ ਦੀ ਖਬਰ ਲੈਣ ਆਇਆ ਸੀ, ਜੋ ਕਿ ਦੋ ਮਹੀਨਿਆਂ ਤੋਂ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੀ ਸੀ।ਮੈਂ ਉਸ ਨੂੰ ਆਪਣੀ ਪਤਨੀ ਬਲਜੀਤ ਕੋਲ […]