ਕਵਿਤਾ/ ਕਲਮਾਂ ਵਾਲਿਓ/ਮਲਕੀਅਤ ਸਿੰਘ

ਕਲਮਾਂ ਵਾਲਿਓ ਉੱਠੋ!ਜਾਗੋ!ਹੋਸ਼ ਕਰੋ,ਕਲਮਾਂ ਵਾਲਿਓ। ਜਾਲਮ ਤੋਂ ਨਾ ਡਰੋ, ਕਲਮਾਂ ਵਾਲਿਓ। ਜਿਹੜੀਆਂ ਸਰਕਾਰਾਂ ਜੁਲਮ ਕਰਦੀਆਂ ਉਨ੍ਹਾਂਦੀ ਹਾਮੀ ਨਾ ਭਰੋ ਕਲਮਾਂ ਵਾਲਿਓ। ਗਰੀਬ ਦੀ ਕੁੱਲੀ ਨੂੰ ਫੂਕਦੇ ਜਿਹੜੇ ਅਜਿਹਾ ਦੁੱਖ ਨਾ ਜਰੋ ਕਲਮਾਂ ਵਾਲਿਓ। ਪੂੰਜੀਵਾਦ ਦੀ ਗਰਦਸ਼ ਹੈ ਚੜ੍ਹਦੀ ਰਹੀ ਦੁਸ਼ਮਣ ਤੋਂ ਨਾ ਹਰੋ ਕਲਮਾਂ ਵਾਲਿਓ। ਜ਼ਿੰਦਗੀ ਦੇ ਅੱਰਥ ਜੇ ਸਮਝੇ ਨਾ ਕਾਤਿਲ ਉਨ੍ਹਾਂ ਖਾਤਰ ਨਾ […]

ਗਜ਼ਲ (ਮੇਰੇ ਮੂੰਹ ਤੇ ਮੇਰੇ) /ਹਰਦੀਪ ਬਿਰਦੀ

ਹਰਦੀਪ ਬਿਰਦੀ ਗਜ਼ਲ (ਮੇਰੇ ਮੂੰਹ ਤੇ ਮੇਰੇ) ਮੇਰੇ ਮੂੰਹ ਤੇ ਮੇਰੇ ਹੁੰਦੇ, ਤੇਰੇ ਮੂੰਹ ਤੇ ਤੇਰੇ, ਹੁੰਦੇ ਅੱਜਕਲ੍ਹ ਇਨਸਾਨਾਂ ਦੇ, ਗਿਰਗਟ ਵਰਗੇ ਚਿਹਰੇ। ਜਿਸਦੀ ਮੰਨ ਲਉ ਚੁੱਪ ਕਰਕੇ ਹੀ, ਉਹ ਤਾਂ ਖੁਸ਼ ਹੋ ਜਾਂਦਾ, ਮੰਨੀ ਨਾ ਤੂੰ ਜਿਸਦੀ ਸੱਜਣਾ, ਉਸਨੇ ਬੁੱਲ੍ਹ ਨੇ ਟੇਰੇ। ਥਾਪੜ ਥਾਪੜ ਸੀਨਾ ਕਹਿੰਦੇ,ਅਪਣੀ ਜਾਨ ਦਿਆਂਗੇ, ਭੀੜ ਪਈ ਤੇ ਮੇਰੇ ਨਾ ਉਹ, […]

ਕਵਿਤਾ/ “ਸੋਗ” /ਸਰੂਚੀ ਕੰਬੋਜ਼ 

 “ਸੋਗ” ਦਿਲ ਵਿੱਚ ਸੋਗ ਲਬ ਤੇ ਹਾਸਾ ਰਿਹਾ, ਦੇਂਦਾ ਦੁਨੀਆ ਨੂੰ ਐਦਾਂ ਮੈਂ ਝਾਂਸਾ ਰਿਹਾ। ਦੇਂਦਾ ਦੁਨੀਆ…. ਮੁਸੀਬਤ ਚ’ ਨਾਲ ਨਾ ਕੋਈ ਮੇਰੇ ਖੜਿਆ, ਉਮਰ ਭਰ ਝੂਠਾ ਪਰ ਦਿਲਾਸਾ ਰਿਹਾ। ਦੇਂਦਾ ਦੁਨੀਆ… ਮੈਂ ਸੋਨਾ ਸੀ ਦੁਨੀਆ ਦੇ ਵਿੱਚ ਸਭ ਲਈ, ਇੱਕ ਆਪਣਿਆਂ ਲਈ ਬਸ ਕਾਂਸਾ ਰਿਹਾ। ਦੇਂਦਾ ਦੁਨੀਆ… ਦੋ ਬੋਲ ਪਿਆਰ ਸਿਵਾ ਕੁਝ ਨਾ ਚਾਹਿਆ […]

ਗਜ਼ਲ/ ਹਰਦੀਪ ਬਿਰਦੀ

ਕਰਕੇ ਅਹਿਸਾਨ ਜਤਾਈ ਜਾਂਦੇ। ਉਹ ਵਾਰਮ ਵਾਰ ਸੁਣਾਈ ਜਾਂਦੇ। ਮਾਹਿਰ ਝਗੜੇ ਦੇ ਨੇ ਉਹ ਕਾਫ਼ੀ, ਰਾਈ ਦਾ ਪਹਾੜ ਬਣਾਈ ਜਾਂਦੇ। ਰਸਤਾ ਸਾਰਾ ਖਾਲੀ ਦਿਸਦਾ ਹੈ ਪਰ ਹੌਰਨ ਖੂਬ ਵਜਾਈ ਜਾਂਦੇ। ਮਠਿਆਈ ਦੇ ਨਾਂ ਤੇ ਹਲਵਾਈ, ਖਬਰੇ ਕੀ ਹੈਣ ਖੁਆਈ ਜਾਂਦੇ। ਚਸਕਾ ਮਾੜਾ ਦਾਰੂ ਪੀਣੇ ਦਾ, ਦਾਰੂ ਪੀ ਖੌਰੂ ਪਾਈ ਜਾਂਦੇ। ਸੁਰ ਦਾ ਸਾ ਰੇ ਗਾ […]

ਦੋ ਗ਼ਜ਼ਲਾਂ -ਪ੍ਰੋ: ਜਸਵੰਤ ਸਿੰਘ ਕੈਲਵੀ

(1) ਆਦਮੀ ਤਾਂ ਆਦਮੀ ਹੈ, ਨੇਰ੍ਹ ਹੈ ਨਾ ਚਾਨਣਾ। ਕਾਮਨਾਵਾਂ ਦਾ ਸਮੁੰਦਰ, ਰਿੜਕਦਾ ਕਿਸ ਛਾਨਣਾ? ਤਾਣ ਵੀ ਹੈ, ਹੌਂਸਲਾ ਵੀ, ਬੇਬਸੀ, ਲਾਚਾਰਗੀ, ਖ਼ਾਕ ਅੰਦਰ ਨੂਰ ਇਸਦਾ ਭੇਤ ਕਿਸ ਹੈ ਜਾਨਣਾ? ਸ਼ਬਦ ਸ਼ਕਤੀ ਜ਼ਿੰਦਗੀ ਵਿੱਚ ਭਰ ਰਹੀ ਹੈ ਰੌਸ਼ਨੀ, ਹੈ ਜ਼ਰੂਰੀ ਆਦਮੀ ਦਾ, ਜ਼ਿੰਦਗੀ ਨੂੰ ਜਾਨਣਾ। ਜ਼ਿੰਦਗੀ ਹੈ ਅਸਲ ਉਸਦੀ ਦੋਸਤੋ! ਜਿਸ ਸਿਖਿਆ, ਮਿਹਰ ਉਹਦੀ ਦਾ […]

ਕਵਿਤਾ………ਬੰਦਿਆ

ਜਾਤਾਂ ,ਪਾਤਾਂ , ਵਰਗਾਂ ਦੇ ਵਿੱਚ ਨਾਂ ਤੂੰ ਵੰਡਿਆ ਜਾ ਬੰਦਿਆ , ਜਿੱਥੇ ਦਿੱਸਦਾ ਘਰ ਉਸ ਰੱਬ ਦਾ ਦੇ ਤੂੰ ਸੀਸ ਝੁਕਾ ਬੰਦਿਆ | ਝੂਠ ਬੋਲਣਾਂ ,ਫ਼ਿਤਰਤ ਮਾੜੀ ਸੱਚ ਦੇ ਰਾਹ ਤੇ ਆ ਬੰਦਿਆ , ਸਫਰ ਥੋੜਾ ਜਿਹਾ ਔਖਾ ਹੈ ਪਰ ਐਵੇਂ ਨਾਂ ਘਬਰਾ ਬੰਦਿਆ | ਚੁਗਲੀ, ਨਿੰਦਿਆ ਛੱਡ ਦੇ ਕਰਨੀ ਬਾਜ ਇੰਨਾ ਤੋਂ ਆ […]

ਪੁੱਤ ਦੀ ਨਾ ਧੀ ਦੀ : ਲੋਹੜੀ ਨਵੇਂ ਜੀਅ ਦੀ

ਦਿਨ ਤਿਉਹਾਰ ਕੌਮਾਂ ਦਾ ਸੱਭਿਆਚਾਰਕ ਸਰਮਾਇਆ ਹੁੰਦੇ ਹਨ। ਉਨ੍ਹਾਂ ਦੇ ਸੱਭਿਅਕ ਆਚਾਰ-ਵਿਹਾਰ, ਰਹੂ-ਰੀਤਾਂ ਤੇ ਸਮਾਜਿਕ ਰੁਤਬੇ ਤੇ ਵਿਕਾਸ ਦੀ ਆਰਸੀ ਹੁੰਦੇ ਹਨ। ਪੰਜਾਬੀ ਸ਼ਾਨਾਮੱਤੀ ਸੱਭਿਅਕ ਵਿਕਾਸ ਦਾ ਇਤਿਹਾਸ ਰੱਖਦੇ ਹਨ। ਇਸ ਦੀ ਅਕਾਸੀ ਉਨ੍ਹਾਂ ਵੱਲੋਂ ਪੂਰੀ ਸ਼ਾਨੋਂ-ਸ਼ੌਕਤ, ਜਾਹੋ-ਜਲਾਲ ਤੇ ਹੁਲਾਲ ਨਾਲ ਮਨਾਏ ਜਾਂਦੇ ਤਿਉਹਾਰਾਂ `ਚੋਂ ਬਾ-ਖੂਬ ਹੁੰਦੀ ਹੈ। ਲੋਹੜੀ ਵੀ ਇਨ੍ਹਾਂ ਤਿਉਹਾਰਾਂ `ਚੋਂ ਹੀ ਹੈ। […]

ਗਜ਼ਲ…….ਮਾਪੇ ਤੱਕਦੇ ਰਹਿੰਦੇ ਬੱਚੇ ਤੁਰ ਜਾਂਦੇ ਨੇ …….. ਹਰਦੀਪ ਬਿਰਦੀ

  ਮਾਪੇ ਤੱਕਦੇ ਰਹਿੰਦੇ ਬੱਚੇ ਤੁਰ ਜਾਂਦੇ ਨੇ। ਪਰਬਤ ਵਰਗੇ ਨਸ਼ਿਆਂ ਕਰਕੇ ਖੁਰ ਜਾਂਦੇ ਨੇ। ਦਿਲ ਦੇ ਫੱਟ ਨਾ ਪੁਰਦੇ ਬੱਚਿਆਂ ਦੀ ਮੌਤਾਂ ਦੇ, ਬਾਕੀ ਸਾਰੇ ਫੱਟ ਤਾਂ ਫਿਰ ਵੀ ਪੁਰ ਜਾਂਦੇ ਨੇ। ਮਿਲਦੀਆਂ ਦਾਤਾਂ ਸੁਰ ਵਾਲੀਆਂ ਵਿਰਲੇ ਹੀ। ਚੰਗੇ ਉਹ ਜੋ ਹੋਰਾਂ ਨੂੰ ਦੇ ਗੁਰ ਜਾਂਦੇ ਨੇ। ਬਹਿ ਜਾਂਦਾ ਹੈ ਉਹ ਤਾਂ ਚੁੱਕ ਕਲਮ […]

ਕਵਿਤਾ…..ਨਵੇਂ ਸਾਲ ਦਾ ਸੂਰਜ….ਮਲਕੀਅਤ ਸਿੰਘ “ਸੁਹਲ”

ਨਵੇਂ ਸਾਲ ਦਾ ਸੂਰਜ ਮਲਕੀਅਤ ਸਿੰਘ “ਸੁਹਲ” ਨਵੇਂ ਸਾਲ ਦਾ ਸੂਰਜ ਵੇਖੋ ਕੀ ਕੀ ਰੰਗ ਵਿਖਾਵੇਗਾ। ਰੁੜ੍ਹਦੀ ਨਸਿ਼ਆਂ ਵਿਚ ਜਵਾਨੀ ਹੁਣ ਵੇਖੋ! ਕਿਵੇਂ ਬਚਾਵੇਗਾ। ਦੇਸ ਼ ਮੇਰੇ ਨੂੰ ਖ਼ੋਰਾ ਲਗਾ ਇਸ ਦਾ ਕੋਈ ਇਲਾਜ ਕਰੋ। ਗੀਤ ਅਮਨ ਦੇ ਗਾਉਂਦੇ ਰਹੋ ਸਾਂਝਾਂ ਦਾ ਆਗਾਜ਼ ਕਰੋ। ਗੁਰਬੱਤ ਦੀ ਜੋ ਨੀਂਦਰ ਸੁੱਤੇ ਉਹਨਾਂ ਤਾਈੰਂ ਜਗਾਵੇਗਾ, ਨਵੇਂ ਸਾਲ ਦਾ […]