ਪੰਜਾਬ ‘ਚ ਮੁੱਢਲੀ ਸਕੂਲੀ ਸਿੱਖਿਆ, ਪ੍ਰਬੰਧਨ ‘ਤੇ ਉਠ ਰਹੇ ਸਵਾਲ/ ਗੁਰਮੀਤ ਸਿੰਘ ਪਲਾਹੀ

ਇਸ ਸਮੇਂ ਪੰਜਾਬ ਦਾ ਸਿੱਖਿਆ ਵਿਭਾਗ, ਪੰਜਾਬ  ਦੇ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਾਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਪਿਛਲੇ  ਦੋ ਸਾਲਾਂ ‘ਚ ਸਰਕਾਰੀ ਸਕੂਲਾਂ ਦੇ ਸਿੱਖਿਆ ਬੋਰਡ ਦੇ ਨਤੀਜੇ ਸੁਧਾਰਨ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ  ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਸਿੱਖਿਆ ਵਿਭਾਗ ਵਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਇਹਨਾ ਵਿੱਚ ਸੁਧਾਰ ਹੋ […]

ਟੈਲੀਵਿਜ਼ਨ ਬਹਿਸਾਂ: ਤਰਕ ਤੋਂ ਕੋਹਾਂ ਦੂਰ/ਡਾ. ਸੁਖਦੇਵ ਸਿੰਘ

ਬੀਤੀ 12 ਅਗਸਤ ਨੂੰ ਇਕ ਟੈਲੀਵਿਜ਼ਨ ਬਹਿਸ ਤੋਂ ਬਾਅਦ ਇਕ ਰਾਜਨੀਤਕ ਨੇਤਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਗਈ। ਭਾਵੇਂ ਮੌਤ ਦੇ ਕਾਰਨਾਂ ਬਾਰੇ ਵੱਖ ਵੱਖ ਮੱਤ ਹਨ ਪਰ ਏਸ ਨੇ ਟੀਵੀ ਬਹਿਸਾਂ ਦੇ ਮਜ਼ਬੂਨਾਂ, ਵਿਚਾਰ ਵਟਾਂਦਰੇ ਦੇ ਢੰਗਾਂ, ਬੋਲੀ ਜਾਂਦੀ ਉਤੇਜਕ ਤੇ ਜ਼ਹਿਰੀਲੀ ਸ਼ਬਦਾਵਲੀ, ਸਰੀਰਕ ਹਾਵ-ਭਾਵ, ਬਹਿਸ ਕਰਾਉਣ ਵਾਲੇ ਐਂਕਰਾਂ ਵੱਲੋਂ ਪੁੱਛੇ ਜਾਣ […]

ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ: ਸਰਕਾਰ ਤੇ ਸਮਾਜ ਦੇ ਜਾਗਣ ਦਾ ਵੇਲ਼ਾ/ਡਾ. ਗਿਆਨ ਸਿੰਘ

ਭਾਰਤ ਵਿਚ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ 2017, 2018 ਅਤੇ 2019 ਦੌਰਾਨ ਕੀਤੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਨੈਸ਼ਨਲ ਕ੍ਰਾਇਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਨੇ ਹਾਲ ਵਿਚ ਹੀ ਬਹੁਤ ਦੇਰ ਕਰਕੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਤੋਂ ਸਰਕਾਰ ਅਤੇ ਸਮਾਜ ਦੇ ਜਾਗਣ ਲਈ ਬਹੁਤ ਜ਼ਬਰਦਸਤ ਸੁਨੇਹੇ ਮਿਲਦੇ ਹਨ। ਕਿਸੇ ਵਿਅਕਤੀ ਦੁਆਰਾ ਕੀਤੀ ਖ਼ੁਦਕੁਸ਼ੀ ਦੀ ਖ਼ਬਰ ਮਨਾਂ ਨੂੰ […]

ਰੇਲਵੇ ਦਾ ਨਿੱਜੀਕਰਣ/ ਦਰਸ਼ਨ ਸਿੰਘ ਰਿਆੜ

ਭਾਰਤੀ ਰੇਲਵੇ ਦੁਨੀਆਂ ਦਾ ਸਭ ਤੋਂ ਵੱਡਾ ਨੈਟਵਰਕ ਹੈ।ਇਸ ਰਾਹੀਂ ਭਾਰਤ ਵਿੱਚ ਰੋਜਾਨਾ 2 ਕਰੋੜ ਤੇ 50 ਲੱਖ ਤੋਂ ਵੀ ਵੱਧ ਲੋਕ ਸਫਰ ਕਰਦੇ ਹਨ।ਇਹ ਲੋਕ ਰੇਲ ਰਾਹੀਂ ਦੂਰ ਦੁਰਾਡੇ ਜਾ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ ਅਤੇ ਰੋਟੀ ਰੋਜੀ ਕਮਾਉਣ ਲਈ ਵੀ ਰੇਲਵੇ ਇਨ੍ਹਾਂ ਲੋਕਾਂ ਦਾ ਵੱਡਾ ਸਹਾਰਾ ਹੈ।ਮਾਸਕ ਟਿਕਟਾਂ ਅਤੇ ਸਟੂਡੈਂਟ ਪਾਸਾਂ ਰਾਹੀਂ […]

ਚੀਨ ਦੀਆਂ ਵਿਸਤਾਰਵਾਦੀ ਖਾਹਸ਼ਾਂ ਤੋਂ ਸਾਰੀ ਦੁਨੀਆਂ ਦੁਖੀ/ਜੀ. ਪਾਰਥਾਸਾਰਥੀ

ਕਿਸੇ ਦੇਸ਼ ਦੀ ਤਾਕਤ ਅਤੇ ਠਰੰਮੇ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਉਸ ਦੇ ਲੋਕ ਚੁਣੌਤੀਆਂ ਜਾਂ ਵੰਗਾਰਾਂ ਦੇ ਸਾਹਮਣੇ ਆਪਣੇ ਸਾਹਸ ਤੇ ਹੌਸਲੇ ਦਾ ਮੁਜ਼ਾਹਰਾ ਕਰਦੇ ਹਨ। ਭਾਰਤ ਦੇ ਲੋਕਾਂ ਨੂੰ ਆਪਣੇ ਹਾਲੀਆ ਇਤਿਹਾਸ ਦੀ ਸਭ ਤੋਂ ਵੱਡੀ ਚੁਣੌਤੀ ਦਾ ਉਦੋਂ ਸਾਹਮਣਾ ਕਰਨਾ ਪਿਆ ਸੀ ਜਦੋਂ ਸਮੁੱਚਾ ਦੇਸ਼ ਇਕ ਘਾਤਕ ਫਲੂ ਦੀ ਮਹਾਮਾਰੀ ਦੀ […]

ਕੇਂਦਰ ਸਰਕਾਰ ਖੇਤੀ ਕਰਜ਼ੇ ਮੁਆਫ਼ ਕਰੇ /ਡਾ. ਸ.ਸ. ਛੀਨਾ

ਅੰਗਰੇਜ਼ ਅਧਿਕਾਰੀ ਸ੍ਰੀ ਡਾਰਲਿੰਗ ਨੇ 1904 ਵਿਚ ਭਾਰਤੀ ਕਿਸਾਨੀ ਬਾਰੇ ਟਿੱਪਣੀ ਕੀਤੀ ਸੀ ਕਿ ਭਾਰਤੀ ਕਿਸਾਨ ‘ਕਰਜ਼ੇ ਵਿਚ ਜਨਮ ਲੈਂਦਾ ਹੈ, ਕਰਜ਼ੇ ਵਿਚ ਜਿਉਂਦਾ ਹੈ ਅਤੇ ਕਰਜ਼ੇ ਵਿਚ ਹੀ ਮਰ ਜਾਂਦਾ ਹੈ।’ ਇਸ ਤੋਂ ਬਾਅਦ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਜਾਲ ਤੋਂ ਮੁਕਤ ਕਰਨ ਲਈ ਸਹਿਕਾਰੀ ਕਰਜ਼ਾ ਸਭਾਵਾਂ ਬਣਾਈਆਂ, ਸਰ ਛੋਟੂ ਰਾਮ ਨੇ ਕਿਸਾਨਾਂ ਨੂੰ ਕਰਜ਼ਾ […]

ਪੰਜਾਬੀ ਦੀ ਮੌਜੂਦਾ ਦਸ਼ਾ ਤੇ ਦਿਸ਼ਾ / ਦਰਸ਼ਨ ਸਿੰਘ ਰਿਆੜ

ਭਾਸ਼ਾ ਕਿਸੇ ਵੀ ਮਨੁੱਖ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੁੱਖ ਸਾਧਨ ਹੁੰਦਾ ਹੈ।ਇਹ ਭਾਸ਼ਾਵਾਂ ਕੌਮਾਂ ਤੇ ਦੇਸ਼ਾਂ ਦੀ ਤਰਜ਼ਮਾਨੀ ਕਰਦੀਆਂ ਵਿਸ਼ਵ ਵਿੱਚ ਆਪਣਾ ਅਹਿਮ ਸਥਾਨ ਬਣਾ ਲੈਂਦੀਆਂ ਹਨ।ਭਾਸ਼ਾਵਾਂ ਤੇ ਉਪ ਭਾਸ਼ਾਵਾਂ ਵੱਖ ਵੱਖ ਭੂੰਗੋਲਿਕ ਖੇਤਰਾਂ ਵਿੱਚ ਆਪਣੀ ਵਿਸ਼ੇਸ਼ ਥਾਂ ਹੁੰਦਾ ਹੈ।ਵਿਸ਼ਵ ਪੱਧਰ ਤੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਅੱਜਕੱਲ ਲੱਗਭੱਗ 6500 ਭਾਸ਼ਾਵਾਂ ਬੋਲੀਆਂ […]

ਭਾਰਤੀ ਅਰਥਚਾਰੇ ਦਾ ਗੰਭੀਰ ਸੰਕਟ ਤੇ ਰਾਜਨੀਤਕ ਖ਼ਲਾਅ/ਮੋਹਨ ਸਿੰਘ (ਡਾ.)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇ ‘ਅੱਛੇ ਦਿਨ ਆਉਣ’ ਦੇ ਸੁਪਨੇ ਵੇਚਣ ਦੇ ਬਾਵਜੂਦ ਭਾਰਤ ਦੀ ਆਰਥਿਕ ਹਾਲਤ ਲਗਾਤਾਰ ਵਿਗੜ ਰਹੀ ਹੈ। ਸਾਲ 2020-21 ਦੀ ਪਹਿਲੀ ਤਿਮਾਹੀ ਦੇ ਅੰਕੜੇ ਭਾਰਤੀ ਅਰਥਚਾਰੇ ਦੀ ਨਿਰਸ਼ਾਜਨਕ ਹਾਲਤ ਪੇਸ਼ ਕਰਦੇ ਹਨ। ਇਨ੍ਹਾਂ ਅਨੁਸਾਰ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਪਿਛਲੇ ਸਾਲ ਨਾਲੋਂ 23.9 ਪ੍ਰਤੀਸ਼ਤ ਘਟ ਗਈ। ਇਹ ਦੁਨੀਆਂ ਭਰ […]

ਨਿੱਜੀਕਰਨ ਭਾਰਤ ਦੀ ਅਜ਼ਾਦੀ ਤੇ ਪ੍ਰਭੂਸੱਤਾ ਲਈ ਖਤਰਾ/ ਐਸ ਐਲ ਵਿਰਦੀ ਐਡਵੋਕੇਟ

ਸਮੁੱਚੇ ਵਿਸ਼ਵ ਉੱਤੇ ਅੱਜ ਨਿਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦਾ ਭੂਤ ਸਵਾਰ ਹੈ। ਭਾਰਤ ਵੀ ਨਿੱਜੀਕਰਨ ਵਲ ਬੜੀ ਤੇਜੀ ਨਾਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣ ਹੈ ਕਿ ਇਸ ਨਾਲ ਵਿਕਾਸ ਦੀ ਗਤੀ ਤੇਜ਼ ਹੋ ਜਾਵੇਗੀ, ਜਿਸ ਦਾ ਲਾਭ ਗਰੀਬ ਤੋਂ ਗਰੀਬ ਨੂੰ ਵੀ ਪਹੁੰਚੇਗਾ। ਆਰਥਿਕ ਸਥਿਤੀ ਮਜ਼ਬੂਤ ਹੋਵੇਗੀ, ਰੁਜ਼ਗਾਰ ਵਧੇਗਾ, ਗਰੀਬੀ ਤੇਜੀ […]

ਸੰਸਦ ਇਜਲਾਸ ’ਚ ਲੋਕ ਵਿਰੋਧੀ ਕਾਨੂੰਨਾਂ ਦਾ ਪਾਸ ਹੋਣਾ ਅਤਿਅੰਤ ਘਾਤਕ / ਗੁਰਮੀਤ ਸਿੰਘ ਪਲਾਹੀ

ਦੇਸ਼ ਜਲ ਰਹਾ ਹੈ – ਨੀਰੋ ਬੰਸਰੀ ਬਜਾ ਰਹਾ ਹੈ! ਅੱਜ, ਜਦੋਂ ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਮੁਤਾਬਿਕ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖ ਨਾਲ ਜੂਝਣ ਵਾਲਿਆਂ ਦੀ ਸੰਖਿਆ ਇਸ ਸਾਲ ਦੁਗਣੀ ਹੋ ਕੇ 26.5 ਕਰੋੜ ਹੋ ਜਾਣ ਦਾ ਖਦਸ਼ਾ ਹੈ, ਕਰੋਨਾ ਮਹਾਂਮਾਰੀ ਨੇ ਆਰਥਿਕ ਨਾ-ਬਰਾਬਰੀ ਹੋਰ ਵਧਾ ਦਿੱਤੀ ਹੈ, ਭੋਜਨ ਤੱਕ ਪਹੁੰਚ ਮੁਸ਼ਕਿਲ ਹੋ […]