ਮਹਾਨ ਸ਼ਾਇਰ ਤੇ ਆਲੋਚਕ ਫਿਰਾਕ ਗੋਰਖਪੁਰੀ/ਅੱਬਾਸ ਧਾਲੀਵਾਲ

ਉਰਦੂ ਸਾਹਿਤ ਵਿੱਚ ਵੀਹਵੀਂ ਸਦੀ ਦੇ ਸ਼ਾਇਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਰਦੂ ਜ਼ੁਬਾਨ ਵਿਚ ਪਹਿਲੀ ਵਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਫਿਰਾਕ ਗੋਰਖਪੁਰੀ ਦਾ ਨਾਂ ਵਿਸ਼ੇਸ਼ ਰੂਪ ਵਿੱਚ ਲਿਆ ਜਾਂਦਾ ਹੈ। ਉਨ੍ਹਾਂ ਨੇ ਸ਼ਾਇਰੀ ਦੇ ਮੈਦਾਨ ਮੱਲਾਂ ਮਾਰੀਆਂ ਅਤੇ ਸਾਹਿਤ ਦੇ ਖੇਤਰ ਵਿੱਚ ਬਤੌਰ ਆਲੋਚਕ ਵੀ ਵਡਮੁੱਲਾ ਯੋਗਦਾਨ ਪਾਇਆ।  ਫਿਰਾਕ ਦਾ ਜਨਮ 28 […]

ਨੀਲੀਬਾਰ ਦਾ ਮੁਜ਼ਾਰਾ ਘੋਲ

ਚਰੰਜੀ ਲਾਲ ਕੰਗਣੀਵਾਲ ਸੰਘਰਸ਼ ਦੀ ਗਾਥਾ ਕਿਰਤੀ’ ਅਖ਼ਬਾਰ ਨੇ ਪੰਜਾਬ ਵਿੱਚ ‘ਕਿਰਤੀ ਪਾਰਟੀ’ ਨੂੰ ਜਨਮ ਦਿੱਤਾ। ਇਹ ਪਾਰਟੀ ਮਾਰਕਸਵਾਦੀ ਸਿਧਾਂਤ ਨੂੰ ਪਰਨਾਈ ਗਈ ਸੀ ਅਤੇ ਇਸ ਨੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਇਨਕਲਾਬੀ ਲਹਿਰ ਵਿੱਚ ਸੰਗਠਤ ਕਰਨ ਦਾ ਬੀੜਾ ਚੁੱਕਿਆ। ਕਿਰਤੀ ਪਾਰਟੀ ਨੇ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ […]

ਕਿਸਾਨ ਮੋਰਚਿਆਂ ਦਾ ਇਤਿਹਾਸ

ਬਾਰ ਦੀ ਆਬਾਦਕਾਰੀ ਅਤੇ ਵੀਹਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ ਗੁਰਦੇਵ ਸਿੰਘ ਸਿੱਧੂ ਲੋਕ ਲਹਿਰ ਉਨੀਂਵੀਂ ਸਦੀ ਦੌਰਾਨ ਪੰਜਾਬ ਦੇ ਪੱਛਮੀ ਇਲਾਕੇ ਵਿਚ ਦਰਿਆ ਜਿਹਲਮ ਅਤੇ ਦਰਿਆ ਸਤਲੁਜ ਦੇ ਦਰਮਿਆਨ ਜ਼ਿਲ੍ਹਾ ਸ਼ਾਹਪੁਰ, ਝੰਗ ਅਤੇ ਮਿੰਟਗੁਮਰੀ ਦਾ ਵਿਸ਼ਾਲ ਮਾਰੂਥਲੀ ਇਲਾਕਾ ਸੀ। ਇਸ ਇਲਾਕੇ ਵਿਚ ਬਾਰਸ਼ ਐਵੇਂ ਨਾਂ-ਮਾਤਰ ਭਾਵ ਸਾਲ ਵਿਚ ਔਸਤਨ ਪੰਜ ਇੰਚ ਹੁੰਦੀ ਸੀ ਜਿਸ […]

ਕਿਸਾਨ ਮੋਰਚਿਆਂ ਦਾ ਇਤਿਹਾਸ

ਪੈਪਸੂ ਦੀ ਮੁਜ਼ਾਰਾ ਲਹਿਰ/ਡਾ. ਬਲਵਿੰਦਰ ਸਿੰਘ ਲੋਕ ਘੋਲ ਪੈਪਸੂ ਦੀ ਮੁਜ਼ਾਰਾ ਲਹਿਰ ਪੰਜਾਬ ਦੀਆਂ ਰਿਆਸਤਾਂ ਵਿੱਚ ਕਿਸਾਨੀ ਸੰਘਰਸ਼ ਦੇ ਗੌਰਵਮਈ ਇਤਿਹਾਸਕ ਵਿਰਸੇ ਨਾਲ ਸੰਬੰਧਿਤ ਹੈ। ਇਸ ਲਹਿਰ ਨੇ ਬਹੁਤ ਹੀ ਸੀਮਤ ਸਾਧਨਾਂ ਰਾਹੀਂ ਰਜਵਾੜਾਸ਼ਾਹੀ ਤੇ ਬਿਸਵੇਦਾਰੀ ਵੱਲੋਂ ਕੀਤੇ ਜਾਂਦੇ ਸ਼ੋਸ਼ਣ ਖ਼ਿਲਾਫ਼ ਸ਼ਾਨਦਾਰ ਸੰਘਰਸ਼ ਲੜਿਆ ਸੀ। ਇਸ ਸੰਘਰਸ਼ ਦੌਰਾਨ ਰਿਆਸਤੀ ਹਾਕਮ ਤੇ ਬਿਸਵੇਦਾਰ ਮੁਜ਼ਾਰਿਆਂ ਉੱਤੇ ਅਥਾਹ […]

ਅੰਮ੍ਰਿਤਸਰ ਦਾ ਕਿਸਾਨ ਮੋਰਚਾ/ਚਰੰਜੀ ਲਾਲ ਕੰਗਣੀਵਾਲ

ਅੰਮ੍ਰਿਤਸਰ ਦਾ ਮੋਰਚਾ ਪੰਜਾਬ ਦੀ ਕਿਸਾਨੀ ਦੇ ਇਤਿਹਾਸ ਦਾ ਪਹਿਲਾ ਮਹੱਤਵਪੂਰਨ ਕਾਂਡ ਹੈ ਜਿਸ ਨੇ ਆਪਣੀ ਜਥੇਬੰਦਕ ਤਾਕਤ ਨਾਲ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ। ਅੰਮ੍ਰਿਤਸਰ ਬੰਦੋਬਸਤ ਲਾਗੂ ਹੋਣ ਨਾਲ ਮਾਲੀਏ ਵਿਚ 20 ਫ਼ੀਸਦੀ ਵਾਧਾ ਹੋ ਜਾਣਾ ਸੀ। ਕਿਸਾਨਾਂ ਵੱਲੋਂ ਆਪਣੇ ਖ਼ਰਚ ਨਾਲ ਲਾਏ ਖੂਹਾਂ ਉੱਪਰ ਵੀ ਅਤੇ ਸ਼ਾਮਲਾਤਾਂ ਤੇ ਬੰਜਰ ਜ਼ਮੀਨਾਂ ਉੱਪਰ […]

ਪ੍ਰਵਾਸੀ ਪੰਜਾਬੀ-ਜਿਹਨਾ ਉਤੇ ਮਾਣ ਪੰਜਾਬੀਆਂ ਨੂੰ/ ਗੁਰਮੀਤ ਸਿੰਘ ਪਲਾਹੀ

ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ਭਾਵੇਂ ਆਪਣੀ ਜਨਮ ਭੂਮੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਣਾਇਆ ਹੋਇਆ ਹੈ, ਪਰ ਉਹ ਜਿਸ ਵੀ ਮੁਲਕ ਦੇ ਸ਼ਹਿਰੀ ਹਨ, ਉਹਨਾ ਨੇ ਉਸ ਮੁਲਕ ਨੂੰ ਆਪਣਾ ਦੇਸ਼ ਮੰਨਿਆ ਹੋਇਆ ਹੈ ਅਤੇ ਉਸੇ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਉਹ ਤਤਪਰ ਦਿਸਦੇ ਹਨ ਅਤੇ ਆਪਣੀ ਕਰਮ ਭੂਮੀ ‘ਚ ਵੱਡੀ ਪ੍ਰਾਪਤੀਆਂ ਕਰਦੇ […]

ਭਾਰਤ ਦੇਸ਼ ਦੀ ਦਸ਼ਾ ਅਤੇ ਭਾਰਤੀ ਹਕੂਮਤ ਦੀ ਦਿਸ਼ਾ ਕਿਧਰ ਨੂੰ? / ਗੁਰਮੀਤ ਸਿੰਘ ਪਲਾਹੀ

ਅਡਾਨੀਆਂ, ਅੰਬਾਨੀਆਂ ਦੀ ਸਰਪ੍ਰਸਤੀ ਨਾਲ ਚਲ ਰਹੀ ਮੌਜੂਦਾ ਹਕੂਮਤ ਵੇਲੇ ਭਾਰਤ ਦੇਸ਼ ਦੀ ਦਸ਼ਾ ਲਗਾਤਾਰ ਵਿਗੜ ਰਹੀ ਹੈ। ਇਹ ਵਿਗਾੜ ਆਰਥਿਕ ਵੀ ਹੈ ਅਤੇ ਆਰਥਿਕ ਪਾੜੇ ਦਾ ਵੀ ਹੈ। ਇਹ ਵਿਗਾੜ ਸਮਾਜਿਕ ਵੀ ਹੈ ਅਤੇ ਸਮਾਜਿਕ ਪਾੜੇ ਦਾ ਵੀ ਹੈ। ਇਹ ਵਿਗਾੜ ਸਿਆਸੀ ਵੀ ਹੈ ਅਤੇ ਸਿਆਸੀ ਸੰਕਟ ਦਾ ਵੀ ਹੈ। ਉਪਰੋਂ-ਉਪਰੋਂ ਤਾਂ ਦੇਸ਼ ਦੀ […]

ਸੰਸਾਰ ਵਿਚ ਜਮਹੂਰੀਅਤ ਨੂੰ ਦਰਪੇਸ਼ ਸੰਕਟ

ਡਾ. ਕੁਲਦੀਪ ਸਿੰਘ 2020 ਵਿਚ ਵੀ-ਡੈਮ (ਵਰਾਇਟੀਜ਼ ਆਫ਼ ਡੈਮੋਕ੍ਰੇਸੀ) ਇੰਸਟੀਚਿਊਟ ਦੀ ਰਿਪੋਰਟ ਆਈ ਹੈ ਜਿਸ ਦਾ ਸਿਰਲੇਖ ‘ਤਾਨਾਸ਼ਾਹੀ ਵੱਲ ਵਧਦੇ ਕਦਮ ਅਤੇ ਇਸ ਖ਼ਿਲਾਫ਼ ਵਿਦਰੋਹਾਂ ਵਿਚ ਤੇਜ਼ੀ’ ਹੈ। ਇਹ ਰਿਪੋਰਟ 2009 ਤੋਂ 2019 ਤੱਕ ਦੇ ਸੰਘਰਸ਼ਾਂ ਅਤੇ ਵਿਰੋਧਾਂ ਦੇ ਵਿਸ਼ਲੇਸ਼ਣਾਂ ਉੱਪਰ ਆਧਾਰਿਤ ਹੈ। ਇਸ ਵਿਚ ਲਿਖਿਆ ਹੈ: “2001 ਤੋਂ ਲਗਾਤਾਰ ਸੰਸਾਰ ਪੱਧਰ ਤੇ ਵੱਖ ਵੱਖ […]

ਯਕੀਨੀ ਮੰਡੀਕਰਨ ਨਾਲ ਹੀ ਖੇਤੀ ਵੰਨ-ਸਵੰਨਤਾ ਸੰਭਵ

ਡਾ. ਸ ਸ ਛੀਨਾ ਪੰਜਾਬ ਨੂੰ ਦੇਸ਼ ਦੀ ‘ਫਾਰਮ ਸਟੇਟ’ ਕਿਹਾ ਜਾਂਦਾ ਹੈ ਕਿਉਂ ਜੋ ਇਸ ਦੇ ਕੁੱਲ ਖੇਤਰ ਉੱਤੇ ਹੀ ਖੇਤੀ ਕੀਤੀ ਜਾ ਸਕਦੀ ਹੈ, ਜਦੋਂਕਿ ਭਾਰਤ ਪੱਧਰ ਤੇ ਸਿਰਫ਼ 46 ਫ਼ੀਸਦੀ ਖੇਤਰ ਖੇਤੀ ਯੋਗ ਹੈ। ਇਸ ਪ੍ਰਾਂਤ ਦੇ 99 ਫ਼ੀਸਦੀ ਖੇਤਰ ਨੂੰ ਸਿੰਜਾਈ ਸਹੂਲਤਾਂ ਪ੍ਰਾਪਤ ਹਨ, ਜਦੋਂਕਿ ਦੇਸ਼ ਦੀ ਪੱਧਰ ਤੇ ਇਹ ਸਿਰਫ਼ […]