ਕਰੋਨਾ ਮਰੀਜ਼ਾਂ ਦੀ ਸਿਹਤਯਾਬੀ ’ਚ ਭਾਰਤ ਮੋਹਰੀ

ਨਵੀਂ ਦਿੱਲੀ, 19 ਸਤੰਬਰ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਨੇ ਕਰੋਨਾ ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਮਾਮਲੇ ’ਚ ਵੱਡੀ ਪ੍ਰਾਪਤੀ ਕਰਦਿਆਂ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਤੇ ਹੁਣ ਭਾਰਤ ਇਸ ਮਾਮਲੇ ’ਚ ਦੁਨੀਆਂ ਭਰ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ’ਚ ਹੁਣ ਤੱਕ 42,08,431 ਕਰੋਨਾ […]

ਕਾਂਗਰਸੀ ਨੇਤਾਵਾਂ ਨੇ ਸੰਗਠਨਾਤਮਕ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਭਲਕੇ ਬੁਲਾਈ ਅਹਿਮ ਮੀਟਿੰਗ

ਨਵੀਂ ਦਿੱਲੀ : ਸੰਸਦ ‘ਚ ਚੱਲ ਰਹੇ ਮੌਨਸੂਨ ਸੈਸ਼ਨ ਦੇ ਵਿਚਕਾਰ ਕਾਂਗਰਸ ਨੇ ਭਲਕੇ ਇਕ ਮਹੱਤਵਪੂਰਨ ਬੈਠਕ ਬੁਲਾਈ ਹੈ। ਇਸ ਮਹੱਤਵਪੂਰਨ ਮੀਟਿੰਗ ‘ਚ ਕਾਂਗਰਸ ਪਾਰਟੀ ਦੇ ਅੰਦਰ ਸੰਗਠਨਾਤਮਕ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਸੰਸਦ ‘ਚ ਮੌਨਸੂਨ ਦੇ ਚੱਲ ਰਹੇ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਨੇ ਸਕੱਤਰ-ਜਨਰਲ ਤੇ ਸੂਬਾ ਇੰਚਾਰਜ ਨੂੰ ਇਸ ਬੈਠਕ ‘ਚ […]

ਮਾਨ ਨੇ ਕਵਿਤਾ ਰਾਹੀਂ ਮੋਦੀ ਸਰਕਾਰ ਤੇ ਕੈਪਟਨ ਅਮਰਿੰਦਰ ‘ਤੇ ਕੱਸਿਆ ਤਨਜ਼

ਆਮ ਆਦਮੀ ਪਾਰਟੀ ਦੇ ਪੰਜਾਬ ਤੇ ਸੰਸਦ ਮੈਂਬਰ ਪ੍ਰਧਾਨ ਭਗਵੰਤ ਮਾਨ ਨੇ ਰਾਜ ਸਭਾ ‘ਚ ਮੋਦੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਇਕ ਕਵਿਤਾ ਰਾਹੀਂ ਤਨਜ਼ ਕੱਸਿਆ ਹੈ। ਇਸ ਨੂੰ ਆਪਣੀ ਫੇਸਬੁੱਕ ‘ਤੇ ਵੀ ਸ਼ੇਅਰ ਕੀਤਾ ਹੈ। ਭਗਵੰਤ ਮਾਨ ਨੇ ਕਿਹਾ, ‘ਦੇਸ਼ ਦੀ GDP ਮਾਈਨਸ ਹੈ, ਤੇ ਸਰਕਾਰ ਹਰ ਮੁੱਦੇ ਪਰ ਸਾਇਲਨਸ ਹੈ, ਅੱਜ ਕੱਲ੍ਹ […]

ਔਕਲੈਂਡ ਦੇ ‘ਹਾਰਬਰ ਬ੍ਰਿਜ’ ਉਤੇ 127 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੇ ਡਿਲਿਵਰੀ ਟਰੱਕ ਪਲਟਾਏ

-3-4 ਲੇਨਜ਼ ਹਫਤੇ ਤੱਕ ਰੁਕੀਆਂ-ਢਾਂਚੇ ਦੀ ਹੋਵੇਗੀ ਜਾਂਚ-ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ 19 ਸਤੰਬਰ -ਕੁਦਰਤ ਦੀ ਸ਼ਕਤੀ ਦੇ ਝਲਕਾਰੇ ਕਈ ਵਾਰ ਵੇਖਣ ਨੂੰ ਮਿਲਦੇ ਹਨ। ਬੀਤੇ ਕੱਲ੍ਹ 11 ਕੁ ਵਜੇ ਔਕਲੈਂਡ ਦੇ 61 ਸਾਲਾ ਪੁਰਾਣੇ ਹਾਰਬਰ ਬ੍ਰਿਜ (30 ਮਈ 1959) ਦਾ ਢਾਂਚਾ ਉਸ ਸਮੇਂ ਹਿੱਲ ਗਿਆ ਜਦੋਂ 127 ਕਿਲੋਮੀਟਰ ਦੀ ਤੇਜ ਰਫਤਾਰ ਦੇ ਨਾਲ ਚੱਲੀ ਹਵਾ ਨੇ […]

ਪੰਜਾਬ ‘ਚ ਅਨਲੌਕ-4 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ, 19 ਸਤੰਬਰ- ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਅਨਲੌਕ-4 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਨਵੇਂ ਨਿਰਦੇਸ਼ 21 ਸਤੰਬਰ ਤੋਂ ਲਾਗੂ ਹੋਣਗੇ। ਨਵੇਂ ਨਿਰਦੇਸ਼ਾਂ ਮੁਤਾਬਕ ਸੂਬੇ ਵਿਚ 30 ਸਤੰਬਰ ਤੱਕ ਸਕੂਲ, ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਦੌਰਾਨ ਆਨਲਾਈਨ ਪੜ੍ਹਾਈ ਅਤੇ ਹੋਰ ਕੰਮਾਂ ਲਈ ਸਕੂਲਾਂ ਨੂੰ 50 ਫੀਸਦੀ […]

ਪੰਜਾਬ ‘ਚ ਮੁੱਢਲੀ ਸਕੂਲੀ ਸਿੱਖਿਆ, ਪ੍ਰਬੰਧਨ ‘ਤੇ ਉਠ ਰਹੇ ਸਵਾਲ/ ਗੁਰਮੀਤ ਸਿੰਘ ਪਲਾਹੀ

ਇਸ ਸਮੇਂ ਪੰਜਾਬ ਦਾ ਸਿੱਖਿਆ ਵਿਭਾਗ, ਪੰਜਾਬ  ਦੇ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਾਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ। ਪਿਛਲੇ  ਦੋ ਸਾਲਾਂ ‘ਚ ਸਰਕਾਰੀ ਸਕੂਲਾਂ ਦੇ ਸਿੱਖਿਆ ਬੋਰਡ ਦੇ ਨਤੀਜੇ ਸੁਧਾਰਨ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ  ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਸਿੱਖਿਆ ਵਿਭਾਗ ਵਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਇਹਨਾ ਵਿੱਚ ਸੁਧਾਰ ਹੋ […]

ਰੇਲਵੇ ਦੇ ਨਿੱਜੀਕਰਨ ਤੇ ਨਿਗਮੀਕਰਨ ਦੇ ਵਿਰੋਧ ‘ਚ ਮਸ਼ਾਲ ਰੈਲੀ ਕੱਢੀ ; ਜਗਦੀਪ ਕਾਹਲੋਂ

ਅੱਜ ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਰਾਜਪੁਰਾ ਸੈਕਸ਼ਨ ਵਿਖੇ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੱਦੇ ਤੇ ਰੋਸ ਮਸ਼ਾਲ ਰੈਲੀ ਕੱਢੀ ਗਈ। ਇਸ ਮਸ਼ਾਲ ਰੈਲੀ ਦੀ ਅਗਵਾਈ  ਨਾਰਦਨ ਰੇਲਵੇ ਮੈਨਸ ਯੂਨੀਅਨ ਅੰਬਾਲਾ ਮੰਡਲ(ਯੂਥ ਵਿੰਗ) ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਤੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਸਾਂਝੇ ਤੌਰ ਤੇ […]

ਚੁਣੌਤੀ ਪੂਰਨ ਹੋ ਸਕਦਾ ਹੈ ਵਿਦਿਆਰਥੀਆਂ ਦਾ ਭਵਿੱਖ/ ਪਰਵਿੰਦਰ ਜੀਤ ਸਿੰਘ

ਦ੍ਰਿਸ਼ਟੀਕੋਨ-ਲੜੀ 1 ਕਰੋਨਾ ਸੰਕਟ ਸਿਰਫ ਵਰਤਮਾਨ ਬਣ ਕੇ ਰਹਿਣ ਵਾਲਾ ਨਹੀਂ ਬਲਕਿ  ਭਵਿੱਖ ‘ਚ ਇਸ ਦਾ ਹੋਰ ਵੀ ਗਹਿਰਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਇਹ ਅਸਰ ਸਿਰਫ ਮੈਡੀਕਲ ਪੱਖ ਤੋਂ ਹੀ ਨਹੀਂ ਸਗੋਂ ਆਰਥਿਕ ਅਤੇ ਸਮਾਜਿਕ ਪੱਖ ਤੋਂ ਵੀ ਡੂੰਘਾ ਪ੍ਰਭਾਵ ਪਾਵੇਗਾ। ਭਵਿੱਖ ‘ਚ ਸਿੱਖਿਆ ‘ਚ ਕੀ ਬਦਲਾਅ ਆਉਣਗੇ ਇਹ ਤਾਂ ਸਮਾਂ ਹੀ ਦਸੇਗਾ, […]

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰ-ਜਨਮ/ ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਅਵਸਰ ਪੁਰ ਇਹ ਸੁਆਲ ਵੀ ਉਭਰ ਕੇ ਸਾਹਮਣੇ ਆਇਆ ਕਿ ਕੀ ਸਿੱਖ ਵਿਦਿਆਰਥੀਆਂ ਵਿੱਚ ਸਿਖੀ ਵਿਰਸੇ ਦੀ ਰਉਂ ਫੂਕਣ ਵਾਲੀ ਸੰਸਥਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੂਲ ਗੌਰਵ ਮੁੜ ਪ੍ਰਾਪਤ ਕੀਤਾ ਜਾ ਸਕੇਗਾ? ਇਸ ਸੁਆਲ ਦੇ ਜਵਾਬ ਵਿੱਚ ਫੈਡਰੇਸ਼ਨ ਨਾਲ ਸੰਬੰਧਤ […]

ਖੇਤੀ ਕਾਨੂੰਨ ਅਕਾਲੀਆਂ ਦੀ ਭਾਈਵਾਲੀ ਵਾਲੀ ਸਰਕਾਰ ਦੀ ‘ਕਿਸਾਨ ਮਾਰੂ, ਪੰਜਾਬ ਮਾਰੂ’ ਸਾਜ਼ਿਸ਼ ਦਾ ਹਿੱਸਾ : ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਕੇਂਦਰ ਸਰਕਾਰ ਵੱਲੋਂ ਮੁਲਕ ਉਪਰ ਜਬਰੀ ਥੋਪੇ ਗਏ ਖੇਤੀ ਕਾਨੂੰਨਾਂ ਨੂੰ ਅਕਾਲੀਆਂ ਦੀ ਭਾਈਵਾਲੀ ਵਾਲੀ ਭਾਜਪਾ ਦੀ ਐੱਨ ਡੀ ਏ ਦੀ ‘ਕਿਸਾਨ ਮਾਰੂ, ਪੰਜਾਬ ਮਾਰੂ’ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਭ ਕੁਝ ਵਾਪਰਨ ਦੇ […]