ਸਨਰਾਈਜਰਜ਼ ਹੈਦਰਾਬਾਦ ਨੇ ਦਿੱਲੀ ਟੀਮ ਨੂੰ 88 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਦਾ 47ਵਾਂ ਮੁਕਾਬਲਾ ਦਿੱਲੀ ਕੈਪੀਟਲਜ਼ ਤੇ ਸਨਰਾਈਜਰਜ਼ ਹੈਦਰਾਬਾਦ ਦਰਮਿਆਨ ਖੇਡਿਆ ਗਿਆ। ਦਿੱਲੀ ਦੀ ਟੀਮ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ ਅਤੇ ਦਿੱਲੀ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ। […]

ਵਿਦਿਆਰਥਣ ਨੂੰ ਗੋਲੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ

ਫਰੀਦਾਬਾਦ : ਬੱਲਭਗੜ੍ਹ ‘ਚ ਸੋਮਵਾਰ ਸ਼ਾਮ ਨੂੰ ਅਗਰਵਾਲ ਕਾਲਜ ਦੇ ਬਾਹਰ ਬੀਕਾਮ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਨਿਕਿਤਾ ਤੋਮਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮੁੱਖ ਮੁਲਜ਼ਮ ਤੌਸੀਫ ਦੇ ਨਾਲ ਹੀ ਉਸਦੇ ਸਾਥੀ ਰੇਹਾਨ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲਵ ਜਿਹਾਦ ਨਾਲ ਜੁੜੇ ਇਸ ਮਾਮਲੇ ‘ਚ ਦੋਵੇਂ ਮੁਲਜ਼ਮਾਂ ਨੂੰ ਮੰਗਲਵਾਰ ਜ਼ਿਲ੍ਹਾ […]

ਅਨਲੌਕ 5: ਜਾਰੀ ਦਿਸ਼ਾ ਨਿਰਦੇਸ਼ਾਂ ਨਵੰਬਰ ਮਹੀਨੇ ਦੇ ਆਖਰ ਤਕ ਲਾਗੂ ਰਹਿਣਗੇ

ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੁਣ ਅਨਲੌਕ 5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤਕ ਲਾਗੂ ਰਹਿਣਗੀਆਂ। ਇਹ ਅਨਲੌਕ ਅਕਤੂਬਰ ਦੇ ਅੰਤ ਤਕ ਲਾਗੂ ਸੀ। ਦੱਸ ਦੇਈਏ ਕਿ ਅਨਲੌਕ-5 ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਨਵੀਆਂ ਗਾਈਡਲਾਈਂਜ਼ ਦੇ ਤਹਿਤ ਸਿਨੇਮਾਘਰਾਂ ਵਿੱਚ 50 ਫੀਸਦ […]

ਭਾਰਤ ਮਿਜ਼ਾਈਲ ਹਮਲੇ ਲਈ ਵਿਸ਼ੇਸ਼ ਅਮਰੀਕੀ ਡਾਟਾ ਦੀ ਕਰ ਸਕੇਗਾ ਵਰਤੋਂ

ਨਵੀਂ ਦਿੱਲੀ – ਚੀਨ ਅਤੇ ਭਾਰਤ ਵਿਚਾਲੇ ਤਣਾਅ ਦੇ ਚਲਦੇ ਅਮਰੀਕਾ ਅਤੇ ਭਾਰਤ ਵਿਚਾਲੇ ਮਿਲਟਰੀ ਸਹਿਯੋਗ ਨੂੰ ਲੈ ਕੇ ਇਕ ਵੱਡਾ ਸਮਝੌਤਾ ਹੋਇਆ ਹੈ। ਹੈਦਰਾਬਾਦ ਹਾਊਸ ਵਿਖੇ ਹੋਈ ਟੂ ਪਲੱਸ ਟੂ (2 + 2 ਸੰਵਾਦ) ਦੀ ਬੈਠਕ ਵਿਚ ਭਾਰਤ-ਅਮਰੀਕਾ ਵਿਚ ਬੇਸਿਕ ਐਕਸਚੇਂਜ ਅਤੇ ਸਹਿਕਾਰਤਾ ਦੇ ਸਮਝੌਤੇ ਭਾਵ ਬੀਈਸੀਏ ‘ਤੇ ਕਰਾਰ ਪੂਰਾ ਹੋ ਗਿਆ ਹੈ। ਅਮਰੀਕਾ […]

ਬਲਵਿੰਦਰ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਚੱਬੇਵਾਲ- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ, ਕਾਰਜਕਾਰਨੀ ਮੈਂਬਰ ਪੰਜਾਬ ਭਾਜਪਾ, ਰਾਸ਼ਟਰੀ ਕਾਰਜਕਾਰਨੀ ਐਸ ਸੀ ਮੋਰਚਾ ਐਗਜੈਕਟਿਵ ਮੈਂਬਰ ਆਦਿ ਦੇ ਅਹੁਦਿਆਂ ਤੇ ਰਹਿ ਕੇ ਭਾਜਪਾ ਪਾਰਟੀ ਵਾਸਤੇ ਕੰਮ ਕਰ ਚੁੱਕੇ ਸੀਨੀਅਰ ਭਾਜਪਾ ਆਗੂ ਚੌਧਰੀ ਬਲਵਿੰਦਰ ਸਿੰਘ ਬਿੱਟੂ ਚੱਕਮੱਲਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਲਈ ਹਾਅ ਦਾ ਨਾਅਰਾ […]

ਹਾਥਰਸ ਕੇਸ ਦੀ ਜਾਂਚ ਹੁਣ ਇਲਾਹਾਬਾਦ ਹਾਈਕੋਰਟ ਕਰੇਗੀ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਸਥਿਤ ਹਥਰਾਸ ਦੇ ਕਥਿਤ ਸਮੂਹਕ ਬਲਾਤਕਾਰ ਦਾ ਕੇਸ ਹੁਣ ਇਲਾਹਾਬਾਦ ਹਾਈਕੋਰਟ ਦੀ ਨਿਗਰਾਨੀ ਹੇਠ ਚੱਲੇਗਾ। ਸੁਪਰੀਮ ਕੋਰਟ ਨੇ ਮੰਗਲਵਾਰ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਯਾਨੀ ਸੀਬੀਆਈ ਅਦਾਲਤ ਨੂੰ ਰਿਪੋਰਟ ਕਰੇਗੀ। ਇਸ ਕੇਸ ਨੂੰ ਯੂ ਪੀ ਤੋਂ ਬਾਹਰ ਤਬਦੀਲ ਕਰਨ ਦੀ ਅਪੀਲ ‘ਤੇ ਅਦਾਲਤ ਨੇ ਕਿਹਾ ਕਿ ਪਹਿਲਾਂ […]

ਹਿਜ਼ਬੁਲ ਮੁਖੀ ਸਮੇਤ 18 ਹੋਰ ਵਿਆਕਤੀਆਂ ਨੂੰ ਯੂ.ਏ.ਪੀ.ਏ ਤਹਿਤ ਅੱਤਵਾਦੀ ਐਲਾਨਿਆ

ਨਵੀਂ ਦਿੱਲੀ– : ਕੇਂਦਰ ਸਰਕਾਰ ਨੇ 18 ਹੋਰ ਵਿਅਕਤੀਆਂ ਨੂੰ ਮੰਗਲਵਾਰ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) 1967 ਦੇ ਅਧੀਨ ‘ਅੱਤਵਾਦੀ’ ਐਲਾਨ ਕੀਤਾ ਹੈ । ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿ ਕਿਹਾ ਕਿ ਹਿਜ਼ਬੁਲ ਮੁਖੀ ਸਮੇਤ 18 ਹੋਰ ਵਿਅਕਤੀਆਂ ਨੂੰ ਯੂ.ਏ.ਪੀ.ਏ. ਦੇ ਅਧੀਨ ਅੱਤਵਾਦੀ ਐਲਾਨ ਕਰ ਕੇ ਇਨ੍ਹਾਂ ਦੇ ਇਸ ਐਕਟ ਦੀ ਚੌਥੀ ਸੂਚੀ ‘ਚ […]

ਕਿਸਾਨ ਜਥੇਬੰਦੀਆਂ ਨੇ ਹਰਿਆਣਾ ਪੰਜਾਬ ਦੇ ਬਾਰਡਰ ਤੇ ਪੈਂਦੀ ਪੁਲਸ ਚੌਕੀ ‘ਤੇ ਲਗਾਇਆ ਪੱਕਾ ਧਰਨਾ

ਲਹਿਰਾਗਾਗਾ : ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕ ਰੋਕਣ ਲਈ ਹਰਿਆਣਾ ਪੰਜਾਬ ਦੇ ਬਾਰਡਰ ਤੇ ਪੈਂਦੀ ਪੁਲਸ ਚੌਕੀ ਚੋਟੀਆਂ ਕੋਲ ਪੱਕਾ ਧਰਨਾ ਲਾਇਆ ਗਿਆ ਹੈ। ਇਸ ਬਾਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਜਲੂਰ, ਰਾਜੇਵਾਲ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਘੋੜੇਨਬ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਸਸਤੇ […]

ਪਰਕਸ ਵੱਲੋਂ ਸ. ਮੋਹਨ ਸਿੰਘ ਰਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 28  ਅਕਤੂਬਰ 2020 :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਮਾਲਕ ਸ. ਮੋਹਨ ਸਿੰਘ ਰਾਹੀ  ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ […]

ਭੰਮੇਕਲਾਂ ਤੋਂ ਬਾਜੇਵਾਲਾ, ਬਾਜੇਵਾਲਾ ਤੋਂ ਭਲਾਈਕੇ ਦਾ ਕੱਚਾ ਰਸਤਾ ਪੱਕਾ ਕਰਨ ਦਾ ਵਿਸ਼ਵਾਸ ਦਿਵਾਇਆ

ਬਾਜੇਵਾਲਾ ਨੂੰ  ਵਿਕਾਸ ਪੱਖੋਂ ਮੋਹਰੀ ਬਣਾਉਣ ਲਈ  ਇੱਕ ਕਰੋੜ  ਰੁਪਏ ਦੇ ਵਿਕਾਸ ਕੀਤੇ :ਬਿਕਰਮ  ਸਮਾਰਟ ਕਾਰਡਾਂ ਦੀ ਕੀਤੀ ਵੰਡ   ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ  28 ਅਕਤੂਬਰ ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਚੋਣਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ  ਉਨ੍ਹਾਂ ਨੂੰ ਆਪਣੇ ਰਾਜ ਭਾਗ ਦੇ ਅੰਦਰ ਪੂਰੇ ਕਰਨ ਦੀ ਹਰ ਸੰਭਵ  ਕੋਸ਼ਿਸ਼ ਕਰੇਗੀ ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ […]