ਨਿਊਜ਼ੀਲੈਂਡ ਪ੍ਰਧਾਨ ਮੰਤਰੀ ਪਦ ਲਈ ਚੁਣੀ ਗਈ ਸ੍ਰੀਮਤੀ ਜੈਸਿੰਡਾ ਅਰਡਨ ਦੇ ਦੋ ਅੰਦਾਜ਼। ਮਾਮਲਾ 17 ਸਾਲਾ ਲੜਕੀ ਨਾਲ ਜਬਰ-ਜਨਾਹ ਦਾ 

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਪਦ ਲਈ ਚੁਣੀ ਗਈ ਸ੍ਰੀਮਤੀ ਜੈਸਿੰਡਾ ਅਰਡਨ ਦੇ ਦੋ ਅੰਦਾਜ਼।

ਮਾਮਲਾ 17 ਸਾਲਾ ਲੜਕੀ ਨਾਲ ਜਬਰ-ਜਨਾਹ ਦਾ
ਦੋ ਭਾਰਤੀ ਮੁੰਡਿਆਂ ‘ਤੇ ਦੋ ਵਾਰ ਬਲਾਤਕਾਰ ਦਾ ਚੱਲਿਆ ਕੇਸ ਆਖਿਰ ਦੋਸ਼ੀ ਸਾਬਿਤ ਹੋਏ-ਨਹੀਂ ਕਰਨਗੇ ਅੱਗੇ ਹੋਰ ਅਪੀਲ
ਔਕਲੈਂਡ 20 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਕ੍ਰਾਈਸਟਚਰਚ ਵਿਖੇ ਦੋ ਭਾਰਤੀ ਮੁੰਡਿਆ ਪਰਮਪ੍ਰੀਤ ਸਿੰਘ (27) ਅਤੇ ਅੰਮ੍ਰਿਤਪਾਲ ਸਿੰਘ (25) ਨੂੰ ਇਕ 17 ਸਾਲਾ ਕੁੜੀ ਦੇ ਨਾਲ ਜਬਦਸਤੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਦੋ ਵਾਰ ਇਨ੍ਹਾਂ ਉਤੇ ਕੇਸ ਚੱਲਿਆ ਪਰ ਦੋਵੇਂ ਵਾਰ ਦੋਸ਼ੀ ਪਾਏ ਗਏ। ਅੱਜ ਮਾਣਯੋਗ ਅਦਾਲਤ ਨੇ ਇਨ੍ਹਾਂ ਨੂੰ ਕ੍ਰਮਵਾਰ 7 ਸਾਲ 9 ਮਹੀਨੇ ਅਤੇ 7 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਦੇ ਵਿਰੋਧ ਵਿਚ ਹੁਣ ਇਹ ਮੁੰਡੇ ਅੱਗੇ ਅਪੀਲ ਨਹੀਂ ਕਰਨਗੇ। ਸਜ਼ਾ ਪੂਰੀ ਹੋਣ ਉਤੇ ਇਨ੍ਹਾਂ ਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇਗਾ। ਇਸ ਕੇਸ ਵਿਚ ਸਜ਼ਾ ਹੋਣ ਤੱਕ ਲਗਪਗ ਸਾਢੇ ਤਿੰਨ ਸਾਲਾਂ ਦਾ ਸਮਾਂ ਲੱਗਿਆ। ਇਕ ਮੁੰਡੇ ਦਾ ਮਾਫੀ ਨਾਮਾ ਵੀ ਪੀੜ੍ਹਤ ਲੜਕੀ ਨੂੰ ਭੇਜਿਆ ਗਿਆ। ਪੀੜ੍ਹਤਾ ਨੂੰ ਇਹ ਲੜਕੇ ਸ਼ੋਸ਼ਲ ਮੀਡੀਆ ਉਤੇ ਮਿਲੇ ਸਨ ਅਤੇ ਉਸਨੂੰ ਸ਼ਰਾਬ ਪਿਲਾ ਕੇ ਅਜਿਹਾ ਕਾਰਾ ਕੀਤਾ ਸੀ।

 
ਬੰਦੀ ਛੋੜ ਦਿਵਸ: ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਭਾਈ ਹਰਜੋਤ ਸਿੰਘ ਢੈਂਠਲ ਪਟਿਆਲਾ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਕਰਦਿਆਂ।

Post Author: admin

Leave a Reply

Your email address will not be published. Required fields are marked *