ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ- ਨਵਨਿਯੁਕਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਪਤੀ ਕਲਾਰਕ ਗੇਫੋਰਡ ਨੇ ਚੁੱਕੀ ਜ਼ਿੰਮੇਵਾਰੀ 

ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ
ਨਵਨਿਯੁਕਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਪਤੀ ਕਲਾਰਕ ਗੇਫੋਰਡ ਨੇ ਚੁੱਕੀ ਜ਼ਿੰਮੇਵਾਰੀ
ਔਕਲੈਂਡ 19 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਵਰਗੇ ਦੇਸ਼ ਵਿਚ ਜੇਕਰ ਕਿਸੇ ਦੀ ਪਤਨੀ ਪਿੰਡ ਦੀ ਸਰਪੰਚਨੀ ਵੀ ਬਣ ਜਾਵੇ ਤਾਂ ਉਸਦਾ ਪਤੀ ਦੁੱਗਣੇ ਰੋਅਬ ‘ਚ ਵੈਸੇ ਹੀ ਚੌੜਾ ਹੋਇਆ ਫਿਰਦਾ ਰਹਿੰਦਾ ਹੈ ਪਰ ਸਦਕੇ ਆ ਉਹਨੰ ਦੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਬਨਣ ਵਾਲੀ ਪਤਨੀ ਦਾ ਵੀ ਮਾਣ ਨਹੀਂ ਕੀਤਾ ਅਤੇ ਕਿਹਾ ਕਿ ਸਹਿਯੋਗ ਕਰਾਂਗਾ ਕਿ ਉਹ ਲੋੜ ਮੁਤਾਬਿਕ ਸੌਂ ਵੀ ਸਕੇ। ਗੱਲ ਹੈ ਨਿਊਜ਼ੀਲੈਂਡ ਦੀ ਨਵਨਿਯੁਕਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਪਤੀ ਕਲਾਰਕ ਗੇਫੋਰਡ ਦੀ। ਉਸਨੇ ਨੇ ਕਿਹਾ ਕਿ ਉਹ ਇਕ ਆਪਣੀ ਪਤਨੀ ਲਈ ਇਕ ਨਵੀਂ ਜ਼ਿੰਮੇਵਾਰੀ ਨਿਭਾਏਗਾ। ਪ੍ਰਧਾਨ ਮੰਤਰੀ ਦਾ ਅਹੁਦਾ ਮਿਲਣ ਉਪਰੰਤ ਪਹਿਲੀ ਰਾਤ ਉਹ ਹਲਕਾ ਖਾਣਾ (ਦੋ ਮਿੰਟ ਨੂਡਲਜ਼) ਹੀ ਖਾ ਸਕੇ। 39 ਸਾਲਾ ਗੇਅਫੋਰਡ ਇਕ ਟੀ.ਵੀ. ਪੇਸ਼ਕਾਰ ਹੈ। ਉਸਨੇ ਕਿਹਾ ਕਿ ਉਸਦੀ ਪਤਨੀ ਨੇ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਹੈ ਜਿਸ ਕਰਕੇ ਪਿਛਲੀਆਂ ਵੋਟਾਂ ਨਾਲੋਂ ਪਾਰਟੀ ਨੂੰ 3,52,000 ਵੱਧ ਵੋਟਾਂ ਮਿਲੀਆਂ ਹਨ।

ਨਿਊਜ਼ੀਲੈਂਡ ਦੀ ਨਵਨਿਯੁਕਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਹਰਜਿੰਦਰ ਬਸਿਆਲਾ ਨਾਲ ਇਕ ਗੱਲਬਾਤ ਦੌਰਾਨ।

Post Author: admin

Leave a Reply

Your email address will not be published. Required fields are marked *