ਛੇੜਛਾੜ ਮਾਮਲੇ ‘ਚ ਵਿਕਾਸ ਬਰਾਲਾ ਨੂੰ ਵੱਡਾ ਝਟਕਾ, ਤੈਅ ਹੋਏ ਦੋਸ਼

ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਛੇੜਛਾੜ ਮਾਮਲੇ ‘ਚ ਭਾਜਪਾ ਆਗੂ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਚੰਡੀਗੜ੍ਹ ਅਦਾਲਤ ਨੇ ਮਾਮਲੇ ‘ਚ ਸੁਣਵਾਈ ਕਰਦੇ ਹੋਏ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਤੈਅ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀਆਂ ‘ਤੇ ਲਾਈਆਂ ਧਾਰਾਵਾਂ ਨੂੰ ਸਹੀ ਪਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਦੋਵੇਂ ਦੋਸ਼ੀਆਂ ਖਿਲਾਫ ਮੁਕੱਦਮਾ ਚੱਲੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।

Post Author: admin

Leave a Reply

Your email address will not be published. Required fields are marked *