ਪੰਜਾਬ ‘ਚ ਸਸਤੀ ਹੋ ਸਕਦੀ ਹੈ ਬਿਜਲੀ US ਕੰਪਨੀ ਨੇ ਕੀਤੀ 4.81 ਯੂਨਿਟ ਬਿਜਲੀ ਦੇਣ ਦੀ ਪੇਸ਼ਕਸ਼

Image result for gas power plants in punjab

ਸੂਬੇ ਵਿਚ ਸਰਕਾਰ ਵਲੋਂ ਉਦਯੋਗਿਕ ਵਾਤਾਵਰਣ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਵੇਖਦਿਆਂ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀ. ਈ.) ਨੇ ਪੰਜਾਬ ਵਿਚ 2400 ਮੈਗਾਵਾਟ ਦਾ ਗੈਸ ਆਧਾਰਿਤ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ 4.81 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਕੀਤੀ ਜਾ ਸਕੇ।

ਕੰਪਨੀ ਦੇ ਅਹੁਦੇਦਾਰਾਂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਕਤ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ 4 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ, ਜਿਸ ਨੂੰ 15 ਦਿਨਾਂ ਵਿਚ ਸਮੁੱਚੇ ਪ੍ਰਸਤਾਵ ‘ਤੇ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੀ. ਈ. ਕੰਪਨੀ ਦੇ ਸੀ. ਈ. ਓ. ਦੀਪੇਸ਼ ਨੰਦਾ ਨੇ ਪ੍ਰਸਤਾਵ ਅਗਲੇ 15 ਦਿਨਾਂ ਵਿਚ ਪੇਸ਼ ਕਰਨ ਦੀ ਗੱਲ ਕਹੀ। ਮੁੱਖ ਮੰਤਰੀ ਵਲੋਂ ਗਠਿਤ ਕਮੇਟੀ ਵਿਚ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ (ਜਨਰੇਸ਼ਨ) ਐੱਮ. ਆਰ. ਪ੍ਰਹਾਰ ਤੇ ਡਾਇਰੈਕਟਰ ਫਾਇਨਾਂਸ ਐੱਸ. ਸੀ. ਅਰੋੜਾ ਤੋਂ ਇਲਾਵਾ ਵਧੀਕ ਸੀ. ਈ. ਓ. ਇਨਵੈਸਟ ਰਜਤ ਅਗਰਵਾਲ ਨੂੰ ਬਤੌਰ ਕਨਵੀਨਰ ਬਣਾਇਆ ਗਿਆ ਹੈ।

Post Author: admin

Leave a Reply

Your email address will not be published. Required fields are marked *