ਦੇਸ਼ ਵਿਦੇਸ਼ ਵਸਦੇ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਨੂੰ ਵੀ ਸਨਮਾਨ ਮਿਲੇ- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਸਰਕਾਰ ਤੋਂ ਕੀਤੀ ਗਈ ਮੰਗ

ਦੇਸ਼ ਵਿਦੇਸ਼ ਵਸਦੇ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਨੂੰ ਵੀ ਸਨਮਾਨ ਮਿਲੇ

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਸਰਕਾਰ ਤੋਂ ਕੀਤੀ ਗਈ ਮੰਗ

ਫਗਵਾੜਾ (13 ਅਕਤੂਬਰ)- ਪੰਜਾਬ ਸਰਕਾਰ  ਵਲੋਂ ਪੰਜਾਬੀ ਸਾਹਿਤਕਾਰਾਂ, ਲੇਖਕਾਂ ਅਤੇ ਪੱਤਰਕਾਰਾਂ ਨੂੰ 2015, 2016, 2017 ਲਈ ਸਨਮਾਨ ਦੇਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਹੈ।ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ(ਰਜਿ:) ਪੰਜਾਬ ਦੇ ਪ੍ਰਧਾਨ ਗੁਰਮੀਤ ਪਲਾਹੀ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਪੰਜਾਬੀ ਪੱਤਰਕਾਰਾਂ ਲਈ ਸਰਕਾਰ ਵਲੋਂ ਜੋ ਸਨਮਾਨ ਦਿਤੇ ਜਾਣੇ ਹਨ, ਉਸ  ਵਿੱਚ ਕੁਲਵਕਤੀ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਦੇ ਨਾਮ ਵੀ ਵਿਚਾਰੇ ਜਾਣੇ ਚਾਹੀਦੇ ਹਨ ਕਿਉਂਕਿ ਕਾਲਮ ਨਵੀਸ, ਅਖਬਾਰਾਂ ਦਾ ਦਿਮਾਗ ਹੁੰਦੇ ਹਨ। ਅਖਬਾਰਾਂ ‘ਚ ਵਿਚਾਰ-ਚਰਚਾ ਦੀ ਜੋ ਲੜੀ ਚੱਲਦੀ ਹੈ, ਉਸ ਵਿੱਚ ਕਾਲਮ ਨਵੀਸ ਪੱਤਰਕਾਰਾਂ ਦੀ ਵੱਡੀ ਦੇਣ ਹੁੰਦੀ ਹੈ। ਅਸਲ ਵਿੱਚ ਕਾਲਮ ਨਵੀਸ ਹੀ ਇਹੋ ਜਿਹੇ ਪੱਤਰਕਾਰ ਹਨ, ਜਿਹੜੇ ਦਿਸ ਰਹੀ ਸਚਾਈ ਪਿੱਛੇ ਛੁਪੀ ਹੋਈ ਸਚਾਈ (ਪ੍ਰਤੱਖ ਦੇ ਪਿੱਛੇ ਅਪ੍ਰਤੱਖ) ਨੂੰ  ਪੇਸ਼ ਕਰਦੇ ਹਨ। ਦੇਸ਼ ਵਿਦੇਸ਼ ਵਸਦੇ ਪੰਜਾਬੀ ਦੇ ਇਹਨਾਂ ਕੁਲਵਕਤੀ ਕਾਲਮ ਨਵੀਸ ਪੱਤਰਕਾਰਾਂ ਦੀ ਦੇਣ ਅਤੇ ਅਹਿਮੀਅਤ ਨੂੰ ਸਮਝਦਿਆਂ ਇਹਨਾ ਕਾਲਮ ਨਵੀਸਾਂ ਨੂੰ ਵੀ, ਪੱਤਰਕਾਰਾਂ ਨੂੰ ਸਨਮਾਨ ਦੇਣ ਵੇਲੇ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ ਨੇ ਇਹ ਮਾਮਲਾ ਭਾਸ਼ਾ ਵਿਭਾਗ, ਪਟਿਆਲਾ ਅਤੇ ਭਾਸ਼ਾ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਇਹ ਵੀ ਮੰਗ ਕੀਤੀ ਹੈ ਕਿ ਕੁਲਵਕਤੀ ਕਾਲਮ ਨਵੀਸਾਂ ਨੂੰ ਦੂਸਰੇ ਐਕਰੀਡੇਟਿਡ ਪੱਤਰਕਾਰਾਂ ਵਾਲੀਆਂ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

 

 

Post Author: admin

Leave a Reply

Your email address will not be published. Required fields are marked *