ਜਾਟ ਅੰਦੋਲਨ ਕਾਂਡ ਦੌਰਾਨ ਹੋਈਆਂ ਬਲਾਤਕਾਰ ਦੀਆਂ ਨੌਂ ਘਟਨਾਵਾਂ !

ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਹੋਏ ਮੂਰਥਲ ਬਲਾਤਕਾਰ ਕਾਂਡ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਦੇ ਵਕੀਲ ਨੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਇਸ ਮੌਕੇ ਬਲਾਤਕਾਰ ਦੀਆਂ ਨੌਂ ਘਟਨਾਵਾਂ ਵਾਪਰੀਆਂ ਸਨ।
ਅਦਾਲਤ ਦੇ ਮਿੱਤਰ ਵਕੀਲ ਅਨੁਪਮ ਗੁਪਤਾ ਨੇ ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੂੰ ਦੱਸਿਆ ਕਿ ਹਰਿਆਣਾ ਦੇ ਸਾਬਕਾ ਡੀਜੀਪੀ ਨੇ ਖ਼ੁਦ ਬਲਾਤਕਾਰਾਂ ਦੀ ਗੱਲ ਕਬੂਲੀ ਸੀ। ਐਡਵੋਕੇਟ ਗੁਪਤਾ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਸੀਨੀਅਰ ਆਈਏਐਸ ਅਫ਼ਸਰ ਵਿਜੇ ਵਰਧਨ ਨੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਹ ਉਸ ਦਿਨ ਹਾਈ ਕੋਰਟ ਵਿੱਚ ਹੀ ਸਨ, ਜਦੋਂ ਇਕ ਹੋਰ ਆਈਏਐਸ ਅਫ਼ਸਰ ਅਸ਼ੋਕ ਖੇਮਕਾ ਦਾ ਫੋਨ ਆਇਆ ਕਿ ਵਰਧਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ।

Post Author: admin

Leave a Reply

Your email address will not be published. Required fields are marked *