ਦਰਬਾਰ ਸਾਹਿਬ ਵਿਖੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਤੇ ਟਾਸਕ ਫੋਰਸ ਆਪਸ ‘ਚ ਭਿੜੇ

ਅੰਮ੍ਰਿਤਸਰ, 12 ਅਕਤੂਬਰ – ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਗਲਿਆਰੇ ਵਿਖੇ ਸਥਿਤ ਅੱਜ ਸਰਬੱਤ ਖ਼ਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਸਾਹਮਣੇ ਪੇਸ਼ੀ ਲੱਗੀ ਗੁਰਦੁਆਰਾ ਘੱਲੂਘਾਰਾ ਸਾਹਿਬ ਗੁਰਦੁਆਰਾ ਦੇ ਪ੍ਰਬੰਧਕ ਮਾਸਟਰ ਜੌਹਰ ਸਿੰਘ ਨੂੰ ਮੁਤਵਾਜ਼ੀ ਜਥੇਦਾਰਾਂ ਅੱਗੇ ਪੇਸ਼ ਹੋਣੋਂ ਰੋਕਣ ਲਈ ਕਾਰਵਾੲੀ ਕਰਦਿਆਂ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਨੇ ਬਲਪੂਰਵਕ ਚੁੱਕ ਕੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਸੁੱਟ ਦਿੱਤਾ।

ਇਸ ਕਾਰਵਾਈ ਮਗਰੋਂ ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ‘ਸਰਬੱਤ ਖਾਲਸਾ’ ਧਿਰ ਅਤੇ ਸ਼੍ਰੋਮਣੀ ਕਮੇਟੀ ਦਾ ਟਾਸਕ ਫੋਰਸ ਆਹਮੋ ਸਾਹਮਣੇ ਹੋ ਗਏ। ਸ਼੍ਰੀ ਦਰਬਾਰ ਸਾਹਿਬ ਵਿੱਚ ਸਥਿਤੀ ਹਿੰਸਕ ਰੂਰ ਧਾਰ ਕਰ ਗਈ ਅਤੇ ਤਲਵਾਰਾਂ ਚੱਲਣ ਦੀ ਖ਼ਬਰ ਹੈ,ਦੋਵਾਂ ਧਿਰਾਂ ਦੇ ਕੁੱਝ ਵਿਅਕਤੀਆਂ ਦੇ ਫੱਟੜ ਹੋ ਜਾਣ ਦੀ ਸੂਚਨਾ ਹੈ।

Post Author: admin

Leave a Reply

Your email address will not be published. Required fields are marked *