ਭਾਰਤੀ ਵਿਕਾਸ ਦਰ ਬਾਰੇ ਵਿਸ਼ਵ ਬੈਂਕ ਦੇ ਅਨੁਮਾਨ ਗਲਤ: ਰਾਏ

ਉੱਘੇ ਅਰਥ ਸ਼ਾਸਤਰੀ ਤੇ ਪ੍ਰਧਾਨ ਮੰਤਰੀ ਦੀ ਵਿੱਤੀ ਸਲਾਹਕਾਰ ਕੌਂਸਲ ਦੇ ਮੈਂਬਰ ਰਥੀਨ ਰਾਏ ਨੇ ਆਈਐਮਐਫ ਤੇ ਵਿਸ਼ਵ ਬੈਂਕ ਵੱਲੋਂ ਭਾਰਤ ਦੀ ਵਿਕਾਸ ਦਰ ਦੇ ਲਾਏ ਅਨੁਮਾਨਾਂ ਨੂੰ ਅੱਜ ਰੱਦ ਕਰਦਿਆਂ ਕਿਹਾ ਕਿ ਇਹ ਅਕਸਰ ਗਲਤ ਹੁੰਦੇ ਹਨ।
ਕੌਮਾਂਤਰੀ ਮਾਲੀ ਫੰਡ (ਆਈਐਮਐਫ) ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 0.5 ਫੀਸਦੀ ਘਟਾ ਕੇ 6.7 ਫੀਸਦੀ ਕਰ ਦਿੱਤਾ, ਜਦੋਂ ਕਿ ਵਿਸ਼ਵ ਬੈਂਕ ਨੇ ਪਹਿਲਾਂ ਲਾਏ ਅਨੁਮਾਨ 7.2 ਮੁਕਾਬਲੇ ਇਹ ਦਰ 7 ਫੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ‘ਏਸ਼ੀਅਨ ਡਿਵੈਲਪਮੈਂਟ ਬੈਂਕ’ ਨੇ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.4 ਫੀਸਦੀ ਤੋਂ ਘਟਾ ਦੇ 7 ਫੀਸਦੀ ਕਰ ਦਿੱਤਾ, ਜਦੋਂ ਕਿ ਆਰਬੀਆਈ ਨੇ ਵਾਧਾ ਦਰ 7.3 ਫੀਸਦੀ ਦੇ ਅੰਦਾਜ਼ੇ ਤੋਂ ਘਟਾ ਕੇ 6.7 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਤਿਨ ਰਾਏ ਨੇ ਕਿਹਾ ਕਿ ਆਈਐਮਐਫ ਦੇ 80 ਫੀਸਦੀ ਅੰਦਾਜ਼ੇ ਗਲਤ ਹੁੰਦੇ ਹਨ, ਜਦੋਂ ਕਿ ਵਿਸ਼ਵ ਬੈਂਕ ਦੇ ਅਨੁਮਾਨ ਗਲਤ ਹੋਣ ਦੀ ਦਰ 65 ਫੀਸਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕੌਂਸਲ ਮੰਦੇ ਦੇ ਕਾਰਨਾਂ ਦੀ ਘੋਖ ਕਰੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 5.7 ਫੀਸਦੀ ਉਤੇ ਰਹੀ। ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰਾਏ ਨੇ ਕਿਹਾ ਕਿ ਭਾਵੇਂ ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ ਪਰ ਸਾਡੇ ਕੋਲ ਰੁਜ਼ਗਾਰ ਬਾਰੇ ਚੰਗੇ ਅੰਕੜੇ ਨਹੀਂ ਹਨ।

Post Author: admin

Leave a Reply

Your email address will not be published. Required fields are marked *